ਚੰਡੀਗੜ੍ਹ- ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਨੂਹ ਜ਼ਿਲ੍ਹੇ 'ਚ ਧਾਰਮਿਕ ਸ਼ੋਭਾ ਯਾਤਰਾ ਦੌਰਾਨ ਤਣਾਅ ਪੈਦਾ ਹੋਣ ਦੇ ਖ਼ਦਸ਼ੇ ਬਾਰੇ ਉਨ੍ਹਾਂ ਕੋਲ ਕੋਈ ਖ਼ੁਫੀਆ ਜਾਣਕਾਰੀ ਨਹੀਂ ਸੀ। 31 ਜੁਲਾਈ ਨੂੰ ਇਸ ਸ਼ੋਭਾ ਯਾਤਰਾ ਦੌਰਾਨ ਹਿੰਸਾ ਭੜਕ ਗਈ ਸੀ। ਵਿਜ ਨੇ ਨੂਹ ਵਿਚ ਭੜਕੀ ਹਿੰਸਾ ਨਾਲ ਸਬੰਧਤ ਸਵਾਲ ਦੇ ਜਵਾਬ 'ਚ ਸ਼ੁੱਕਰਵਾਰ ਨੂੰ ਕਿਹਾ ਕਿ ਮੈਂ ਵਧੀਕ ਮੁੱਖ ਸਕੱਤਰ, ਗ੍ਰਹਿ ਅਤੇ ਡੀ. ਜੀ. ਪੀ. ਤੋਂ ਪੁੱਛਿਆ। ਉਨ੍ਹਾਂ ਨੇ ਵੀ ਇਹ ਹੀ ਕਿਹਾ ਕਿ ਇਸ ਬਾਬਤ ਕੋਈ ਜਾਣਕਾਰੀ ਨਹੀਂ ਸੀ। ਵਿਜ ਨੇ ਅੱਗੇ ਕਿਹਾ ਕਿ ਪਤਾ ਨਹੀਂ ਇਹ ਖ਼ੁਫੀਆ ਜਾਣਕਾਰੀ ਕਿਸ ਕੋਲ ਸੀ ਜਾਂ ਨਹੀਂ, ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।
ਇਹ ਵੀ ਪੜ੍ਹੋ- ਨੂਹ ਹਿੰਸਾ 'ਤੇ CM ਖੱਟੜ ਦਾ ਵੱਡਾ ਬਿਆਨ- ਪੁਲਸ ਹਰ ਕਿਸੇ ਦੀ ਸੁਰੱਖਿਆ ਨਹੀਂ ਕਰ ਸਕਦੀ
ਦਰਅਸਲ ਇਕ ਟੀ. ਵੀ. ਚੈਨਲ ਨੇ CID ਦੇ ਇਕ ਇੰਸਪੈਕਟਰ ਦਾ 'ਸਟਿੰਗ' ਪ੍ਰਸਾਰਿਤ ਕੀਤਾ ਹੈ, ਜਿਸ 'ਚ ਦਾਅਵਾ ਕੀਤਾ ਗਿਆ ਹੈ ਕਿ ਮੁਸਲਿਮ ਬਹੁ-ਗਿਣਤੀ ਵਾਲੇ ਜ਼ਿਲ੍ਹੇ ਨੂਹ 'ਚ ਵਿਸ਼ਵ ਹਿੰਦੂ ਪ੍ਰੀਸ਼ਦ (ਵਿਹਿਪ) ਦੀ ਯਾਤਰਾ ਦੌਰਾਨ ਤਣਾਅ ਪੈਦਾ ਹੋਣ ਦੇ ਖ਼ਦਸ਼ੇ ਬਾਰੇ ਜਾਣਕਾਰੀ ਸੀ। ਇਸ ਸਟਿੰਗ ਵੱਲ ਇਸ਼ਾਰਾ ਕਰਦੇ ਹੋਏ ਵਿਜ ਨੇ ਕਿਹਾ ਕਿ ਸਟਿੰਗ ਆਪ੍ਰੇਸ਼ਨ ਦਾ ਇਕ ਵੀਡੀਓ ਸਾਹਮਣੇ ਆਇਆ ਹੈ ਅਤੇ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਇੰਸਪੈਕਟਰ ਨੇ ਇਹ ਖੁਫੀਆ ਜਾਣਕਾਰੀ ਕਿਸ ਨਾਲ ਸਾਂਝੀ ਕੀਤੀ ਸੀ।
ਇਹ ਵੀ ਪੜ੍ਹੋ- ਨੂੰਹ ਦੀ ਘਟਨਾ ਨੂੰ CM ਖੱਟੜ ਨੇ ਦੱਸਿਆ ਮੰਦਭਾਗਾ, ਕਿਹਾ- ਹਿੰਸਾ ਵੱਡੀ ਸਾਜ਼ਿਸ਼, ਮੁਲਜ਼ਮਾਂ ਨੂੰ ਨਹੀਂ ਬਖਸ਼ਾਂਗੇ
ਵਿਜ ਨੇ ਕਿਹਾ ਕਿ ਜੇ ਉਸ ਕੋਲ ਜਾਣਕਾਰੀ ਸੀ ਤਾਂ ਉਸ ਨੇ ਕਿਸ ਨਾਲ ਸਾਂਝੀ ਕੀਤੀ ਸੀ। ਵਿਜ ਨੇ ਕਿਹਾ ਕਿ ਉਨ੍ਹਾਂ ਨੇ ਵੀਡੀਓ ਨੂੰ ਵਿਸ਼ਲੇਸ਼ਣ ਲਈ ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਨੂੰ ਭੇਜ ਦਿੱਤਾ ਹੈ। ਸੂਬੇ ਦਾ ਅਪਰਾਧਿਕ ਜਾਂਚ ਵਿਭਾਗ (CID) ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੇ ਅਧੀਨ ਆਉਂਦਾ ਹੈ। ਦਰਅਸਲ ਨੂਹ 'ਚ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਯਾਤਰਾ 'ਤੇ ਭੀੜ ਵੱਲੋਂ ਹਮਲਾ ਕਰਨ ਤੋਂ ਬਾਅਦ ਭੜਕੀ ਫਿਰਕੂ ਝੜਪ 'ਚ ਦੋ ਹੋਮ ਗਾਰਡ ਅਤੇ ਇਕ ਇਮਾਮ ਸਮੇਤ 7 ਲੋਕ ਮਾਰੇ ਗਏ ਸਨ। ਇਸ ਘਟਨਾ ਦੇ ਸਬੰਧ 'ਚ ਹੁਣ ਤੱਕ ਕੁੱਲ 202 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ 80 ਨੂੰ ਸਾਵਧਾਨੀ ਦੇ ਤੌਰ 'ਤੇ ਹਿਰਾਸਤ 'ਚ ਲਿਆ ਗਿਆ ਹੈ ਅਤੇ 102 FIR ਦਰਜ ਕੀਤੀਆਂ ਗਈਆਂ ਹਨ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਧਾਰਾ 370 ਰੱਦ ਹੋਣ ਦੀ ਚੌਥੀ ਵਰ੍ਹੇਗੰਢ 'ਤੇ ਮਹਿਬੂਬਾ ਸਮੇਤ ਹੋਰ ਨੇਤਾ ਨਜ਼ਰਬੰਦ
NEXT STORY