ਨਵੀਂ ਦਿੱਲੀ– ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਯਾਨੀ ਅੱਜ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਦੇਸ਼ ’ਚ ਕੋਵਿਡ ਦੀ ਤੀਜੀ ਲਹਿਰ ਆਉਣ ਦੀ ਸੰਭਾਵਨਾ ਪ੍ਰਬਲ ਹੈ, ਦਿੱਲੀ ਸਰਕਾਰ ਇਸ ਨਾਲ ਨਜਿੱਠਣ ਲਈ ਜੰਗੀ ਪੱਧਰ ’ਤੇ ਤਿਆਰੀਆਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕੋਵਿਡ ਦੀ ਤੀਜੀ ਲਹਿਰ ’ਤੇ ਬ੍ਰਿਟੇਨ ਤੋਂ ਸੰਕੇਤ ਮਿਲ ਰਹੇ ਹਨ, ਉਥੇ ਮਾਮਲੇ ਵਧ ਰਹੇ ਹਨ ਅਤੇ ਅਸੀਂ ਹੱਥ ਤੇ ਹੱਥ ਰੱਖ ਕੇ ਨਹੀਂ ਬੈਠ ਸਕਦੇ। ਉਨ੍ਹਾਂ ਕਿਹਾ ਕਿ ਦਿੱਲੀ ਦੇ ਲੋਕ ਕੋਵਿਡ ਦੀ ਦੂਜੀ ਲਹਿਰ ਦਾ ਮੁਕਾਬਲਾ ਕਰਨ ਲਈ ਮੋਢੇ ਨਾਲ ਮੋਢਾ ਮਿਲਾ ਕੇ ਖੜ੍ਹੇ ਰਹੇ ਹਨ, ਇਸ ਲੜਾਈ ’ਚ ਸ਼ਾਮਲ ਹੋਣ ਲਈ ਅਸੀਂ ਉਦਯੋਗ ਖੇਤਰ ਦੇ ਵੀ ਧੰਨਵਾਦੀ ਹਾਂ।
ਇਹ ਵੀ ਪੜ੍ਹੋ– ਸਹੁਰੇ ਨੂੰ ਪਿੱਠ 'ਤੇ ਚੁੱਕ ਹਸਪਤਾਲ ਲੈ ਗਈ ਨੂੰਹ ਪਰ ਨਹੀਂ ਬਚਾ ਸਕੀ ਜਾਨ, ਫੋਟੋਆਂ ਖਿੱਚਦੇ ਰਹੇ ਲੋਕ
ਇਹ ਵੀ ਪੜ੍ਹੋ– ਕੋਰੋਨਾ ਤੋਂ ਠੀਕ ਹੋਏ ਮਰੀਜ਼ਾਂ ਦੇ ਫੇਫੜਿਆਂ ਅਤੇ ਪੇਟ ਤਕ ਪੁੱਜਾ ਬਲੈਕ ਫੰਗਸ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇੰਗਲੈਂਡ ’ਚ ਕੋਰੋਨਾ ਦੇ ਮਾਮਲੇ ਵਧ ਰਹੇ ਹਨ ਜਦਕਿ 45 ਫੀਸਦੀ ਲੋਕ ਉਥੇ ਵੈਕਸੀਨ ਲਗਵਾ ਚੁੱਕੇ ਹਨ ਇਸ ਲਈ ਹੱਥ ਤੇ ਹੱਥ ਰੱਖ ਕੇ ਨਹੀਂ ਬੈਠਣਾ ਚਾਹੀਦਾ, ਅਸੀਂ ਤੀਜੀ ਲਹਿਰ ਦਾ ਸਾਹਮਣਾ ਕਰਨ ਲਈ ਤਿਆਰੀਆਂ ਕਰ ਰਹੇ ਹਾਂ। ਦਿੱਲੀ ’ਚ ਦੂਜੀ ਲਹਿਰ ’ਚ ਆਕਸੀਜਨ ਦੀ ਕਮੀ ਮਹਿਸੂਸ ਹੋਈ। ਉਨ੍ਹਾਂ ਕਿਹਾ ਕਿ ਆਮ ਦਿਨਾਂ ’ਚ 150 ਟਨ ਆਕਸੀਜਨ ਦੀ ਲੋੜ ਹੁੰਦੀ ਸੀ ਜਦਕਿ ਦੂਜੀ ਲਹਿਰ ’ਚ 700 ਟਨ ਆਕਸੀਜਨ ਦੀ ਲੋੜ ਪਈ। ਤੀਜੀ ਲਹਿਰ ਆਉਣ ਦੀ ਸੰਭਾਵਨਾ ਪੱਕੀ ਹੈ, ਇਸ ਲਈ ਆਕਸੀਜਨ ਸਟੋਰ ਦੀ ਸਮਰੱਥਾ ਵੀ ਵਧਾਈ ਜਾ ਰਹੀ ਹੈ।
ਇਹ ਵੀ ਪੜ੍ਹੋ– UIDAI ਨੇ ਜਾਰੀ ਕੀਤਾ mAadhaar ਐਪ ਦਾ ਨਵਾਂ ਵਰਜ਼ਨ, ਘਰ ਬੈਠੇ ਕਰ ਸਕੋਗੇ ਇਹ ਕੰਮ
ਕੋਰੋਨਾ ਕਾਲ 'ਚ ਅਨਾਥ ਹੋਏ ਬੱਚਿਆਂ ਦੇ ਪਾਲਣ-ਪੋਸ਼ਣ ਲਈ ਯੋਜਨਾ ਨੂੰ ਮਿਲੀ ਮਨਜ਼ੂਰੀ
NEXT STORY