ਨਿਜ਼ਾਮਾਬਾਦ— ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਜਦੋਂ ਤੱਕ ਪਾਕਿਸਤਾਨ ਸਰਹੱਦ ਪਾਰ ਤੋਂ ਜਾਰੀ ਅੱਤਵਾਦ ਨੂੰ ਨਹੀਂ ਰੋਕਦਾ ਉਦੋਂ ਤੱਕ ਉਸ ਨਾਲ ਗੱਲ ਕਰਨਾ ਵਿਅਰਥ ਹੈ। ਤੇਲੰਗਾਨਾ ਸਮਾਗਮ ਦੌਰਾਨ ਰਾਜਨਾਥ ਨੇ ਕਿਹਾ ਕਿ ਭਾਰਤ ਦੀ ਨੀਤੀ ਗੁਆਂਢੀਆਂ ਨਾਲ ਚੰਗੇ ਸਬੰਧ ਰੱਖਣ ਦੀ ਹੈ।
ਉਨ੍ਹਾਂ ਕਿਹਾ ਕਿ ਕੁਝ ਲੋਕ ਸੁਝਾਅ ਦਿੰਦੇ ਹਨ ਕਿ ਸਾਨੂੰ ਪਾਕਿਸਤਾਨ ਨਾਲ ਗੱਲ ਕਰਨੀ ਚਾਹੀਦੀ ਹੈ। ਮੈਂ ਕਹਿੰਦਾ ਹਾਂ ਕਿ ਅਸੀਂ ਕਿਸੇ ਨਾਲ ਵੀ ਗੱਲਬਾਤ ਲਈ ਤਿਆਰ ਹਾਂ ਪਰ ਪਾਕਿਸਤਾਨ ਇਸ ਗੱਲ ਨੂੰ ਨਹੀਂ ਸਮਝ ਰਿਹਾ ਕਿ ਜਦੋਂ ਤੱਕ ਉਹ ਸਰਹੱਦ ਪਾਰ ਤੋਂ ਜਾਰੀ ਅੱਤਵਾਦ ਰਾਹੀਂ ਭਾਰਤ ਨੂੰ ਅਸਥਿਰ ਤੇ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਬੰਦ ਨਹੀਂ ਕਰਦਾ ਉਦੋਂ ਤੱਕ ਉਸ ਨਾਲ ਗੱਲ ਕਰਨ ਦਾ ਕੋਈ ਮਤਲਬ ਨਹੀਂ ਹੈ।
ਸਾਲ 2014 'ਚ ਪ੍ਰਧਾਨ ਮੰਤਰੀ ਦੇ ਰੂਪ 'ਚ ਨਰਿੰਦਰ ਮੋਦੀ ਦੇ ਸੰਹੁ ਚੁੱਕ ਸਮਾਗਮ 'ਚ ਪਾਕਿਸਤਾਨ ਸਮੇਤ ਸਾਰੇ ਗੁਆਂਢੀ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਨੂੰ ਸੱਦਾ ਦੇਣ ਦਾ ਵੀ ਰਾਜਨਾਥ ਨੇ ਜ਼ਿਕਰ ਕੀਤਾ ਹੈ। ਉਨ੍ਹਾਂ ਕਿਹਾ ਕਿ ਵਿਚਾਰ ਇਹ ਸੀ ਕਿ ਅਸੀਂ ਉਨ੍ਹਾਂ ਸਾਰਿਆਂ ਨਾਲ ਚੰਗੇ ਰਿਸ਼ਤੇ ਬਣਾਉਣਾ ਚਾਹੁੰਦੇ ਸੀ। ਅਸੀਂ ਉਨ੍ਹਾਂ ਨੂੰ ਸਿਰਫ ਹੱਥ ਮਿਲਾਉਣ ਲਈ ਨਹੀਂ ਬੁਲਾਇਆ ਸੀ ਬਲਕਿ ਚੰਗੇ ਸਬੰਧ ਕਾਇਮ ਕਰਨ ਲਈ ਬੁਲਾਇਆ ਸੀ।
ਕਾਂਗਰਸ ਨੇਤਾ ਮਨੀਸ਼ ਤਿਵਾਰੀ ਨੇ ਮੰਗੀ ਪੀ.ਐੱਮ. ਮੋਦੀ ਤੋਂ ਮਾਫੀ
NEXT STORY