ਨਵੀਂ ਦਿੱਲੀ — ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ 67 ਸਾਲਾਂ ਦੇ ਹੋ ਗਏ ਹਨ। ਇਸ ਮੌਕੇ 'ਤੇ ਉਨ੍ਹਾਂ ਦੇ ਸੰਸਦੀ ਖੇਤਰ ਵਾਰਾਣਸੀ ਤੋਂ ਲੈ ਕੇ ਗੁਜਰਾਤ ਤੱਕ ਪ੍ਰੋਗਰਾਮ ਆਯੋਜਿਤ ਕੀਤੇ ਗਏ। ਇਸ ਵਿਚਾਲੇ ਕਾਂਗਰਸ ਨੇਤਾਵਾਂ ਦਾ ਪੀ. ਐੱਮ. ਮੋਦੀ 'ਤੇ ਨਿਸ਼ਾਨਾ ਕੱਸਣਾ ਜਾਰੀ ਹੈ। ਪਾਰਟੀ ਦੇ ਜਨਰਲ ਸਕੱਤਰ ਦਿਗਵਿਜੈ ਸਿੰਘ ਤੋਂ ਬਾਅਦ ਹੁਣ ਮਨੀਸ਼ ਤਿਵਾਰੀ ਨੇ ਪੀ. ਐੱਮ. ਮੋਦੀ ਖਿਲਾਫ ਅਪਸ਼ਬਦਾਂ ਦਾ ਇਸਤੇਮਾਲ ਕੀਤਾ ਹੈ।
ਮਨੀਸ਼ ਤਿਵਾਰੀ ਨੇ ਜਿਹੜਾ ਟਵੀਟ ਕੀਤਾ ਹੈ, ਉਸ 'ਚ ਪੀ. ਐੱਮ. ਮੋਦੀ ਦਾ ਜ਼ਿਕਰ ਕਰਦੇ ਹੋਏ ਅਪਸ਼ਬਦ ਲਿੱਖੇ ਹਨ। ਮਨੀਸ਼ ਤਿਵਾਰੀ ਨੇ ਟਵੀਟ ਕਰਦੇ ਹੋਏ ਲਿੱਖਿਆ ਕਿ ਇਥੋਂ ਤੱਕ ਕਿ ਮਹਾਤਮਾ ਵੀ ਮੋਦੀ ਨੂੰ ਦੇਸ਼ਭਗਤੀ ਨਹੀਂ ਸਿਖਾ ਸਕਦੇ।
ਇਸ ਤੋਂ ਪਹਿਲਾਂ 8 ਸਤੰਬਰ ਨੂੰ ਦਿਗਵਿਜੈ ਸਿੰਘ ਨੇ ਆਪਣੇ ਟਵਿਟਰ ਹੈਂਡਲ ਤੋਂ ਇਕ ਮੀਮ ਸ਼ੇਅਰ ਕੀਤਾ ਸੀ। ਇਸ ਮੋਦੀ ਅਤੇ ਉਨ੍ਹਾਂ ਦੇ ਫਾਲੋਅਰਜ਼ ਜਿਨ੍ਹਾਂ ਨੂੰ ਸਖਤ ਤੌਰ 'ਤੇ 'ਭਗਤ' ਕਹਿ ਕੇ ਬੁਲਾਇਆ ਗਿਆ ਹੈ, ਦੇ ਖਿਲਾਫ ਅਪਸ਼ਬਦ ਭਾਸ਼ਾ ਦਾ ਇਸਤੇਮਾਲ ਕੀਤਾ ਗਿਆ।
ਅੱਤਵਾਦ ਨੂੰ ਸਮਰਥਨ ਬੰਦ ਹੋਣ ਤੱਕ ਪਾਕਿ ਨਾਲ ਗੱਲਬਾਤ ਨਹੀਂ: ਰਾਜਨਾਥ
NEXT STORY