ਪਨਾਮਾ ਸਿਟੀ (ਪੀ.ਟੀ.ਆਈ.): ਅਮਰੀਕਾ ਵੱਲੋਂ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕੀਤੇ ਜਾਣ ਦਾ ਸਿਲਸਿਲਾ ਜਾਰੀ ਹੈ। ਇਸੇ ਲੜੀ ਤਹਿਤ ਅਮਰੀਕਾ ਵੱਲੋਂ ਗੈਰ-ਕਾਨੂੰਨੀ ਢੰਗ ਨਾਲ ਉੱਥੇ ਗਏ ਭਾਰਤੀਆਂ ਨੂੰ ਵੀ ਡਿਪੋਰਟ ਕੀਤਾ ਜਾ ਰਿਹਾ ਹੈ। ਇਨ੍ਹਾਂ ਭਾਰਤੀਆਂ ਨੂੰ ਅਮਰੀਕਾ ਤੋਂ ਲੈ ਕੇ 3 ਫ਼ਲਾਈਟਾਂ ਪਹਿਲਾਂ ਅੰਮ੍ਰਿਤਸਰ ਏਅਰਪੋਰਟ 'ਤੇ ਲੈਂਡ ਹੋ ਚੁੱਕੀਆਂ ਹਨ। ਹੁਣ ਅਮਰੀਕਾ ਵੱਲੋਂ ਕੁਝ ਹੋਰ ਭਾਰਤੀਆਂ ਨੂੰ ਡਿਪੋਰਟ ਕਰ ਦਿੱਤਾ ਗਿਆ ਹੈ। ਇਨ੍ਹਾਂ ਨੂੰ ਫ਼ਿਲਹਾਲ ਡਿਪੋਰਟ ਕਰ ਕੇ ਪਨਾਮਾ ਭੇਜਿਆ ਗਿਆ ਹੈ ਜਿੱਥੋਂ ਇਨ੍ਹਾਂ ਨੂੰ ਭਾਰਤ ਲਿਆਂਦਾ ਜਾਵੇਗਾ।
ਇਹ ਖ਼ਬਰ ਵੀ ਪੜ੍ਹੋ - ਹੱਦ ਹੋ ਗਈ! ਡਿਪੋਰਟ ਹੋ ਕੇ ਵੀ ਨਾ ਟਲ਼ਿਆ ਪੰਜਾਬੀ ਮੁੰਡਾ, ਜੁਗਾੜ ਲਗਾ ਕੇ ਮੁੜ ਪੁੱਜਿਆ ਅਮਰੀਕਾ
ਪਨਾਮਾ ਨੇ ਭਾਰਤ ਨੂੰ ਅਮਰੀਕਾ ਤੋਂ ਦੇਸ਼ ਨਿਕਾਲਾ ਦਿੱਤੇ ਗਏ ਭਾਰਤੀਆਂ ਦੇ ਇਕ ਸਮੂਹ ਦੇ ਸੁਰੱਖਿਅਤ ਪਹੁੰਚਣ ਬਾਰੇ ਸੂਚਿਤ ਕੀਤਾ ਹੈ ਅਤੇ ਉੱਥੇ ਭਾਰਤੀ ਮਿਸ਼ਨ ਉਨ੍ਹਾਂ ਤੱਕ ਪਹੁੰਚ ਕਰਨ ਤੋਂ ਬਾਅਦ ਉਨ੍ਹਾਂ ਦੀ ਤੰਦਰੁਸਤੀ ਨੂੰ ਯਕੀਨੀ ਬਣਾਉਣ ਲਈ ਮੇਜ਼ਬਾਨ ਸਰਕਾਰ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਪਨਾਮਾ, ਕੋਸਟਾ ਰੀਕਾ ਅਤੇ ਨਿਕਾਰਾਗੁਆ ਵਿਚ ਭਾਰਤ ਦੇ ਦੂਤਾਵਾਸ ਨੇ ਵੀਰਵਾਰ ਨੂੰ X ਰਾਹੀਂ ਇਸ ਦੀ ਜਾਣਕਾਰੀ ਸਾਂਝੀ ਕੀਤੀ। ਹਾਲਾਂਕਿ ਅਮਰੀਕਾ ਵੱਲੋਂ ਇਸ ਵਾਰ ਕਿੰਨੇ ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ ਹੈ, ਇਸ ਬਾਰੇ ਕੋਈ ਗਿਣਤੀ ਸਾਂਝੀ ਨਹੀਂ ਕੀਤੀ ਗਈ।
ਇਹ ਭਾਰਤੀ ਅਮਰੀਕੀ ਸਰਕਾਰ ਦੁਆਰਾ ਪਨਾਮਾ ਭੇਜੇ ਗਏ 299 ਪ੍ਰਵਾਸੀਆਂ ਦੇ ਇਕ ਵੱਡੇ ਗਰੁੱਪ ਦਾ ਹਿੱਸਾ ਹਨ। ਇਹ ਲੋਕ ਪਿਛਲੇ ਹਫ਼ਤੇ ਤਿੰਨ ਉਡਾਣਾਂ ਰਾਹੀਂ ਪਨਾਮਾ ਵਿਚ ਪਹੁੰਚੇ ਸਨ। ਪਨਾਮਾ ਦੇ ਰਾਸ਼ਟਰਪਤੀ ਜੋਸ ਰਾਉਲ ਮੁਲੀਨੋ ਨੇ ਅਮਰੀਕਾ ਨੂੰ ਸਹਿਮਤੀ ਦਿੱਤੀ ਸੀ ਕਿ ਪਨਾਮਾ ਦੇਸ਼ ਨਿਕਾਲਾ ਦੇਣ ਵਾਲਿਆਂ ਲਈ ਇਕ 'ਪੁਲ਼ ਦੇਸ਼' ਵਜੋਂ ਕੰਮ ਕਰੇਗਾ। ਟਰੰਪ ਪ੍ਰਸ਼ਾਸਨ ਨੇ ਲੱਖਾਂ ਲੋਕਾਂ ਨੂੰ ਦੇਸ਼ ਨਿਕਾਲਾ ਦੇਣ ਦਾ ਵਾਅਦਾ ਕੀਤਾ ਹੈ ਜੋ ਗੈਰ-ਕਾਨੂੰਨੀ ਤੌਰ 'ਤੇ ਅਮਰੀਕਾ ਵਿੱਚ ਦਾਖਲ ਹੋਏ ਸਨ।
ਇਹ ਖ਼ਬਰ ਵੀ ਪੜ੍ਹੋ - Punjab: 'ਗੰਦੇ ਕੰਮਾਂ' ਦਾ ਅੱਡਾ ਬਣੀ ਇਹ ਜਗ੍ਹਾ, ਘੰਟਿਆਂ ਦੇ ਹਿਸਾਬ ਨਾਲ...
ਪਨਾਮਾ, ਨਿਕਾਰਾਗੁਆ ਅਤੇ ਕੋਸਟਾ ਰੀਕਾ ਵਿਚ ਭਾਰਤ ਦੇ ਦੂਤਾਵਾਸ ਨੇ X 'ਤੇ ਪੋਸਟ ਕੀਤਾ, "ਪਨਾਮਾ ਦੇ ਅਧਿਕਾਰੀਆਂ ਨੇ ਸਾਨੂੰ ਸੂਚਿਤ ਕੀਤਾ ਹੈ ਕਿ ਭਾਰਤੀਆਂ ਦਾ ਇਕ ਸਮੂਹ ਅਮਰੀਕਾ ਤੋਂ ਪਨਾਮਾ ਪਹੁੰਚ ਗਿਆ ਹੈ। ਉਹ ਸਾਰੀਆਂ ਜ਼ਰੂਰੀ ਸਹੂਲਤਾਂ ਵਾਲੇ ਇਕ ਹੋਟਲ ਵਿਚ ਸੁਰੱਖਿਅਤ ਹਨ। ਦੂਤਾਵਾਸ ਟੀਮ ਨੇ ਉਨ੍ਹਾਂ ਤਕ ਪਹੁੰਚ ਕੀਤੀ ਹੈ ਤੇ ਅਸੀਂ ਉਨ੍ਹਾਂ ਦੀ ਤੰਦਰੁਸਤੀ ਨੂੰ ਯਕੀਨੀ ਬਣਾਉਣ ਲਈ ਮੇਜ਼ਬਾਨ ਸਰਕਾਰ ਨਾਲ ਮਿਲ ਕੇ ਕੰਮ ਕਰ ਰਹੇ ਹਾਂ।"
ਇੱਥੇ ਦੱਸ ਦਈਏ ਕਿ ਟਰੰਪ ਪ੍ਰਸ਼ਾਸਨ ਵੱਲੋਂ ਗੈਰ-ਕਾਨੂੰਨੀ ਪ੍ਰਵਾਸੀਆਂ ਵਿਰੁੱਧ ਤੇਜ਼ ਕੀਤੀ ਗਈ ਸਖ਼ਤੀ ਦੇ ਵਿਚਕਾਰ, ਹੁਣ ਤਕ ਕੁੱਲ 332 ਭਾਰਤੀਆਂ ਦੇ ਤਿੰਨ ਜਥੇ ਪਹਿਲਾਂ ਹੀ ਅਮਰੀਕਾ ਤੋਂ ਭਾਰਤ ਵਾਪਸ ਭੇਜੇ ਜਾ ਚੁੱਕੇ ਹਨ। ਇਹ ਤਿੰਨੇ ਫ਼ਲਾਈਟਾਂ ਅੰਮ੍ਰਿਤਸਰ ਏਅਰਪੋਰਟ 'ਤੇ ਲੈਂਡ ਕਰਵਾਈਆਂ ਗਈਆਂ ਸਨ, ਜਿੱਥੋਂ ਵੱਖ-ਵੱਖ ਸੂਬਿਆਂ ਨਾਲ ਸਬੰਧਤ ਭਾਰਤੀਆਂ ਨੂੰ ਆਪੋ-ਆਪਣੇ ਟਿਕਾਣੇ 'ਤੇ ਪਹੁੰਚਾ ਦਿੱਤਾ ਗਿਆ ਸੀ। ਹੁਣ ਪਨਾਮਾ ਪਹੁੰਚੇ 299 ਗੈਰ-ਕਾਨੂੰਨੀ ਪ੍ਰਵਾਸੀਆਂ ਵਿਚੋਂ, ਸਿਰਫ਼ 171 ਆਪਣੇ ਮੂਲ ਦੇਸ਼ਾਂ ਨੂੰ ਵਾਪਸ ਜਾਣ ਲਈ ਸਹਿਮਤ ਹੋਏ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਿਆਹ ਵਾਲੇ ਘਰ 'ਚ ਸਪੀਕਰ ਨੂੰ ਲੈ ਕੇ ਪੈ ਗਿਆ ਪੁਆੜਾ, ਹੋ ਗਿਆ ਉਹ ਜੋ...
NEXT STORY