ਕਾਨਪੁਰ (ਵਾਰਤਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਤਰ ਪ੍ਰਦੇਸ਼ 'ਚ ਪਿਛਲੀਆਂ ਸਰਕਾਰਾਂ 'ਤੇ ਨਿਸ਼ਾਨਾ ਵਿੰਨ੍ਹਿਆ। ਪੀ.ਐੱਮ. ਮੋਦੀ ਨੇ ਮੰਗਲਵਾਰ ਨੂੰ ਕਾਨਪੁਰ 'ਚ ਕਿਹਾ ਕਿ ਪ੍ਰਦੇਸ਼ ਦੀਆਂ ਪਿਛਲੀਆਂ ਸਰਕਾਰਾਂ ਨੇ ਸਮੇਂ ਦੀ ਕੀਮਤ ਨੂੰ ਕਦੇ ਨਹੀਂ ਸਮਝਿਆ, ਕਿਉਂਕਿ ਵਿਕਾਸ ਕਰਨਾ ਉਨ੍ਹਾਂ ਦੀ ਨਾ ਤਾਂ ਮੰਸ਼ਾ ਸੀ ਅਤੇ ਨਾ ਹੀ ਪਹਿਲ ਸੀ। ਮੋਦੀ ਨੇ ਕਾਨਪੁਰ 'ਚ ਮੈਟਰੋਲ ਰੇਲ ਪ੍ਰਾਜੈਕਟ ਦੇ ਪਹਿਲੇ ਪੜਾਅ ਦਾ ਉਦਘਾਟਨ ਕਰਦੇ ਹੋਏ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਕੀਮਤੀ ਸਮੇਂ ਨੂੰ ਗੁਆ ਦਿੱਤਾ, ਕਿਉਂਕਿ ਉਨ੍ਹਾਂ ਦੀ ਪਹਿਲ 'ਚ ਉੱਤਰ ਪ੍ਰਦੇਸ਼ ਦਾ ਵਿਕਾਸ ਨਹੀਂ ਸੀ। ਉਨ੍ਹਾਂ ਨੇ ਸਮਾਜਵਾਦੀ ਪਾਰਟੀ (ਸਪਾ) ਦੇ ਪ੍ਰਧਾਨ ਅਖਿਲੇਸ਼ ਯਾਦਵ ਦਾ ਨਾਮ ਲਏ ਬਿਨਾਂ ਦੋਸ਼ ਲਗਾਇਆ ਕਿ ਉੱਤਰ ਪ੍ਰਦੇਸ਼ 'ਚ ਪਹਿਲਾਂ ਜੋ ਸਰਕਾਰਾਂ ਰਹੀਆਂ, ਉਨ੍ਹਾਂ ਨੇ ਮਾਫੀਆਵਾਦ ਦਾ ਦਰੱਖਤ ਇੰਨਾ ਫੈਲਾਇਆ ਕਿ ਉਸ ਦੀ ਛਾਂ 'ਚ ਸਾਰੇ ਉਦਯੋਗ ਧੰਦੇ ਚੌਪਟ ਹੋ ਗਏ। ਮੋਦੀ ਨੇ ਕਿਹਾ ਕਿ ਹੁਣ ਯੋਗੀ ਜੀ ਦੀ ਸਰਕਾਰ, ਕਾਨੂੰਨ ਵਿਵਸਥਾ ਦਾ ਰਾਜ ਵਾਪਸ ਲਿਆਈ ਹੈ। ਇਸ ਲਈ ਉੱਤਰ ਪ੍ਰਦੇਸ਼ 'ਚ ਹੁਣ ਨਿਵੇਸ਼ ਵੀ ਵਧ ਰਿਹਾ ਹੈ ਅਤੇ ਅਪਰਾਧੀ ਆਪਣੀ ਜ਼ਮਾਨਤ ਖ਼ੁਦ ਰੱਦ ਕਰਵਾ ਕੇ ਜੇਲ੍ਹ ਜਾ ਰਹੇ ਹਨ।
ਇਹ ਵੀ ਪੜ੍ਹੋ : PM ਮੋਦੀ ਨੇ ਕਾਨਪੁਰ ਨੂੰ ਦਿੱਤੀ ਮੈਟਰੋ ਦੀ ਸੌਗਾਤ, ਖ਼ੁਦ ਵੀ ਕੀਤਾ ਸਫ਼ਰ
ਪ੍ਰਧਾਨ ਮੰਤਰੀ ਨੇ ਕਿਹਾ,''ਉੱਤਰ ਪ੍ਰਦੇਸ਼ 'ਚ ਪਹਿਲਾਂ ਜਿਨ੍ਹਾਂ ਲੋਕਾਂ ਨੇ ਸਰਕਾਰ ਚਲਾਈ, ਉਨ੍ਹਾਂ ਨੇ ਸਮੇਂ ਦੀ ਕੀਮਤ ਕਦੇ ਨਹੀਂ ਸਮਝੀ, ਕੀਮਤੀ ਸਮਾਂ ਗੁਆ ਦਿੱਤਾ, ਉਨ੍ਹਾਂ ਦੀ ਪਹਿਲ 'ਚ ਉੱਤਰ ਪ੍ਰਦੇਸ਼ ਦਾ ਵਿਕਾਸ ਨਹੀਂ ਸੀ। ਅੱਜ ਡਬਲ ਇੰਜਣ ਦੀ ਸਰਕਾਰ ਬੀਤੇ ਸਮੇਂ 'ਚ ਹੋਏ ਸਮੇਂ ਦੇ ਨੁਕਸਾਨ ਦੀ ਭਰਪਾਈ ਕਰ ਰਹੀ ਹੈ।'' ਪੀ.ਐੱਮ. ਮੋਦੀ ਨੇ ਕਿਹਾ ਕਿ ਦੇਸ਼ ਦਾ ਸਭ ਤੋਂ ਲੰਬਾ ਐਕਸਪ੍ਰੈਸਵੇਅ ਉੱਤਰ ਪ੍ਰਦੇਸ਼ 'ਚ ਬਣ ਰਿਹਾ ਹੈ, ਡੈਡੀਕੇਟਿਡ ਫਰੇਡ ਕੋਰੀਡੋਰ ਵੀ ਉੱਤਰ ਪ੍ਰਦੇਸ਼ 'ਚ ਬਣ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਸ ਪ੍ਰਦੇਸ਼ ਨੂੰ ਪਹਿਲੇ ਗੈਰ-ਕਾਨੂੰਨੀ ਹਥਿਆਰਾਂ ਦੀ ਗੈਂਗ ਲਈ ਬਦਨਾਮ ਕੀਤਾ ਜਾਂਦਾ ਸੀ, ਅੱਜ ਉੱਥੇ ਦੇਸ਼ ਦੀ ਰੱਖਿਆ ਕਰਨ ਲਈ ਹਥਿਆਰ ਬਣ ਰਹੇ ਹਨ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਨਸ਼ਾ ਮੁਕਤ ਕਸ਼ਮੀਰ ਬਣਾਉਣ ਦੀ ਅਪੀਲ, ਸ਼੍ਰੀਨਗਰ ’ਚ ਆਯੋਜਿਤ ਕੀਤੀ ਗਈ ਸਕਾਈ ਰਨਿੰਗ ਮੁਕਾਬਲੇਬਾਜ਼ੀ
NEXT STORY