ਨਵੀਂ ਦਿੱਲੀ (ਏਜੰਸੀ)- ਸੁਪਰੀਮ ਕੋਰਟ ਨੇ ਇਕ ਵਿਅਕਤੀ ਅਤੇ ਉਸ ਤੋਂ ਵੱਖ ਰਹਿ ਰਹੀ ਉਸ ਦੀ ਭਾਰਤੀ ਪੁਲਸ ਸੇਵਾ (ਆਈ. ਪੀ. ਐੱਸ.) ਅਧਿਕਾਰੀ ਪਤਨੀ ਦੇ ਵਿਚਕਾਰ ਝਗੜੇ ਨੂੰ ਲੈ ਕੇ ਵੀਰਵਾਰ ਨੂੰ ਕਿਹਾ ਕਿ ਇਸ ਦੇਸ਼ ਵਿਚ ਕੋਈ ਵੀ ਕਾਨੂੰਨ ਤੋਂ ਉੱਪਰ ਨਹੀਂ ਹੈ। ਜਸਟਿਸ ਬੀ. ਆਰ. ਗਵਈ, ਜਸਟਿਸ ਆਗਸਟੀਨ ਜਾਰਜ ਮਸੀਹ ਅਤੇ ਜਸਟਿਸ ਵਿਨੋਦ ਚੰਦਰਨ ਨੇ ਵਿਅਕਤੀ ਦੇ ਵਕੀਲ ਦੇ ਇਸ ਸ਼ੱਕ ’ਤੇ ਟਿੱਪਣੀ ਕੀਤੀ ਕਿ ਉਸ ਨੂੰ ਜ਼ਿੰਦਗੀ ਭਰ ਦੁੱਖ ਭੁਗਤਣਾ ਪਵੇਗਾ, ਕਿਉਂਕਿ ਉਸ ਦੀ ਪਤਨੀ ਇਕ ਆਈ. ਪੀ. ਐੱਸ. ਅਧਿਕਾਰੀ ਹੈ।
ਬੈਂਚ ਨੇ ਕਿਹਾ ਕਿ ਮਾਮਲੇ ਵਿਚ ਸ਼ਾਮਲ ਧਿਰਾਂ ਨੂੰ ਨਿਆਂ ਦੇ ਹਿੱਤ ਵਿਚ ਆਪਣੇ ਵਿਵਾਦਾਂ ਨੂੰ ਹੱਲ ਕਰਨਾ ਚਾਹੀਦਾ ਹੈ। ਬੈਂਚ ਨੇ ਵਕੀਲ ਨੂੰ ਕਿਹਾ ਕਿ ਉਹ ਇਕ ਆਈ. ਪੀ. ਐੱਸ. ਅਫ਼ਸਰ ਹੈ। ਤੁਸੀਂ ਇਕ ਕਾਰੋਬਾਰੀ ਹੋ। ਅਦਾਲਤ ਵਿਚ ਸਮਾਂ ਬਰਬਾਦ ਕਰਨ ਨਾਲੋਂ ਚੰਗਾ ਹੈ ਕਿ ਤੁਸੀਂ ਸਮਝੌਤਾ ਕਰ ਲਓ। ਜੇਕਰ ਕੋਈ ਤੁਹਾਨੂੰ ਪ੍ਰੇਸ਼ਾਨ ਕਰੇਗਾ ਤਾਂ ਅਸੀਂ ਤੁਹਾਡੀ ਰੱਖਿਆ ਲਈ ਇੱਥੇ ਹਾਂ। ਅਦਾਲਤ ਨੇ ਕਿਹਾ, "ਇਸ ਦੇਸ਼ ਵਿੱਚ ਕੋਈ ਵੀ ਕਾਨੂੰਨ ਤੋਂ ਉੱਪਰ ਨਹੀਂ ਹੈ।"
ਵਕੀਲ ਨੇ ਕਿਹਾ ਕਿ ਉਨ੍ਹਾਂ ਦੇ ਮੁਵੱਕਿਲ ਅਤੇ ਮੁਵੱਕਿਲ ਦੇ ਪਿਤਾ ਨੂੰ ਔਰਤ ਵੱਲੋਂ ਦਾਇਰ ਕਰਾਏ ਗਏ ਮਾਮਲਿਆਂ ਵਿਚ ਜੇਲ ਜਾਣਾ ਪਿਆ ਹੈ। ਵਕੀਲ ਨੇ ਦੋਸ਼ ਲਾਇਆ ਕਿ ਵੱਖ ਰਹਿ ਰਹੀ ਪਤਨੀ ਨੇ ਇਹ ਗਲਤ ਬਿਆਨਬਾਜ਼ੀ ਕੀਤੀ ਹੈ ਕਿ ਉਨ੍ਹਾਂ ਦੇ ਖਿਲਾਫ ਕੋਈ ਐੱਫ. ਆਈ. ਆਰ. ਦਰਜ ਨਹੀਂ ਹੈ, ਜਦਕਿ ਪੁਲਸ ਸੇਵਾ ਵਿਚ ਸ਼ਾਮਲ ਹੋਣ ਦੇ ਸਮੇਂ ਜਿਸ ਦਿਨ ਉਨ੍ਹਾਂ ਨੇ ਫਾਰਮ ਭਰਿਆ ਸੀ, ਉਸੇ ਦਿਨ ਉਨ੍ਹਾਂ ਖਿਲਾਫ 2 ਐੱਫ. ਆਈ. ਆਰਜ਼ ਦਰਜ ਕੀਤੀਆਂ ਗਈਆਂ ਸਨ। ਬੈਂਚ ਨੇ ਕਿਹਾ ਕਿ ਤੁਹਾਡੀ ਰੁਚੀ ਇਸ ਗੱਲ ਵਿਚ ਜ਼ਿਆਦਾ ਹੈ ਕਿ ਉਨ੍ਹਾਂ ਦੀ ਨੌਕਰੀ ਚਲੀ ਜਾਵੇ।
ਵਕੀਲ ਨੇ ਕਿਹਾ ਕਿ ਜੇਕਰ ਉਨ੍ਹਾਂ ਦੇ ਮੁਵੱਕਿਲ ਦੀ ਪਤਨੀ ਨੇ ਆਪਣੇ ਫਾਰਮ ਵਿਚ ਕੋਈ ਗਲਤ ਐਲਾਨ ਕੀਤਾ ਸੀ ਤਾਂ ਗ੍ਰਹਿ ਮੰਤਰਾਲਾ ਨੂੰ ਕਾਰਵਾਈ ਕਰਨੀ ਚਾਹੀਦੀ ਸੀ। ਬੈਂਚ ਨੇ ਕਿਹਾ ਕਿ ਇਹ ‘ਬਹੁਤ ਸਪੱਸ਼ਟ’ ਹੈ ਕਿ ਵਿਅਕਤੀ ਦੀ ਸਮਝੌਤੇ ਵਿਚ ਕੋਈ ਦਿਲਚਸਪੀ ਨਹੀਂ ਹੈ। ਅਦਾਲਤ ਨੇ ਕਿਹਾ ਕਿ ਸਾਨੂੰ ਆਪਣੀ ਜ਼ਿੰਦਗੀ ਬਚਾਉਣ ਵਿਚ ਦਿਲਚਸਪੀ ਨਹੀਂ ਹੈ, ਸਗੋਂ ਤੁਹਾਡੀ ਦਿਲਚਸਪੀ ਕਿਸੇ ਹੋਰ ਦੀ ਜ਼ਿੰਦਗੀ ਬਰਬਾਦ ਕਰਨ ਵਿਚ ਹੈ। ਅਖੀਰ ਵਿਚ, ਪਤਨੀ ਦੀ ਜ਼ਿੰਦਗੀ ਬਰਬਾਦ ਕਰਨ ਦੀ ਪ੍ਰਕਿਰਿਆ ਵਿਚ ਤੁਹਾਡੀ ਆਪਣੀ ਜ਼ਿੰਦਗੀ ਵੀ ਬਰਬਾਦ ਹੋ ਜਾਵੇਗੀ।
ਵਿਆਹ ਦੌਰਾਨ ਪੈ ਗਿਆ ਰੌਲਾ, ਲਾੜੇ ਨੇ ਲਾੜੀ ਸਣੇ 6 ਭੈਣਾਂ ਦੇ ਭਰ 'ਤਾ ਸੰਦੁਰ, ਭਰਾ ਵੀ ਨਾ.... (ਵੀਡੀਓ)
NEXT STORY