ਸਪੋਰਟਸ ਡੈਸਕ- ਇਸ ਵਾਰ ਪਾਕਿਸਤਾਨ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ ਕਰ ਰਿਹਾ ਹੈ ਪਰ ਟੂਰਨਾਮੈਂਟ ਸ਼ੁਰੂ ਹੋਣ ਦੇ 6 ਦਿਨਾਂ ਦੇ ਅੰਦਰ ਹੀ ਪਾਕਿਸਤਾਨ ਦੀ ਟੀਮ ਚੈਂਪੀਅਨਜ਼ ਟਰਾਫੀ ਤੋਂ ਬਾਹਰ ਹੋ ਗਈ ਹੈ। ਦੂਜੇ ਪਾਸੇ ਟੀਮ ਇੰਡੀਆ ਆਪਣੇ ਸਾਰੇ ਮੈਚ ਦੁਬਈ ਵਿੱਚ ਖੇਡ ਰਹੀ ਹੈ। ਹੁਣ ਪਾਕਿਸਤਾਨ ਦੀ ਕਾਲੀ ਕਰਤੂਤ ਸਾਹਮਣੇ ਆਈ ਹੈ। ਲਾਹੌਰ ਸਟੇਡੀਅਮ ਵਿੱਚ ਭਾਰਤੀ ਝੰਡਾ ਲਹਿਰਾਉਣ 'ਤੇ ਇੱਕ ਪਾਕਿਸਤਾਨੀ ਪ੍ਰਸ਼ੰਸਕ ਨਾਲ ਬਦਸਲੂਕੀ ਕੀਤੀ ਗਈ ਅਤੇ ਉਸਨੂੰ ਸਟੇਡੀਅਮ ਤੋਂ ਬਾਹਰ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ- King Kohli ਦੀ ਵਿਰਾਟ ਪਾਰੀ ਪਿੱਛੇ ਪ੍ਰੇਮਾਨੰਦ ਮਹਾਰਾਜ ਦਾ ਹੱਥ, ਜਾਣੋ ਕੀ ਸੀ ਸਫ਼ਲਤਾ ਦਾ ਗੁਰੂਮੰਤਰ?
ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ
ਇਹ ਵੀਡੀਓ ਲਾਹੌਰ ਸਟੇਡੀਅਮ ਵਿੱਚ ਆਸਟ੍ਰੇਲੀਆ ਅਤੇ ਇੰਗਲੈਂਡ ਵਿਚਾਲੇ ਖੇਡੇ ਗਏ ਮੈਚ ਦੀ ਜਾਪਦੀ ਹੈ। ਇਸ ਵੀਡੀਓ ਵਿੱਚ ਆਸਟ੍ਰੇਲੀਆ ਅਤੇ ਇੰਗਲੈਂਡ ਦੇ ਝੰਡੇ ਵੀ ਦਿਖਾਈ ਦੇ ਰਹੇ ਹਨ। ਮੈਚ ਦੌਰਾਨ ਸਟੇਡੀਅਮ ਵਿੱਚ ਇੱਕ ਪਾਕਿਸਤਾਨੀ ਨੂੰ ਭਾਰਤੀ ਝੰਡਾ ਲਹਿਰਾਉਂਦੇ ਦੇਖ ਕੇ ਸੁਰੱਖਿਆ ਗਾਰਡ ਤੁਰੰਤ ਉਸ ਵਿਅਕਤੀ ਕੋਲ ਆਉਂਦੇ ਹਨ ਅਤੇ ਉਸਦੇ ਕੱਪੜੇ ਖਿੱਚਣੇ ਸ਼ੁਰੂ ਕਰ ਦਿੰਦੇ ਹਨ। ਬਾਅਦ ਵਿੱਚ ਭਾਰਤੀ ਝੰਡਾ ਲਹਿਰਾਉਂਦੇ ਪ੍ਰਸ਼ੰਸਕ ਨੂੰ ਸਟੇਡੀਅਮ ਤੋਂ ਬਾਹਰ ਕੱਢ ਦਿੱਤਾ ਗਿਆ, ਜਿਸਦੀ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਇਹ ਵੀ ਪੜ੍ਹੋ-ਵਿਆਹੁਤਾ ਔਰਤਾਂ Google 'ਤੇ ਸਭ ਤੋਂ ਜ਼ਿਆਦਾ ਕੀ ਸਰਚ ਕਰਦੀਆਂ ਨੇ? ਰਹਿ ਜਾਓਗੇ ਹੈਰਾਨ
ਇਸ ਤੋਂ ਪਹਿਲਾਂ ਵੀ ਚੈਂਪੀਅਨਜ਼ ਟਰਾਫੀ ਵਿੱਚ ਭਾਰਤੀ ਝੰਡੇ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਸੀ। ਟੂਰਨਾਮੈਂਟ ਦੀ ਸ਼ੁਰੂਆਤ ਵਿੱਚ ਕਰਾਚੀ ਸਟੇਡੀਅਮ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ, ਜਿਸ 'ਤੇ ਦੂਜੇ ਦੇਸ਼ਾਂ ਦੇ ਝੰਡੇ ਲਹਿਰਾਏ ਗਏ ਸਨ ਪਰ ਭਾਰਤੀ ਝੰਡਾ ਨਹੀਂ ਲਹਿਰਾਇਆ ਗਿਆ ਸੀ। ਪੀਸੀਬੀ ਦੀ ਇਸ ਕਾਰਵਾਈ 'ਤੇ ਭਾਰਤੀ ਪ੍ਰਸ਼ੰਸਕਾਂ ਵਿੱਚ ਕਾਫ਼ੀ ਗੁੱਸਾ ਸੀ।
ਇਹ ਵੀ ਪੜ੍ਹੋ-Apple ਨੇ ਕਰਾ'ਤੀ ਮੌਜ! ਹੁਣ ਪੁਰਾਣੇ ਮਾਡਲਜ਼ 'ਚ ਵੀ ਮਿਲੇਗਾ iPhone 16 ਸੀਰੀਜ਼ ਵਾਲਾ ਇਹ ਕਮਾਲ ਦੀ ਫੀਚਰ
ਪਾਕਿਸਤਾਨ ਚੈਂਪੀਅਨਜ਼ ਟਰਾਫੀ ਤੋਂ ਬਾਹਰ
ਚੈਂਪੀਅਨਜ਼ ਟਰਾਫੀ ਵਿੱਚ ਪਾਕਿਸਤਾਨ ਟੀਮ ਦਾ ਪ੍ਰਦਰਸ਼ਨ ਬਹੁਤ ਮਾੜਾ ਰਿਹਾ ਹੈ, ਪਾਕਿਸਤਾਨ ਟੀਮ ਨੂੰ ਆਪਣੇ ਦੋਵੇਂ ਮੈਚਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਪਹਿਲਾਂ ਨਿਊਜ਼ੀਲੈਂਡ ਅਤੇ ਫਿਰ ਭਾਰਤ ਨੇ ਪਾਕਿਸਤਾਨ ਨੂੰ ਹਰਾਇਆ, ਜਿਸ ਤੋਂ ਬਾਅਦ ਪਾਕਿਸਤਾਨ ਟੀਮ ਚੈਂਪੀਅਨਜ਼ ਟਰਾਫੀ ਤੋਂ ਬਾਹਰ ਹੋ ਗਈ।
ਇਹ ਵੀ ਪੜ੍ਹੋ-ਸਵੇਰੇ ਕੋਸੇ ਪਾਣੀ 'ਚ ਮਿਲਾ ਕੇ ਪੀਓ ਇਹ ਚੀਜ਼, ਹੋਣਗੇ ਬੇਮਿਸਾਲ ਲਾਭ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਯੋਗਰਾਜ ਸਿੰਘ ਨੇ ਪਾਕਿ ਖ਼ਿਲਾਫ਼ ਭਾਰਤ ਦੀ ਜਿੱਤ 'ਤੇ ਦਿੱਤਾ ਵੱਡਾ ਬਿਆਨ, ਹਰ ਪਾਸੇ ਮਚੀ ਤਰਥੱਲੀ
NEXT STORY