ਪਟਨਾ (ਭਾਸ਼ਾ) - ਬਿਹਾਰ ’ਚ ਇਕ ਕੁੱਤੇ, ਇਕ ਵਾਹਨ ਅਤੇ ਇਕ ਵਿਦੇਸ਼ੀ ਰਾਸ਼ਟਰ ਮੁਖੀ ਤੋਂ ਬਾਅਦ ਹੁਣ ਇਕ ਬਿੱਲੀ ਨੇ ਰਿਹਾਇਸ਼ ਦੇ ਸਰਟੀਫਿਕੇਟ ਲਈ ਅਰਜ਼ੀ ਦਿੱਤੀ ਹੈ।
ਰੋਹਤਾਸ ਜ਼ਿਲੇ ਦੇ ਨਾਸਰੀਗੰਜ ਬਲਾਕ ਵਿਚ ਕਿਸੇ ਸ਼ਰਾਰਤੀ ਵਿਅਕਤੀ ਨੇ ‘ਕੈਟ ਕੁਮਾਰ’ ਦੇ ਨਾਂ ’ਤੇ ਰਿਹਾਇਸ਼ ਦੇ ਸਰਟੀਫਿਕੇਟ ਲਈ ਅਰਜ਼ੀ ਦਿੱਤੀ ਹੈ। ਰਿਹਾਇਸ਼ੀ ਸਰਟੀਫਿਕੇਟ ਫਾਰਮ ਵਿਚ ਫੋਟੋ ਲਈ ਦਿੱਤੀ ਗਈ ਜਗ੍ਹਾ ’ਤੇ ਭੂਰੀਆਂ ਅੱਖਾਂ ਵਾਲੀ ਇਕ ਬਿੱਲੀ ਦੀ ਤਸਵੀਰ ਚਿਪਕਾਈ ਗਈ ਹੈ ਅਤੇ ਬਿਨੈਕਾਰ ਦੇ ਮਾਪਿਆਂ ਦੇ ਨਾਂ ‘ਕੈਟੀ ਬੌਸ’ ਅਤੇ ‘ਕੈਟੀਆ ਦੇਵੀ’ ਲਿਖੇ ਗਏ ਹਨ।
ਇਕ ਅਧਿਕਾਰੀ ਨੇ ਕਿਹਾ, ‘ਜ਼ਿਲਾ ਮੈਜਿਸਟ੍ਰੇਟ ਉਦਿਤਾ ਸਿੰਘ ਨੇ 29 ਜੁਲਾਈ ਦੀ ਅਰਜ਼ੀ ’ਤੇ ਗੰਭੀਰਤਾ ਨਾਲ ਵਿਚਾਰ ਕੀਤਾ ਅਤੇ ਉਨ੍ਹਾਂ ਦੇ ਨਿਰਦੇਸ਼ ’ਤੇ ਨਾਸਰੀਗੰਜ ਪੁਲਸ ਸਟੇਸ਼ਨ ਵਿਚ ਮਾਮਲੇ ਸਬੰਧੀ ਐੱਫ. ਆਈ. ਆਰ. ਦਰਜ ਕੀਤੀ ਗਈ ਹੈ।
ਇਹ ਹਨ ਭਾਰਤ ਦੀਆਂ 5 ਵੱਡੀਆਂ ਸੋਨੇ ਦੀਆਂ ਖਾਣਾਂ, ਹਰ ਸਾਲ ਇੰਨਾ ਨਿਕਲਦੈ ਸੋਨਾ!
NEXT STORY