ਔਰੰਗਾਬਾਦ (ਭਾਸ਼ਾ)- ਮਹਾਰਾਸ਼ਟਰ ਦੇ ਉਸਮਾਨਾਬਾਦ ਜ਼ਿਲੇ ’ਚ ਤੁਲਜਾ ਭਵਾਨੀ ਮੰਦਰ ਪ੍ਰਸ਼ਾਸਨ ਨੇ ਹਾਫ ਪੈਂਟ ਜਾਂ ਮਰਿਆਦਾ ਰਹਿਤ ਕੱਪੜੇ ਪਹਿਨਣ ਵਾਲੇ ਲੋਕਾਂ ਦੇ ਦਾਖ਼ਲੇ ’ਤੇ ਰੋਕ ਲਾ ਦਿੱਤੀ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਧਾਰਮਿਕ ਸਥਾਨ ਦੀ ਪਵਿੱਤਰਤਾ ਬਣਾਈ ਰੱਖਣ ਲਈ ਇਹ ਫੈਸਲਾ ਲਿਆ ਗਿਆ ਹੈ। ਉਸਮਾਨਾਬਾਦ ਦੇ ਤੁਲਜਾਪੁਰ ’ਚ ਸਥਿਤ ਦੇਵੀ ਤੁਲਜਾ ਭਵਾਨੀ ਦੇ ਪ੍ਰਸਿੱਧ ਮੰਦਰ ’ਚ ਹਰ ਸਾਲ ਵੱਡੀ ਗਿਣਤੀ ’ਚ ਸ਼ਰਧਾਲੂ ਦਰਸ਼ਨ ਲਈ ਆਉਂਦੇ ਹਨ।
ਮੰਦਰ ਪ੍ਰਸ਼ਾਸਨ ਨੇ ਸੂਚਨਾ ਬੋਰਡ ’ਤੇ ਇਕ ਸੁਨੇਹਾ ਲਿਖਿਆ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਅਜਿਹੇ ਸ਼ਰਧਾਲੂਆਂ ਨੂੰ ਮੰਦਰ ’ਚ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਜਿਨ੍ਹਾਂ ਨੇ ਅਜਿਹੇ ਕੱਪੜੇ ਪਹਿਨੇ ਹੋਣ ਜਿਨ੍ਹਾਂ ਵਿਚ ਸਰੀਰ ਦੇ ਅੰਗ ਨਜ਼ਰ ਆਉਂਦੇ ਹੋਣ, ਜਿਵੇਂ ਹਾਫ ਪੈਂਟ, ਸਕਰਟ ਤੇ ਕਟੀ-ਫਟੀ ਜੀਨਸ। ਇਸ ਵਿਚ ਕਿਹਾ ਗਿਆ ਹੈ,‘‘ਕਿਰਪਾ ਕਰ ਕੇ ਭਾਰਤੀ ਸੰਸਕ੍ਰਿਤੀ ਨੂੰ ਧਿਆਨ ’ਚ ਰੱਖੋ।’’ ਇਸ ਤਰ੍ਹਾਂ ਦੇ ਨਿਯਮ ਦੇਸ਼ ਭਰ ਦੇ ਕਈ ਮੰਦਰਾਂ ਵਿਚ ਪਹਿਲਾਂ ਤੋਂ ਮੌਜੂਦ ਹਨ। ਸੋਲਾਪੁਰ ਤੋਂ ਤੁਲਜਾ ਭਵਾਨੀ ਮੰਦਰ ’ਚ ਦਰਸ਼ਨ ਕਰਨ ਆਈ ਸ਼ਰਧਾਲੂ ਪ੍ਰਤਿਭਾ ਮਹੇਸ਼ ਜਗਦਾਲੇ ਨੇ ਇਸ ਫੈਸਲੇ ਦਾ ਸਮਰਥਨ ਕੀਤਾ। ਮੰਦਰ ਪ੍ਰਬੰਧਨ ਦੇ ਫੈਸਲੇ ਬਾਰੇ ਪੁੱਛਣ ’ਤੇ ਉਨ੍ਹਾਂ ਪੱਤਰਕਾਰਾਂ ਨੂੰ ਕਿਹਾ,‘‘ਇਸ ਫੈਸਲੇ ਨਾਲ ਸਾਡੀ ਸੰਸਕ੍ਰਿਤੀ ਨੂੰ ਬਚਾਈ ਰੱਖਣ ’ਚ ਮਦਦ ਮਿਲੇਗੀ।’’
ਕਰਨਾਟਕ ਪਿੱਛੋਂ ਇਸ ਸਾਲ 5 ਹੋਰ ਸੂਬਿਆਂ ਦੀਆਂ ਚੋਣਾਂ ’ਚ ਹੋਵੇਗੀ ਭਾਜਪਾ ਦੀ ਅਗਨੀ ਪ੍ਰੀਖਿਆ
NEXT STORY