ਨੈਸ਼ਨਲ ਡੈਸਕ : ਗ੍ਰੇਟਰ ਨੋਇਡਾ ਦਾ ਰਬੂਪੁਰਾ ਸ਼ਹਿਰ ਇਨ੍ਹੀਂ ਦਿਨੀਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਦਾ ਕਾਰਨ ਸੀਮਾ ਹੈਦਰ ਹੈ, ਜੋ ਸਚਿਨ ਮੀਣਾ ਦੇ ਪਿਆਰ 'ਚ ਪਾਗਲ ਹੋ ਕੇ ਭਾਰਤ ਆਈ ਸੀ। ਇਨ੍ਹਾਂ ਦੋਹਾਂ ਦੀ ਲਵ ਸਟੋਰੀ ਦੀ ਪੂਰੇ ਦੇਸ਼ 'ਚ ਚਰਚਾ ਹੋ ਰਹੀ ਹੈ। ਇਨ੍ਹੀਂ ਦਿਨੀਂ ਇਨ੍ਹਾਂ ਦੋਵਾਂ ਦਾ ਨਾਂ ਲੋਕਾਂ ਦੇ ਬੁੱਲਾਂ 'ਤੇ ਹੈ। ਇਸੇ ਦੌਰਾਨ ਇਕ ਭਾਰਤੀ ਲੜਕੀ ਆਪਣੇ ਪਿਆਰ ਨੂੰ ਮਿਲਣ ਸਰਹੱਦ ਪਾਰ ਕਰਕੇ ਪਾਕਿਸਤਾਨ ਪਹੁੰਚ ਗਈ ਹੈ। ਸੀਮਾ ਹੈਦਰ ਜਿੱਥੇ ਆਨਲਾਈਨ ਗੇਮ PubG ਖੇਡਦਿਆਂ ਸਚਿਨ ਨੂੰ ਆਪਣਾ ਦਿਲ ਦੇ ਬੈਠੀ ਅਤੇ ਫਿਰ ਦੁਬਈ, ਨੇਪਾਲ ਦੇ ਰਸਤੇ ਭਾਰਤ ਪਹੁੰਚ ਗਈ, ਉਥੇ ਅੰਜੂ ਨਾਂ ਦੀ ਭਾਰਤੀ ਔਰਤ ਆਪਣੇ ਫੇਸਬੁੱਕ ਪ੍ਰੇਮੀ ਨਸਰੁੱਲਾ ਨੂੰ ਮਿਲਣ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਪਹੁੰਚ ਗਈ ਹੈ।
ਇਹ ਵੀ ਪੜ੍ਹੋ : ਦੇਰ ਰਾਤ ਪੰਜਾਬ ਦੇ ਇਸ ਸੂਬੇ ’ਚ ਚੱਲੀਆਂ ਗੋਲ਼ੀਆਂ, 3 ਦੋਸਤਾਂ ਨੂੰ ਕੀਤਾ Target
ਜਾਣਕਾਰੀ ਅਨੁਸਾਰ ਨਸਰੁੱਲਾ ਖੈਬਰ ਪਖਤੂਨਖਵਾ ਦੇ ਦੀਰ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਅੰਜੂ ਅਤੇ ਨਸਰੁੱਲਾ ਦੀ ਫੇਸਬੁੱਕ 'ਤੇ ਦੋਸਤੀ ਹੋਈ ਅਤੇ ਫਿਰ ਉਨ੍ਹਾਂ ਦਾ ਪਿਆਰ ਚੜ੍ਹ ਗਿਆ। ਇਸ ਤੋਂ ਬਾਅਦ ਅੰਜੂ ਨੇ ਫ਼ੈਸਲਾ ਕੀਤਾ ਕਿ ਉਹ ਆਪਣੇ ਪਿਆਰ ਨੂੰ ਮਿਲਣ ਪਾਕਿਸਤਾਨ ਜਾਵੇਗੀ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਅੰਜੂ 21 ਜੁਲਾਈ ਨੂੰ ਵਿਜ਼ਟਰ ਵੀਜ਼ੇ 'ਤੇ ਪਾਕਿਸਤਾਨ ਪਹੁੰਚੀ ਹੈ। ਇਹ ਜਾਣਕਾਰੀ ਉਸ ਦੇ ਪਾਸਪੋਰਟ 'ਤੇ ਐਂਟਰੀ ਤੋਂ ਮਿਲੀ ਹੈ। ਅੰਜੂ ਦਾ ਵਿਜ਼ਟਰ ਵੀਜ਼ਾ ਵੀ ਅਜੇ ਖਤਮ ਨਹੀਂ ਹੋਇਆ।
ਇਹ ਵੀ ਪੜ੍ਹੋ : ਅਜਬ-ਗਜ਼ਬ : 54 ਸਾਲਾਂ ਬਾਅਦ ਸਹੀ ਪਤੇ ’ਤੇ ਪਹੁੰਚਿਆ Postcard, ਦਿਲਚਸਪ ਹੈ ਪੂਰੀ ਕਹਾਣੀ
ਰਾਜਸਥਾਨ ਦੀ ਰਹਿਣ ਵਾਲੀ ਅੰਜੂ ਦੀ ਫੇਸਬੁੱਕ 'ਤੇ ਖੈਬਰ ਪਖਤੂਨਖਵਾ ਦੇ ਦੀਰ ਜ਼ਿਲ੍ਹੇ ਦੇ ਰਹਿਣ ਵਾਲੇ ਨਸਰੂੱਲਾ ਨਾਲ ਦੋਸਤੀ ਹੋਈ। ਨਸਰੁੱਲਾ ਡੀਰ ਜ਼ਿਲ੍ਹੇ ਵਿੱਚ ਇਕ ਅਧਿਆਪਕ ਵਜੋਂ ਕੰਮ ਕਰਦਾ ਸੀ ਪਰ ਇਨ੍ਹੀਂ ਦਿਨੀਂ ਉਹ ਮੈਡੀਕਲ ਰਿਪ੍ਰੈਜ਼ੈਂਟੇਟਿਵ ਵਜੋਂ ਕੰਮ ਕਰ ਰਿਹਾ ਹੈ। ਦੋਵਾਂ ਨੇ ਸੋਸ਼ਲ ਮੀਡੀਆ 'ਤੇ ਮਿਲੇ ਹੋਣ ਦੀ ਪੁਸ਼ਟੀ ਕੀਤੀ ਹੈ। ਅੰਜੂ ਦਾ ਕਹਿਣਾ ਹੈ ਕਿ ਉਹ ਪਾਕਿਸਤਾਨ ਸਿਰਫ਼ ਨਸਰੁੱਲਾ ਨੂੰ ਮਿਲਣ ਆਈ ਹੈ। ਖ਼ਬਰ ਅਨੁਸਾਰ ਅੰਜੂ ਇਕ ਮਹੀਨੇ ਲਈ ਪਾਕਿਸਤਾਨ ਦੀ ਯਾਤਰਾ ’ਤੇ ਹੈ ਅਤੇ ਉਹ ਇੱਥੇ ਨਸਰੁੱਲਾ ਨਾਲ ਵਿਆਹ ਕਰਨ ਨਹੀਂ ਆਈ ਹੈ।
ਇਹ ਵੀ ਪੜ੍ਹੋ : ਅਜਬ-ਗਜ਼ਬ : 54 ਸਾਲਾਂ ਬਾਅਦ ਸਹੀ ਪਤੇ ’ਤੇ ਪਹੁੰਚਿਆ Postcard, ਦਿਲਚਸਪ ਹੈ ਪੂਰੀ ਕਹਾਣੀ
ਅੰਜੂ (34) ਦਾ ਜਨਮ ਉੱਤਰ ਪ੍ਰਦੇਸ਼ ਦੇ ਕੈਲੋਰ ਪਿੰਡ ’ਚ ਹੋਇਆ ਸੀ ਅਤੇ ਉਹ ਰਾਜਸਥਾਨ ਦੇ ਅਲਵਰ ਜ਼ਿਲ੍ਹੇ ’ਚ ਰਹਿੰਦੀ ਸੀ। ਉਹ ਹੁਣ ਆਪਣੇ ਪਾਕਿਸਤਾਨੀ ਦੋਸਤ ਨਸਰੁੱਲਾ ਨੂੰ ਮਿਲਣ ਲਈ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਦੇ ਉਪਰੀ ਦੀਰ ਜ਼ਿਲ੍ਹੇ ’ਚ ਹੈ। ਸੀਮਾ ਦੇ ਮਾਮਲੇ ਵਿਚਾਲੇ ਅੰਜੂ ਦਾ ਪਿਆਰ ਲਈ ਸਰਹੱਦ ਪਾਰ ਕਰਨਾ ਚਰਚਾ ਦਾ ਵਿਸ਼ਾ ਬਣ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਪਾਕਿਸਤਾਨੀ ਸੁਰੱਖਿਆ ਏਜੰਸੀਆਂ ਅੰਜੂ ਨੂੰ ਲੈ ਕੇ ਅਲਰਟ 'ਤੇ ਹਨ। ਦੱਸਿਆ ਗਿਆ ਹੈ ਕਿ ਅੰਜੂ ਤੋਂ ਵੀ ਪੁੱਛਗਿੱਛ ਕੀਤੀ ਗਈ ਹੈ ਕਿ ਉਹ ਇੱਥੇ ਕਿਉਂ ਆਈ ਹੈ। ਇਸ ਦੇ ਜਵਾਬ 'ਚ ਅੰਜੂ ਨੇ ਕਿਹਾ ਕਿ ਉਹ ਇੱਥੇ ਨਸਰੁੱਲਾ ਨੂੰ ਮਿਲਣ ਆਈ ਹੈ ਕਿਉਂਕਿ ਉਹ ਉਸ ਤੋਂ ਬਿਨਾਂ ਨਹੀਂ ਰਹਿ ਸਕਦੀ। ਉਹ ਸ਼ੁਰੂ ’ਚ ਪੁਲਸ ਦੀ ਹਿਰਾਸਤ ’ਚ ਸੀ ਪਰ ਜ਼ਿਲ੍ਹਾ ਪੁਲਸ ਵੱਲੋਂ ਉਸ ਦੇ ਯਾਤਰਾ ਦਸਤਾਵੇਜ਼ਾਂ ਦੀ ਤਸਦੀਕ ਕੀਤੇ ਜਾਣ ਤੋਂ ਬਾਅਦ ਉਸ ਨੂੰ ਰਿਹਾਅ ਕਰ ਦਿੱਤਾ ਗਿਆ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦਰਦਨਾਕ ਹਾਦਸਾ : ਹਰਿਦੁਆਰ ਜਾ ਰਹੇ ਭਰਾ-ਭੈਣ ਨੂੰ ਕਾਰ ਨੇ ਕੁਚਲਿਆ, ਮਾਂ ਦਾ ਰੋ-ਰੋ ਹੋਇਆ ਬੁਰਾ ਹਾਲ
NEXT STORY