ਸ਼੍ਰੀਨਗਰ (ਵਾਰਤਾ)- ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ.ਡੀ.ਪੀ.) ਪ੍ਰਧਾਨ ਮਹਿਬੂਬਾ ਮੁਫ਼ਤੀ ਨੇ ਸ਼ਨੀਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਅਤੇ ਪਾਰਟੀ ਦੇ ਹੋਰ ਸੀਨੀਅਰ ਨੇਤਾਵਾਂ ਨੂੰ ਧਾਰਾ 370 ਰੱਦ ਹੋਣ ਦੀ ਚੌਥੀ ਵਰ੍ਹੇਗੰਢ 'ਤੇ ਨਜ਼ਰਬੰਦ ਕਰ ਦਿੱਤਾ ਗਿਆ ਹੈ। ਮੁਫ਼ਤੀ ਨੇ ਟਵੀਟ ਕੀਤਾ,''ਸ਼ਨੀਵਾਰ ਨੂੰ ਮੈਨੂੰ ਹੋਰ ਸੀਨੀਅਰ ਪੀ.ਡੀ.ਪੀ. ਨੇਤਾਵਾਂ ਨਾਲ ਘਰ 'ਚ ਨਜ਼ਰਬੰਦ ਕਰ ਦਿੱਤਾ ਗਿਆ ਹੈ। ਇਹ ਅੱਧੀ ਰਾਤ ਦੀ ਕਾਰਵਾਈ ਤੋਂ ਬਾਅਦ ਹੋਇਆ ਹੈ, ਜਦੋਂ ਮੇਰੀ ਪਾਰਟੀ ਦੇ ਕਈ ਮੈਂਬਰਾਂ ਨੂੰ ਪੁਲਸ ਸਟੇਸ਼ਨਾਂ 'ਚ ਗੈਰ-ਕਾਨੂੰਨੀ ਰੂਪ ਨਾਲ ਹਿਰਾਸਤ 'ਚ ਲਿਆ ਗਿਆ ਸੀ। ਸਥਿਤੀ ਆਮ ਹੋਣ ਬਾਰੇ ਸੁਪਰੀਮ ਕੋਰਟ 'ਚ ਭਾਰਤ ਸਰਕਾਰ ਦੇ ਝੂਠੇ ਦਾਅਵੇ ਉਨ੍ਹਾਂ ਦੇ ਇਸ ਰੁਖ ਤੋਂ ਉਜਾਗਰ ਹੋ ਗਏ ਹਨ।''
ਇਹ ਵੀ ਪੜ੍ਹੋ : ਧਾਰਾ-370 ਹਟਣ ਦੇ 4 ਸਾਲ ਪੂਰੇ, ਜਾਣੋ ਕਿੰਨੀ ਬਦਲੀ ਜੰਮੂ-ਕਸ਼ਮੀਰ ਦੀ ਤਸਵੀਰ
ਉਨ੍ਹਾਂ ਅੱਗੇ ਕਿਹਾ ਕਿ ਇਕ ਪਾਸੇ ਕਸ਼ਮੀਰੀਆਂ ਤੋਂ ਧਾਰਾ 370 ਦੇ ਰੱਦ ਹੋਣ ਜਸ਼ਨ ਮਨਾਉਣ ਦੀ ਅਪੀਲ ਕਰਨ ਵਾਲੇ ਵਿਸ਼ਾਲ ਹੋਰਡਿੰਗਸ ਪੂਰੇ ਸ਼੍ਰੀਨਗਰ ਨਚ ਲੱਗੇ ਹਨ, ਉੱਥੇ ਹੀ ਲੋਕਾਂ ਦੀ ਅਸਲ ਭਾਵਨਾ ਨੂੰ ਦਬਾਉਣ ਲਈ ਬਲ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਆਸ ਹੈ ਕਿ ਸੁਪਰੀਮ ਕੋਰਟ ਇਨ੍ਹਾਂ ਘਟਨਾਵਾਂ 'ਤੇ ਨੋਟਿਸ ਲਵੇਗਾ, ਅਜਿਹੇ ਸਮੇਂ ਜਦੋਂ ਧਾਰਾ 370 'ਤੇ ਸੁਣਵਾਈ ਹੋ ਰਹੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਸ਼ੁੱਕਰਵਾਰ ਦੇਰ ਰਾਤ ਇਕ ਵੀਡੀਓ ਵੀ ਸਾਂਝਾ ਕੀਤਾ, ਜਿਸ 'ਚ ਪੀ.ਡੀ.ਪੀ. ਨੇਤਾ ਆਰਿਫ਼ ਲੈਗਰੂ ਨੂੰ ਜੰਮੂ ਕਸ਼ਮੀਰ ਪੁਲਸ ਵਲੋਂ ਹਿਰਾਸਤ 'ਚ ਲਿਆ ਗਿਆ ਹੈ। ਪੀ.ਡੀ.ਪੀ. ਨੇ ਸ਼ੁੱਕਰਵਾਰ ਨੂੰ ਇਕ ਬਿਆਨ 'ਚ ਕਿਹਾ ਸੀ ਕਿ ਸ਼੍ਰੀਨਗਰ ਪ੍ਰਸ਼ਾਸਨ ਨੇ ਧਾਰਾ 370 ਰੱਦ ਹੋਣ ਦੀ ਚੌਥੀ ਵਰ੍ਹੇਗੰਢ 'ਤੇ ਪਾਰਟੀ ਨੂੰ ਇਕ ਪ੍ਰੋਗਰਾਮ ਆਯੋਜਿਤ ਕਰਨ ਦੀ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਵਿਚ ਪੀ.ਡੀ.ਪੀ. ਬੁਲਾਰੇ ਦੇ ਸ਼੍ਰੀਨਗਰ ਸਥਿਤ ਪਾਰਟੀ ਹੈੱਡ ਕੁਆਰਟਰ ਨੂੰ ਸੀਲ ਕਰ ਦਿੱਤਾ ਗਿਆ ਹੈ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਣੇਪੇ ਲਈ ਪਹੁੰਚੀਆਂ 60 ਔਰਤਾਂ HIV ਪਾਜ਼ੇਟਿਵ, ਸਿਹਤ ਵਿਭਾਗ 'ਚ ਮਚੀ ਹਫੜਾ-ਦਫੜੀ
NEXT STORY