ਨਵੀਂ ਦਿੱਲੀ - ਕੋਰੋਨਾ ਵਾਇਰਸ ਦੀ ਵੈਕਸੀਨ ਦਾ ਇੰਤਜ਼ਾਰ ਹਰ ਕਿਸੇ ਨੂੰ ਹੈ। ਆਮਤੌਰ 'ਤੇ ਵੈਕਸੀਨ ਨੂੰ ਬਣਨ 'ਚ 8 ਤੋਂ 10 ਸਾਲ ਲੱਗਦੇ ਹਨ ਪਰ ਕੋਰੋਨਾ ਮਹਾਮਾਰੀ ਨੇ ਜਿਸ ਤਰ੍ਹਾਂ ਦਾ ਭਾਜੜ ਪਾਈ ਹੈ, ਉਸ ਨੂੰ ਦੇਖਦੇ ਹੋਏ ਵੈਕਸੀਨ ਨੂੰ ਘੱਟ ਸਮੇਂ 'ਚ ਤਿਆਰ ਕਰਨ ਲਈ ਦੁਨੀਆ ਦੇ ਕਈ ਦੇਸ਼ਾਂ ਨੂੰ ਮਜ਼ਬੂਰ ਹੋਣਾ ਪਿਆ। ਭਾਰਤ ਵੀ ਉਨ੍ਹਾਂ ਦੇਸ਼ਾਂ 'ਚ ਸ਼ਾਮਲ ਹੈ ਜੋ ਕੋਰੋਨਾ ਦੀ ਵੈਕਸੀਨ ਬਣਾ ਰਹੇ ਹਨ। ਸਿਹਤ ਮੰਤਰਾਲਾ ਦੇ ਸਕੱਤਰ ਰਾਜੇਸ਼ ਭੂਸ਼ਣ ਨੇ ਮੰਗਲਵਾਰ ਨੂੰ ਦੱਸਿਆ ਕਿ ਕੋਰੋਨਾ ਮਹਾਮਾਰੀ ਦੇ ਪ੍ਰਭਾਵ ਨੂੰ ਦੇਖਦੇ ਹੋਏ ਅਸੀਂ 16 ਤੋਂ 18 ਮਹੀਨੇ ਦੇ ਅੰਦਰ ਇਸ ਵੈਕਸੀਨ ਨੂੰ ਤਿਆਰ ਕਰ ਰਹੇ ਹਾਂ।
ਰਾਜੇਸ਼ ਭੂਸ਼ਣ ਨੇ ਕਿਹਾ ਕਿ ਵੈਕਸੀਨ ਬਣਨ 'ਚ 8 ਤੋਂ 10 ਸਾਲ ਲੱਗਦੇ ਹਨ। ਸਭ ਤੋਂ ਜਲਦੀ ਬਣਨ ਵਾਲੀ ਵੈਕਸੀਨ ਵੀ 4 ਸਾਲ 'ਚ ਤਿਆਰ ਹੁੰਦੀ ਹੈ ਪਰ ਕੋਰੋਨਾ ਮਹਾਮਾਰੀ ਦੇ ਅਸਰ ਨੂੰ ਦੇਖਦੇ ਹੋਏ ਅਸੀਂ ਇਸ ਨੂੰ ਘੱਟ ਸਮੇਂ 'ਚ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਕੋਰੋਨਾ ਦੀ ਵੈਕਸੀਨ ਨੂੰ 16 ਤੋਂ 18 ਮਹੀਨੇ ਦੇ ਅੰਦਰ ਬਣਾ ਰਹੇ ਹਾਂ।
ਉਥੇ ਹੀ, ਰਾਜੇਸ਼ ਭੂਸ਼ਣ ਨੇ ਇਹ ਵੀ ਕਿਹਾ ਕਿ ਪੂਰੇ ਦੇਸ਼ ਦੇ ਟੀਕਾਕਰਣ ਦੀ ਗੱਲ ਸਰਕਾਰ ਨੇ ਕਦੇ ਨਹੀਂ ਕਹੀ। ਉਨ੍ਹਾਂ ਨੇ ਕਿਹਾ ਕਿ ਸਾਇੰਸ ਨਾਲ ਜੁੜੇ ਮਜ਼ਮੂਨਾਂ 'ਤੇ ਜਦੋਂ ਅਸੀਂ ਚਰਚਾ ਕਰਦੇ ਹਾਂ ਤਾਂ ਬਿਹਤਰ ਹੁੰਦਾ ਕਿ ਜੇਕਰ ਅਸੀਂ ਅਸਲ ਜਾਣਕਾਰੀ ਹਾਸਲ ਕਰੀਏ ਅਤੇ ਉਸ ਤੋਂ ਬਾਅਦ ਵਿਸ਼ਲੇਸ਼ਣ ਕਰੀਏ।
ਪ੍ਰੈਸ ਕਾਨਫਰੰਸ 'ਚ ਮੌਜੂਦ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਦੇ ਡਾਇਰੈਕਟਰ ਜਨਰਲ ਬਲਰਾਮ ਭਾਰਗਵ ਨੇ ਕਿਹਾ ਕਿ ਮੈਂ ਇਹ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਸਰਕਾਰ ਨੇ ਕਦੇ ਨਹੀਂ ਕਿਹਾ ਹੈ ਕਿ ਪੂਰੇ ਦੇਸ਼ ਦਾ ਟੀਕਾਕਰਣ ਕੀਤਾ ਜਾਵੇਗਾ। ਟੀਕਾਕਰਣ ਵੈਕਸੀਨ ਦੀ ਕਾਰਜਕੁਸ਼ਲਤਾ 'ਤੇ ਨਿਰਭਰ ਕਰੇਗਾ। ਉਨ੍ਹਾਂ ਕਿਹਾ ਕਿ ਸਾਡਾ ਉਦੇਸ਼ ਕੋਵਿਡ-19 ਇਨਫੈਕਸ਼ਨ ਦੀ ਕੜੀ ਨੂੰ ਤੋੜਨਾ ਹੈ। ਜੇਕਰ ਅਸੀਂ ਜੋਖ਼ਿਮ ਵਾਲੇ ਲੋਕਾਂ ਨੂੰ ਵੈਕਸੀਨ ਦੇਣ 'ਚ ਸਫਲ ਹੁੰਦੇ ਹਾਂ ਅਤੇ ਇਨਫੈਕਸ਼ਨ ਦੀ ਕੜੀ ਨੂੰ ਤੋੜਨ 'ਚ ਸਫਲ ਹੁੰਦੇ ਹਾਂ ਤਾਂ ਪੂਰੀ ਆਬਾਦੀ ਦੇ ਟੀਕਾਕਰਣ ਦੀ ਜ਼ਰੂਰਤ ਹੀ ਨਹੀਂ ਹੋਵੇਗੀ।
ਸਰਕਾਰ-ਕਿਸਾਨਾਂ ਦੀ ਮੀਟਿੰਗ ਰਹੀ ਬੇਨਤੀਜਾ, 3 ਦਸੰਬਰ ਨੂੰ ਮੁੜ ਹੋਵੇਗੀ ਗੱਲਬਾਤ
NEXT STORY