ਰਾਏਪੁਰ - ਕਥਿਤ ਟੂਲਕਿੱਟ ਮਾਮਲੇ ਵਿਚ ਛੱਤੀਸਗੜ੍ਹ ਦੇ ਸਾਬਕਾ ਸੀ.ਐੱਮ. ਰਮਨ ਸਿੰਘ ਖ਼ਿਲਾਫ਼ ਸ਼ਿਕਾਇਤ ਦਰਜ ਹੋਣ ਤੋਂ ਬਾਅਦ ਰਾਏਪੁਰ ਜ਼ਿਲ੍ਹੇ ਦੀ ਪੁਲਸ ਨੇ ਉਨ੍ਹਾਂ ਨੂੰ ਨੋਟਿਸ ਜਾਰੀ ਕਰਕੇ ਇਸ ਮਹੀਨੇ ਦੀ 24 ਤਾਰੀਖ਼ ਨੂੰ ਆਪਣੇ ਨਿਵਾਸ ਸਥਾਨ ’ਚ ਮੌਜੂਦ ਰਹਿਣ ਲਈ ਕਿਹਾ ਹੈ।
ਪੁਲਸ ਨੇ ਦੱਸਿਆ ਕਿ ਨੋਟਿਸ ਵਿਚ ਰਮਨ ਸਿੰਘ ਨੂੰ ਕਿਹਾ ਗਿਆ ਹੈ ਕਿ ਉਹ ਜਾਣਕਾਰੀ ਦੇਣ ਕਿ ਉਨ੍ਹਾਂ ਦੇ ਨਾਂ ਦਾ ਟਵਿੱਟਰ ਅਕਾਊਂਟ ਉਨ੍ਹਾਂ ਦਾ ਹੈ ਅਤੇ ਉਹ ਉਸ ਅਕਾਊਂਟ ਦੇ ਐਕਸੈਸ ਦੀ ਜਾਣਕਾਰੀ ਦੇਣ। ਨਾਲ ਹੀ ਕਿਹਾ ਗਿਆ ਹੈ ਕਿ ਉਹ ਜਾਣਕਾਰੀ ਦੇਣ ਕਿ ‘ਏ.ਆਈ.ਸੀ.ਸੀ. ਰਿਸਰਚ ਪ੍ਰੋਜੈਕਟ’’ ਅਤੇ ‘‘ਕਾਰਨਰਿੰਗ ਨਰਿੰਦਰ ਮੋਦੀ ਐਂਡ ਬੀਜੇਪੀ ਆਨ ਕੋਵਿਡ ਮੈਨੇਜਮੈਂਟ ਨਾਮਕ’’ ਦਸਤਾਵੇਜ਼ ਕਿਸ ਕੋਲੋ ਹਾਸਲ ਹੋਇਆ। ਉਨ੍ਹਾਂ ਨੂੰ ਕਿਹਾ ਗਿਆ ਹੈ ਕਿ ‘ਕਾਂਗਰਸ ਟੂਲਕਿੱਟ ਐਕਸਪੋਜਡ’ ਹੈਸ਼ਟੈਗ ਦਾ ਪ੍ਰਯੋਗ ਕਰਦੇ ਹੋਏ ਤੁਹਾਡੇ ਦੁਆਰਾ ਹੋਰ ਦੋਸ਼ੀਆਂ/ਵਿਅਕਤੀਆਂ ਨਾਲ ਕੀਤੇ ਗਏ ਗੱਲਬਾਤ ਦੇ ਸੰਬੰਧ ਵਿੱਚ ਜਾਣਕਾਰੀ ਦੇਣ।
ਕਥਿਤ ਟੂਲਕਿੱਟ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਰਾਜ ਦੇ ਸੱਤਾਧਾਰੀ ਦਲ ਕਾਂਗਰਸ ਦੇ ਵਿਦਿਆਰਥੀ ਸੰਗਠਨ ਐੱਨ.ਐੱਸ.ਯੂ.ਆਈ. ਦੇ ਪ੍ਰਦੇਸ਼ ਪ੍ਰਧਾਨ ਆਕਾਸ਼ ਸ਼ਰਮਾ ਨੇ ਸਾਬਕਾ ਮੁੱਖ ਮੰਤਰੀ ਰਮਨ ਸਿੰਘ ਅਤੇ ਭਾਜਪਾ ਬੁਲਾਰਾ ਸੰਬਿਤ ਪਾਤਰਾ ਖ਼ਿਲਾਫ਼ ਇੱਥੇ ਦੇ ਸਿਵਲ ਲਾਈਨ ਥਾਣੇ ਵਿੱਚ ਮਾਮਲਾ ਦਰਜ ਕਰਾਇਆ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਸੀ.ਐੱਮ. ਯੋਗੀ ਦੇ ਨਾਂ 'ਤੇ ਕਰਦੇ ਸਨ ਵਸੂਲੀ, STF ਨੇ ਇੰਝ ਕੀਤਾ ਗਿਰੋਹ ਦਾ ਪਰਦਾਫਾਸ਼
NEXT STORY