ਨਵੀਂ ਦਿੱਲੀ—ਲੋਕਾਂ ਦੇ ਮੰਨ 'ਚ ਇਹ ਸਵਾਲ ਬਹੁਤ ਲੰਬੇ ਸਮੇਂ ਤੋਂ ਉਠ ਰਿਹਾ ਹੈ ਕਿ ਨੋਟਬੰਦੀ ਤੋਂ ਬਾਅਦ ਬੈਂਕਾਂ ਕੋਲ ਜਮ੍ਹਾ ਹੋਏ 500 ਅਤੇ 1000 ਰੁਪਏ ਦੇ ਪੁਰਾਣੇ ਨੋਟਾਂ ਨਾਲ ਰਿਜ਼ਰਵ ਬੈਂਕ ਆਫ ਇੰਡੀਆ (ਆਰ.ਬੀ.ਆਈ.) ਕੀ ਕਰ ਰਿਹਾ ਹੈ? ਆਰ.ਬੀ.ਆਈ. ਨੇ ਇਸ ਸਵਾਲ ਦਾ ਜਵਾਬ ਦਿੰਦੇ ਹੋਏ ਦੱਸਿਆ ਹੈ ਕਿ ਬੈਂਕਾਂ ਕੋਲ ਜਮ੍ਹਾ ਹੋਏ ਇਨ੍ਹਾਂ ਪੁਰਾਣੇ ਨੋਟਾਂ ਨੂੰ ਨਸ਼ਟ ਕਰਨ ਦੀ ਪੁਰਾਣੀ ਪ੍ਰਕਿਰਿਆ ਜਾਰੀ ਹੈ। ਆਰ.ਬੀ.ਆਈ. ਦਾ ਕਹਿਣਾ ਹੈ ਕਿ ਇਨ੍ਹਾਂ ਨੋਟਾਂ ਨੂੰ ਮਸ਼ੀਨਾਂ ਨਾਲ ਟੁਕੜਿਆਂ 'ਚ ਕੱਟ ਕੇ ਅਤੇ ਇੱਟ ਦੀ ਤਰ੍ਹਾਂ ਸਖਤ ਬਣਾ ਕੇ ਇਕ ਟੇਂਡਰ ਪ੍ਰਕਿਰਿਆ ਦੇ ਰਾਹੀ ਨਸ਼ਟ ਕੀਤਾ ਜਾ ਰਿਹਾ ਹੈ। ਆਰ.ਬੀ.ਆਈ. ਨੇ ਇਹ ਜਾਣਕਾਰੀ ਇਕ ਪੱਤਰਕਾਰ ਵਲੋਂ ਦਾਇਰ ਕੀਤੀ ਗਈ ਆਰ.ਟੀ.ਆਈ. ਦੇ ਜਵਾਬ 'ਚ ਦਿੱਤੀ ਹੈ।
ਇਕ ਅਨੁਮਾਨ ਮੁਤਾਬਕ ਨੋਟਬੰਦੀ ਤੋਂ ਬਾਅਦ ਆਰ.ਬੀ.ਆਈ. ਕੋਲ 15.28 ਲੱਖ ਕਰੋੜ ਰੁਪਏ ਜਮ੍ਹਾ ਹੋਏ ਹਨ। ਆਰ.ਬੀ.ਆਈ. ਨੇ ਆਪਣੇ ਜਵਾਬ 'ਚ ਕਿਹਾ ਕਿ 500 ਅਤੇ 1000 ਦੇ ਪੁਰਾਣੇ ਨੋਟਾਂ ਨੂੰ ਪਹਿਲਾਂ ਗਿਣਿਆ ਜਾਂਦਾ ਹੈ, ਫਿਰ ਇਨ੍ਹਾਂ ਦੀ ਅਸਲੀ-ਨਕਲੀ ਦੀ ਵੈਰੀਫਿਕੇਸ਼ਨ ਕੀਤੀ ਜਾਂਦੀ ਹੈ। ਇਸ ਤੋਂ ਬਾਅਦ ਇਨ੍ਹਾਂ ਨੋਟਾਂ ਨੂੰ ਆਰ.ਬੀ.ਆਈ. ਦੀਆਂ ਵੱਖ-ਵੱਖ ਸ਼ਾਖਾਵਾਂ 'ਚ ਮੌਜੂਦ ਮਸ਼ੀਨਾਂ ਨਾਲ ਟੁਕੜੇ-ਟੁਕੜੇ ਕਰ ਕੇ ਇਕ ਇੱਟ ਦੀ ਤਰ੍ਹਾਂ ਆਕਾਰ ਬਣਾ ਦਿੱਤਾ ਜਾਂਦਾ ਹੈ, ਫਿਰ ਇਨ੍ਹਾਂ ਨੂੰ ਨਸ਼ਟ ਕਰਵਾਇਆ ਜਾਂਦਾ ਹੈ।
ਆਰ.ਬੀ.ਆਈ. ਦਾ ਕਹਿਣਾ ਹੈ ਕਿ ਇਨ੍ਹਾਂ ਨੋਟਾਂ ਨੂੰ ਰੀ-ਸਾਇਕਲ ਨਹੀਂ ਕਰਦਾ ਹੈ। ਦੇਸ਼ਭਰ 'ਚ ਇਨ੍ਹਾਂ ਪੁਰਾਣੇ ਨੋਟਾਂ ਦੇ ਵੈਰੀਫਿਕੇਸ਼ਨ ਲਈ ਲਗਭਗ 59 ਕਰੰਸੀ ਵੈਰੀਫਿਕੇਸ਼ਨ ਐਂਡ ਪ੍ਰੋਸਸਿੰਗ ਮਸ਼ੀਨਾਂ ਦਾ ਇਸ ਸਮੇਂ ਇਸਤੇਮਾਲ ਹੋ ਰਿਹਾ ਹੈ।
ਜ਼ਿਕਰਯੋਗ ਹੈ ਕਿ 8 ਨਵੰਬਰ 2016 ਨੂੰ ਸਰਕਾਰ ਵਲੋਂ ਨੋਟਬੰਦੀ ਦਾ ਐਲਾਨ ਕੀਤਾ ਗਿਆ ਸੀ ਅਤੇ 500 ਅਤੇ 1000 ਰੁਪਏ ਦੇ ਪੁਰਾਣੇ ਨੋਟਾਂ ਨੂੰ ਬੈਨ ਕਰ ਦਿੱਤਾ ਸੀ। ਇਸ ਤੋਂ ਕੁਝ ਸਮੇਂ ਬਾਅਦ ਹੀ ਸਰਕਾਰ ਨੇ 500 ਅਤੇ 2000 ਰੁਪਏ ਦੇ ਨਵੇਂ ਨੋਟ ਜਾਰੀ ਕੀਤੇ ਸਨ।
ਮੁੱਖ ਮੰਤਰੀ ਕੇਜਰੀਵਾਲ ਕੋਲ ਮੁਆਫੀ ਮੰਗਣ ਤੋਂ ਇਲਾਵਾ ਕੋਈ ਚਾਰਾ ਨਹੀਂ ਸੀ
NEXT STORY