ਵੈੱਬ ਡੈਸਕ- ਦੁਨੀਆ ਭਰ 'ਚ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ, ਅਜਿਹੇ ‘ਚ ਵਿਆਹ ਤੋਂ ਲੈ ਕੇ ਸੁਹਾਗਰਾਤ ਅਤੇ ਹਨੀਮੂਨ ਤੱਕ ਕਈ ਵਾਇਰਲ ਖ਼ਬਰਾਂ ਦੇਖਣ ਨੂੰ ਮਿਲ ਰਹੀਆਂ ਹਨ। ਇਸੇ ਕ੍ਰਮ ਵਿੱਚ ਯੂਪੀ ਦੇ ਮਹਾਰਾਜਗੰਜ ਤੋਂ ਵਿਆਹ ਅਤੇ ਹਨੀਮੂਨ ਨਾਲ ਸਬੰਧਤ ਇੱਕ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਕੁੜੀ ਦਾ ਵਿਆਹ ਇੱਕ ਡਾਕਟਰ ਨਾਲ ਹੋ ਜਾਂਦਾ ਹੈ। ਕੁੜੀ ਡਾਕਟਰ ਪਤੀ ਪਾ ਕੇ ਖੁਸ਼ ਸੀ, ਪਰ ਕੁੜੀ ਦਾ ਪਿਤਾ ਬਹੁਤ ਜ਼ਿਆਦਾ ਖੁਸ਼ ਸੀ। ਵਿਆਹ ਤੋਂ 10 ਦਿਨ ਬਾਅਦ, ਦੋਵੇਂ ਹਨੀਮੂਨ ਲਈ ਗੋਆ ਪਹੁੰਚੇ। ਉੱਥੇ ਜਾ ਕੇ ਇੱਕ ਹੋਟਲ ਵਿੱਚ ਰੁਕੇ । ਪਰ ਫਿਰ ਅੱਧੀ ਰਾਤ ਨੂੰ ਉਸਦੇ ਪਤੀ ਨੇ ਕੁਝ ਅਜਿਹਾ ਕੀਤਾ ਜਿਸ ਨਾਲ ਕੁੜੀ ਕਮਰੇ ਵਿੱਚ ਉੱਚੀ-ਉੱਚੀ ਚੀਕਣ ਲੱਗ ਪਈ ਅਤੇ ਤੁਰੰਤ ਫਲਾਈਟ ਫੜ ਕੇ ਘਰ ਭੱਜ ਗਈ। ਆਓ ਜਾਣਦੇ ਹਾਂ ਪੂਰਾ ਮਾਮਲਾ...
ਇਹ ਵੀ ਪੜ੍ਹੋ-Apple ਨੇ ਕਰਾ'ਤੀ ਮੌਜ! ਹੁਣ ਪੁਰਾਣੇ ਮਾਡਲਜ਼ 'ਚ ਵੀ ਮਿਲੇਗਾ iPhone 16 ਸੀਰੀਜ਼ ਵਾਲਾ ਇਹ ਕਮਾਲ ਦੀ ਫੀਚਰ
ਵਿਆਹ ਤੋਂ ਸਿਰਫ਼ ਦਸ ਦਿਨਾਂ ਬਾਅਦ ਨਵ-ਵਿਆਹੀ ਔਰਤ ਨੇ ਆਪਣੇ ਡਾਕਟਰ ਪਤੀ ਸਮੇਤ ਸਹੁਰੇ ਪੱਖ ਦੇ ਸੱਤ ਲੋਕਾਂ, ਵਿਰੁੱਧ ਕੁੱਟਮਾਰ ਅਤੇ ਦਾਜ ਲਈ ਪਰੇਸ਼ਾਨ ਕਰਨ ਦਾ ਮਾਮਲਾ ਦਰਜ ਕਰਵਾਇਆ ਹੈ। ਮਾਮਲਾ ਸਦਰ ਕੋਤਵਾਲੀ ਥਾਣਾ ਖੇਤਰ ਦਾ ਹੈ। ਪੀੜਤਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਆਪਣੇ ‘ਤੇ ਹੋਏ ਹਮਲੇ ਬਾਰੇ ਦੱਸਿਆ। ਨਵ-ਵਿਆਹੀ ਔਰਤ ਨੇ ਪੁਲਿਸ ਨੂੰ ਦੱਸਿਆ ਕਿ 12 ਫਰਵਰੀ ਨੂੰ ਉਸਦਾ ਵਿਆਹ ਹਿੰਦੂ ਰੀਤੀ-ਰਿਵਾਜਾਂ ਅਨੁਸਾਰ ਨਿਚਲੌਲ ਥਾਣਾ ਖੇਤਰ ਦੇ ਚਮਨਗੰਜ ਨੇੜੇ ਰਹਿਣ ਵਾਲੇ ਡਾਕਟਰ ਰਤਨੇਸ਼ ਗੁਪਤਾ ਨਾਲ ਹੋਇਆ ਸੀ।
ਇਹ ਵੀ ਪੜ੍ਹੋ-ਵਿਆਹੁਤਾ ਔਰਤਾਂ Google 'ਤੇ ਸਭ ਤੋਂ ਜ਼ਿਆਦਾ ਕੀ ਸਰਚ ਕਰਦੀਆਂ ਨੇ? ਰਹਿ ਜਾਓਗੇ ਹੈਰਾਨ
ਵਿਆਹ ਤੋਂ ਬਾਅਦ ਉਹ ਖੁਸ਼ੀ-ਖੁਸ਼ੀ ਆਪਣੇ ਸਹੁਰੇ ਘਰ ਪਹੁੰਚੀ ਪਰ ਉੱਥੇ ਉਸਨੂੰ ਦਾਜ ਲਈ ਤੰਗ-ਪ੍ਰੇਸ਼ਾਨ ਕੀਤਾ ਗਿਆ ਅਤੇ ਬੁਰੀ ਤਰ੍ਹਾਂ ਕੁੱਟਿਆ ਗਿਆ। ਮਾਪਿਆਂ ਨੇ ਸਥਿਤੀ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਸਥਿਤੀ ਨਹੀਂ ਬਦਲੀ। ਜਿਸ ਤੋਂ ਬਾਅਦ 19 ਫਰਵਰੀ ਨੂੰ ਨਵ-ਵਿਆਹੀ ਦੁਲਹਨ ਆਪਣੇ ਪਤੀ ਨਾਲ ਹਨੀਮੂਨ ਲਈ ਗੋਆ ਗਈ। ਨਵ-ਵਿਆਹੀ ਔਰਤ ਦਾ ਦੋਸ਼ ਹੈ ਕਿ ਉੱਥੇ ਵੀ ਉਸਦੇ ਪਤੀ ਨੇ ਅੱਧੀ ਰਾਤ ਨੂੰ ਕਮਰੇ ਵਿੱਚ ਉਸਨੂੰ ਕੁੱਟਿਆ। ਇੰਨਾ ਹੀ ਨਹੀਂ ਪੀੜਤਾ ਨੇ ਦੋਸ਼ ਲਗਾਇਆ ਹੈ ਕਿ ਉਸਦੇ ਪਤੀ ਨੇ ਉਸਦਾ ਗਲਾ ਘੁੱਟ ਕੇ ਮਾਰਨ ਦੀ ਕੋਸ਼ਿਸ਼ ਕੀਤੀ।
ਇਹ ਵੀ ਪੜ੍ਹੋ- King Kohli ਦੀ ਵਿਰਾਟ ਪਾਰੀ ਪਿੱਛੇ ਪ੍ਰੇਮਾਨੰਦ ਮਹਾਰਾਜ ਦਾ ਹੱਥ, ਜਾਣੋ ਕੀ ਸੀ ਸਫ਼ਲਤਾ ਦਾ ਗੁਰੂਮੰਤਰ?
ਇਸ ਘਟਨਾ ਦੀ ਜਾਣਕਾਰੀ ਹੋਣ ‘ਤੇ ਮਾਪਿਆਂ ਨੇ ਤੁਰੰਤ ਇੱਕ ਫਲਾਈਟ ਬੁੱਕ ਕੀਤੀ ਅਤੇ 22 ਫਰਵਰੀ ਨੂੰ ਧੀ ਨੂੰ ਘਰ ਵਾਪਸ ਲੈ ਆਏ। ਘਰ ਪਹੁੰਚਣ ਤੋਂ ਬਾਅਦ ਪੀੜਤਾ ਨੇ ਸਦਰ ਕੋਤਵਾਲੀ ਵਿੱਚ ਸ਼ਿਕਾਇਤ ਦਰਜ ਕਰਵਾਈ ਅਤੇ ਆਪਣੇ ਪਤੀ ਅਤੇ ਸਹੁਰੇ ਪੱਖ ਦੇ ਸੱਤ ਲੋਕਾਂ ਵਿਰੁੱਧ ਮਾਮਲਾ ਦਰਜ ਕਰਵਾਇਆ। ਪੁਲਿਸ ਸੁਪਰਡੈਂਟ ਸੋਮੇਂਦਰ ਮੀਣਾ ਨੇ ਦੱਸਿਆ ਕਿ ਨਵ-ਵਿਆਹੀ ਔਰਤ ਦੀ ਸ਼ਿਕਾਇਤ ਦੇ ਆਧਾਰ ‘ਤੇ ਹਮਲਾ, ਦਾਜ ਲਈ ਪਰੇਸ਼ਾਨੀ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸਬੂਤਾਂ ਦੇ ਆਧਾਰ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ-ਸਵੇਰੇ ਕੋਸੇ ਪਾਣੀ 'ਚ ਮਿਲਾ ਕੇ ਪੀਓ ਇਹ ਚੀਜ਼, ਹੋਣਗੇ ਬੇਮਿਸਾਲ ਲਾਭ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਕੁੱਤੇ ਨਾਲ 'ਗੰਦੇ ਕੰਮ' ਕਰਦੀ ਸੀ ਕੁੜੀ, ਵਾਇਰਲ ਹੋਈ ਵੀਡੀਓ ਤਾਂ ਚੁੱਕ ਕੇ ਲੈ ਗਈ ਪੁਲਸ
NEXT STORY