ਇੰਟਰਨੈਸ਼ਨਲ ਡੈਸਕ- ਅਮਰੀਕਾ ਤੋਂ ਭਾਰਤੀ ਨਾਗਰਿਕਾਂ ਨੂੰ ਦੇਸ਼ ਨਿਕਾਲਾ ਦੇਣ ਦਾ ਸਿਲਸਿਲਾ ਅਜੇ ਜਾਰੀ ਹੈ। 2 ਦਿਨ ਪਹਿਲਾਂ ਹੀ ਅਮਰੀਕਾ ਤੋਂ ਡਿਪੋਰਟ ਕੀਤੇ ਗਏ 12 ਭਾਰਤੀਆਂ ਦਾ ਚੋਥਾ ਬੈਚ ਦਿੱਲੀ ਦੇ ਆਈ.ਜੀ.ਆਈ. ਹਵਾਈ ਅੱਡੇ 'ਤੇ ਪਹੁੰਚਿਆ ਸੀ। ਹਵਾਈ ਅੱਡਾ ਪੁਲਸ ਦੇ ਅੰਕੜਿਆਂ ਅਨੁਸਾਰ, ਇਸ ਸਾਲ ਦੇ ਪਹਿਲੇ 45 ਦਿਨਾਂ ਵਿੱਚ ਵੱਖ-ਵੱਖ ਦੇਸ਼ਾਂ ਤੋਂ 19 ਭਾਰਤੀ ਨਾਗਰਿਕਾਂ ਨੂੰ ਦਿੱਲੀ ਡਿਪੋਰਟ ਕੀਤਾ ਗਿਆ ਹੈ। ਇਨ੍ਹਾਂ ਨਾਗਰਿਕਾਂ ਨੂੰ ਅਮਰੀਕਾ, ਦੁਬਈ, ਅਜ਼ਰਬਾਈਜਾਨ ਅਤੇ ਬਹਿਰੀਨ ਤੋਂ ਡਿਪੋਰਟ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਕੈਨੇਡਾ 'ਚ ਨਵੇਂ ਵੀਜ਼ਾ ਨਿਯਮ ਲਾਗੂ: ਜਾਣੋਂ ਇਹ ਭਾਰਤੀ ਵਿਦਿਆਰਥੀਆਂ ਤੇ ਕਾਮਿਆਂ ਨੂੰ ਕਿਵੇਂ ਕਰਨਗੇ ਪ੍ਰਭਾਵਿਤ?
ਹਵਾਈ ਅੱਡਾ ਪੁਲਸ ਦੇ ਅਨੁਸਾਰ, ਵੱਖ-ਵੱਖ ਰਾਜਾਂ ਤੋਂ 14 ਏਜੰਟਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਤਿਹਾੜ ਭੇਜ ਦਿੱਤਾ ਗਿਆ ਹੈ। ਇਹਨਾਂ ਵਿੱਚੋਂ ਸਭ ਤੋਂ ਵੱਧ ਦਿੱਲੀ ਦੇ 4 ਏਜੰਟ ਹਨ। ਇਸ ਤੋਂ ਇਲਾਵਾ ਹਰਿਆਣਾ, ਪੰਜਾਬ ਅਤੇ ਉੱਤਰ ਪ੍ਰਦੇਸ਼ ਤੋਂ 3-3 ਏਜੰਟ ਫੜੇ ਗਏ ਹਨ। ਇਨ੍ਹਾਂ ਏਜੰਟਾਂ 'ਤੇ ਲੱਖਾਂ ਰੁਪਏ ਲੈ ਕੇ ਵਰਜ਼ੀ ਤਰੀਕੇ ਨਾਲ ਲੋਕਾਂ ਨੂੰ ਵਿਦੇਸ਼ ਭੇਜਣ ਦਾ ਦੋਸ਼ ਹੈ। ਗੁਜਰਾਤ ਤੋਂ ਇੱਕ ਏਜੰਟ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਦਾ ਕਹਿਣਾ ਹੈ ਕਿ ਸਭ ਤੋਂ ਵੱਧ ਗਿਣਤੀ ਅਮਰੀਕਾ ਜਾਣ ਵਾਲਿਆਂ ਦੀ ਹੈ। ਏਜੰਟ ਉਨ੍ਹਾਂ ਤੋਂ ਅਮਰੀਕਾ ਭੇਜਣ ਦੇ ਨਾਮ 'ਤੇ ਭਾਰੀ ਰਕਮ ਵਸੂਲਦੇ ਹਨ। ਦੋ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਵਿੱਚ ਦੋ ਏਜੰਟਾਂ ਨੇ ਅਮਰੀਕਾ ਭੇਜਣ ਦੇ ਨਾਮ 'ਤੇ ਦੋ ਲੋਕਾਂ ਤੋਂ 41-41 ਲੱਖ ਰੁਪਏ ਲਏ ਸਨ।
ਇਹ ਵੀ ਪੜ੍ਹੋ : ਅਣਜਾਣ ਬਿਮਾਰੀ ਨੇ ਉਡਾਈ ਨੀਂਦ, ਹੁਣ ਤੱਕ 50 ਤੋਂ ਵੱਧ ਮੌਤਾਂ, ਮੌਤ ਤੋਂ ਸਿਰਫ 48 ਘੰਟੇ ਪਹਿਲਾਂ ਦਿਸਦੇ ਹਨ ਲੱਛਣ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦੋਸਤ ਨੂੰ ਮਿਲਣ ਪਹੁੰਚਿਆ ਨੌਜਵਾਨ, ਬੰਦ ਕਮਰੇ 'ਚ ਕੱਪੜੇ ਲਵਾ ਕੇ ਸੱਦ ਲਏ ਮੁੰਡੇ ਤੇ ਫਿਰ...!
NEXT STORY