ਮੁੰਬਈ- ਬਾਲੀਵੁੱਡ ਅਦਾਕਾਰਾ Preity Zinta ਲੰਬੇ ਸਮੇਂ ਤੋਂ ਹਿੰਦੀ ਸਿਨੇਮਾ ਤੋਂ ਦੂਰ ਹੈ। Preity Zinta ਨੇ 2016 'ਚ ਜੀਨ ਗੁਡੈਨਫ ਨਾਲ ਵਿਆਹ ਕੀਤਾ, ਜੋ ਕਿ ਲਾਸ ਏਂਜਲਸ ਅਧਾਰਤ ਵਿੱਤ ਵਿਸ਼ਲੇਸ਼ਕ ਹੈ ਅਤੇ ਉੱਥੇ ਹੀ ਸੈਟਲ ਹੋ ਗਈ ਹੈ। ਉਹ ਬਾਲੀਵੁੱਡ ਤੋਂ ਦੂਰ ਹੈ ਪਰ ਸੋਸ਼ਲ ਮੀਡੀਆ ਅਤੇ ਆਪਣੀ ਆਈ.ਪੀ.ਐਲ. ਟੀਮ ‘ਕਿੰਗਜ਼ 11 ਪੰਜਾਬ’ ਰਾਹੀਂ ਆਪਣੇ ਪ੍ਰਸ਼ੰਸਕਾਂ ਦੇ ਨੇੜੇ ਰਹਿੰਦੀ ਹੈ। ਹਾਲ ਹੀ ‘ਚ Preity Zinta ਵੀ ਮਹਾਕੁੰਭ ‘ਚ ਪਹੁੰਚੀ ਸੀ। ‘Kya Kehna’ ਦੀ ਅਦਾਕਾਰਾ…ਅਜਿਹੀਆਂ ਖਬਰਾਂ ਆਈਆਂ ਸਨ ਕਿ ਸੰਕਟਗ੍ਰਸਤ ਨਿਊ ਇੰਡੀਆ ਕੋਆਪਰੇਟਿਵ ਬੈਂਕ ਲਿਮਟਿਡ ਦੁਆਰਾ ਉਸ ਦੇ ਨਾਂ ‘ਤੇ 18 ਕਰੋੜ ਰੁਪਏ ਦਾ ਕਰਜ਼ਾ ਮੁਆਫ ਕਰ ਦਿੱਤਾ ਗਿਆ ਸੀ। ਹੁਣ ਅਦਾਕਾਰਾ ਨੇ ਇਸ ਮਾਮਲੇ ‘ਤੇ ਆਪਣੀ ਚੁੱਪੀ ਤੋੜ ਦਿੱਤੀ ਹੈ।
ਇਹ ਵੀ ਪੜ੍ਹੋ-ਪਾਕਿਸਤਾਨ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਕੀਤਾ ਫੈਸਲਾ
RBI ਨੇ ਕੀਤੀ ਸਖ਼ਤ ਕਾਰਵਾਈ
Preity Zinta ਨੇ ਇਕ ਬਿਆਨ ‘ਚ ਇਨ੍ਹਾਂ ਦੋਸ਼ਾਂ ਦਾ ਜ਼ੋਰਦਾਰ ਖੰਡਨ ਕੀਤਾ ਅਤੇ ਮਾਮਲੇ ‘ਤੇ ਸਪੱਸ਼ਟੀਕਰਨ ਜਾਰੀ ਕੀਤਾ। ਇਹ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਮਨੀ ਲਾਈਫ ਦੀ ਇੱਕ ਰਿਪੋਰਟ ਨੇ ਬੈਂਕ 'ਚ ਵੱਡੇ ਪੱਧਰ ‘ਤੇ ਵਿੱਤੀ ਕੁਪ੍ਰਬੰਧਨ ਅਤੇ ਕਥਿਤ ਭ੍ਰਿਸ਼ਟਾਚਾਰ ਦਾ ਖੁਲਾਸਾ ਕੀਤਾ, ਜਿਸ ਨਾਲ ਰਿਜ਼ਰਵ ਬੈਂਕ ਆਫ ਇੰਡੀਆ (ਆਰਬੀਆਈ) ਦੁਆਰਾ ਇਸ ਦੇ ਸੰਚਾਲਨ ‘ਤੇ ਕਰੈਕਡਾਉਨ ਕੀਤਾ ਗਿਆ।
Preity Zinta ‘ਤੇ ਕੀ ਹਨ ਇਲਜ਼ਾਮ?
ਰਿਪੋਰਟ ਮੁਤਾਬਕ 25 ਕਰੋੜ ਰੁਪਏ ਤੱਕ ਦੇ ਕਾਰਪੋਰੇਟ ਲੋਨ ਬ੍ਰਾਂਚ ਮੈਨੇਜਰ ਦੀ ਜਾਣਕਾਰੀ ਤੋਂ ਬਿਨਾਂ ਮਨਜ਼ੂਰ ਕੀਤੇ ਗਏ ਸਨ। ਇਨ੍ਹਾਂ ਵਿੱਚੋਂ ਬਹੁਤ ਸਾਰੇ ਕਰਜ਼ੇ ਕਥਿਤ ਤੌਰ ‘ਤੇ ਫੰਡ ਡਾਇਵਰਸ਼ਨ ਕਾਰਨ ਇੱਕ ਸਾਲ ਦੇ ਅੰਦਰ ਗੈਰ-ਕਾਰਗੁਜ਼ਾਰੀ ਸੰਪਤੀਆਂ (NPAs) 'ਚ ਬਦਲ ਗਏ। ਸਭ ਤੋਂ ਹਾਈ-ਪ੍ਰੋਫਾਈਲ ਕੇਸਾਂ 'ਚੋਂ ਇੱਕ 'ਚ ਬਾਲੀਵੁੱਡ ਅਦਾਕਾਰਾ Preity Zinta ਨੂੰ 18 ਕਰੋੜ ਰੁਪਏ ਦਾ ਕਥਿਤ ਕਰਜ਼ਾ ਸ਼ਾਮਲ ਹੈ। ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਇਹ ਕਰਜ਼ਾ ਉਚਿਤ ਵਸੂਲੀ ਪ੍ਰਕਿਰਿਆ ਦੀ ਪਾਲਣਾ ਕੀਤੇ ਬਿਨਾਂ ਲਿਆ ਗਿਆ ਸੀ।
Preity Zinta ਨੇ ਇਸ ਮਾਮਲੇ ‘ਤੇ ਦਿੱਤੀ ਪ੍ਰਤੀਕਿਰਿਆ
ਇੱਕ ਰਿਪੋਰਟ ਦੇ ਅਨੁਸਾਰ, ਇਨ੍ਹਾਂ ਦੋਸ਼ਾਂ ਦੇ ਵਿਚਕਾਰ, Preity Zinta ਨੇ ਆਪਣੀ ਕਾਨੂੰਨੀ ਟੀਮ ਦੁਆਰਾ ਪੋਰਟਲ ਨੂੰ ਇੱਕ ਬਿਆਨ ਜਾਰੀ ਕੀਤਾ ਹੈ। ਜਿਸ 'ਚ ਉਸ ਨੇ ਕਿਹਾ, ‘12 ਸਾਲ ਤੋਂ ਵੀ ਵੱਧ ਸਮਾਂ ਪਹਿਲਾਂ, ਮੇਰੇ ਕੋਲ ਨਿਊ ਇੰਡੀਆ ਕੋਆਪ੍ਰੇਟਿਵ ਬੈਂਕ ਦੇ ਨਾਲ ਓਵਰਡਰਾਫਟ ਦੀ ਸਹੂਲਤ ਸੀ। 10 ਸਾਲ ਤੋਂ ਵੱਧ ਸਮਾਂ ਪਹਿਲਾਂ, ਮੈਂ ਇਸ ਓਵਰਡਰਾਫਟ ਸਹੂਲਤ ਦੇ ਸਬੰਧ 'ਚ ਸਾਰੀ ਬਕਾਇਆ ਰਕਮ ਦਾ ਪੂਰੀ ਤਰ੍ਹਾਂ ਭੁਗਤਾਨ ਕਰ ਦਿੱਤਾ ਸੀ ਅਤੇ ਖਾਤਾ ਬੰਦ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ-ਮਸ਼ਹੂਰ ਰੈਪਰ ਹਨੀ ਸਿੰਘ ਨੇ ਕੱਸਿਆ ਬਾਦਸ਼ਾਹ 'ਤੇ ਤੰਜ਼, ਕਿਹਾ...
ਹੋਰ ਕੀ ਹਨ ਇਲਜ਼ਾਮ?
ਰਿਪੋਰਟ 'ਚ ਅੱਗੇ ਦੋਸ਼ ਲਾਇਆ ਗਿਆ ਹੈ ਕਿ 2019 'ਚ 80 ਤੋਂ ਵੱਧ ਸੀਨੀਅਰ ਸਟਾਫ ਮੈਂਬਰਾਂ ਨੂੰ ਅਸਤੀਫਾ ਦੇਣ ਲਈ ਮਜਬੂਰ ਕੀਤਾ ਗਿਆ ਸੀ, ਜਿਸ ਨਾਲ ਸਟਾਫ ਨੇ ਆਰ.ਬੀ.ਆਈ. ਨੂੰ ਫੋਰੈਂਸਿਕ ਆਡਿਟ ਕਰਨ, ਨਿਰਦੇਸ਼ਕ ਬੋਰਡ ਨੂੰ ਭੰਗ ਕਰਨ ਅਤੇ ਜ਼ਿੰਮੇਵਾਰ ਵਿਅਕਤੀਆਂ ਦੀਆਂ ਨਿੱਜੀ ਜਾਇਦਾਦਾਂ ਤੋਂ ਨੁਕਸਾਨ ਦੀ ਭਰਪਾਈ ਕਰਨ ਦੀ ਅਪੀਲ ਕੀਤੀ ਸੀ।
ਮਹਾਕੁੰਭ 'ਚ ਲਾਈ ਆਸਥਾ ਦੀ ਡੁਬਕੀ
ਵਰਕ ਫਰੰਟ ਦੀ ਗੱਲ ਕਰੀਏ ਤਾਂ Preity Zinta ਨੇ ਹਾਲ ਹੀ 'ਚ ਮਹਾਕੁੰਭ 'ਚ ਆਪਣੀ ਮੌਜੂਦਗੀ ਦਰਜ ਕਰਵਾਈ ਹੈ। ਉਨ੍ਹਾਂ ਨੇ ਆਪਣੇ ਹੈਂਡਲ ‘ਤੇ ਪ੍ਰਯਾਗਰਾਜ ਦੀ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ‘ਚ ਉਨ੍ਹਾਂ ਨੇ ਆਪਣੇ ਮੱਥੇ ‘ਤੇ ਤਿਲਕ ਲਗਾਇਆ ਹੈ। ਉਨ੍ਹਾਂ ਨੇ ਆਪਣੀ ਤਸਵੀਰ ਦੇ ਨਾਲ ਲਿਖਿਆ, ‘ਸਾਰੀਆਂ ਸੜਕਾਂ ਮਹਾਕੁੰਭ ਵੱਲ ਲੈ ਜਾਂਦੀਆਂ ਹਨ। ਸਤਯਮ ਸ਼ਿਵਮ ਸੁੰਦਰਮ।’
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬੀ Singer ਦੀ Thar ਨੇ 3 ਲੋਕਾਂ ਨੂੰ ਮਾਰੀ ਟੱਕਰ, ਗਰਭਵਤੀ ਔਰਤ ਵੀ ਆਈ ਲਪੇਟ 'ਚ, ਭੱਖਿਆ ਮਾਹੌਲ
NEXT STORY