ਨਵੀਂ ਦਿੱਲੀ (ਮੁਕੇਸ਼ ਠਾਕੁਰ) : ਲਾਲ ਕਿਲ੍ਹਾ ਹਿੰਸਾ ਦੇ ਦੋਸ਼ੀ ਦੀਪ ਸਿੱਧੂ ਤੋਂ ਬਾਅਦ ਹੁਣ ਦਿੱਲੀ ਪੁਲਸ ਨੂੰ ਹਿੰਸਾ ਦੀ ਸਾਜ਼ਿਸ਼ ਰਚਣ ਵਾਲੇ ਦੂਜੇ ਮੁੱਖ ਦੋਸ਼ੀ ਲੱਖਾ ਸਿਧਾਣਾ ਦੀ ਭਾਲ ਹੈ। ਦੱਸਿਆ ਜਾ ਰਿਹਾ ਹੈ ਕਿ ਦੀਪ ਨੇ ਪੁੱਛਗਿੱਛ ’ਚ ਕਈ ਅਹਿਮ ਸੁਰਾਗ ਦਿੱਤੇ ਹਨ, ਜਿਸ ਤੋਂ ਬਾਅਦ ਦਿੱਲੀ ਪੁਲਸ ਨੇ ਹਰਿਆਣਾ ’ਚ ਕਈ ਥਾਵਾਂ ’ਤੇ ਛਾਪੇਮਾਰੀ ਕੀਤੀ ਹੈ। ਹਾਲਾਂਕਿ ਜਾਂਚ ’ਚ ਇਹ ਵੀ ਸਾਫ਼ ਹੈ ਕਿ ਜੁਗਰਾਜ ਸਿੰਘ, ਲੱਖਾ ਸਿਧਾਣਾ, ਦੀਪ ਸਿੱਧੂ ਅਤੇ ਬੁੱਧਵਾਰ ਨੂੰ ਫੜੇ ਗਏ ਇਕਬਾਲ ਵਿਚਾਲੇ ਸਬੰਧ ਨਹੀਂ ਸਨ ਪਰ ਦੀਪ ਅਤੇ ਲੱਖਾ ਸਿਧਾਣਾ ਇਕ-ਦੂਜੇ ਨੂੰ ਚੰਗੀ ਤਰ੍ਹਾਂ ਜਾਣਦੇ ਸਨ। ਸੂਤਰਾਂ ਮੁਤਾਬਕ ਕੁਝ ਅਹਿਮ ਸੁਰਾਗ ਮਿਲੇ ਹਨ, ਜਿਸ ਕਾਰਨ ਸਿਧਾਣਾ ਦੀ ਗ੍ਰਿਫਤਾਰੀ ਕਿਸੇ ਵੀ ਸਮੇਂ ਹੋ ਸਕਦੀ ਹੈ।
ਇਹ ਵੀ ਪੜ੍ਹੋ : ਦੀਪ ਸਿੱਧੂ ਦੇ ਹੱਕ ’ਚ ਲਾਈਵ ਹੋਇਆ ਸਿੰਗਾ, ਆਖੀਆਂ ਇਹ ਗੱਲਾਂ
ਤਿੰਨ ਦਿਨ ਪਹਿਲਾਂ ਮਿਲੀ ਸਿੰਘੂ ਬਾਰਡਰ ਦੀ ਲੋਕੇਸ਼ਨ
ਦੱਸ ਦਈਏ ਕਿ ਲੱਖਾ ਲਗਾਤਾਰ ਆਪਣੀ ਲੋਕੇਸ਼ਨ ਬਦਲ ਰਿਹਾ ਹੈ। ਲਾਲ ਕਿਲ੍ਹੇ ’ਤੇ ਝੰਡਾ ਲਹਿਰਾਉਣ ਦੇ ਦੋਸ਼ੀ ਜੁਗਰਾਜ ਦੀ ਲੋਕੇਸ਼ਨ ਵੀ ਕੁੰਡਲੀ ਕੋਲ ਹੋਣ ਦੇ ਸੰਕੇਤ ਮਿਲੇ ਹਨ। ਤਿੰਨ ਦਿਨ ਪਹਿਲਾਂ ਉਸ ਦੇ ਪੰਜਾਬ ’ਚ ਲੁਕੇ ਹੋਣ ਦੇ ਸੁਰਾਗ ਮਿਲੇ ਸਨ। ਹੁਣ ਸਿੰਘੂ ਬਾਰਡਰ ਕੋਲ ਉਸ ਦੀ ਆਖਰੀ ਲੋਕੇਸ਼ਨ ਮਿਲੀ ਹੈ। ਉਥੇ ਹੀ ਲੱਖਾ ਸਿਧਾਣਾ ਨੇ ਫੇਸਬੁੱਕ ’ਤੇ ਜੋ ਆਖਰੀ ਲਾਈਵ ਕੀਤਾ ਸੀ, ਉਸ ਦੀ ਲੋਕੇਸ਼ਨ ਵੀ ਸਿੰਘੂ ਬਾਰਡਰ ਦੇ ਨੇੜੇ ਹੀ ਮਿਲੀ ਹੈ। ਸਪੈਸ਼ਲ ਸੈੱਲ ਅਤੇ ਕ੍ਰਾਈਮ ਬ੍ਰਾਂਚ ਦੀਆਂ ਕਈ ਟੀਮਾਂ ਟੈਕਨੀਕਲ ਸਰਵਿਲਾਂਸ ਦੀ ਮਦਦ ਲੈ ਰਹੀਆਂ ਹਨ ਤਾਂ ਕਿ ਲੱਖਾ ਨੂੰ ਫੜਿਆ ਜਾ ਸਕੇ। ਇਸ ਸਬੰਧੀ ਹਰਿਆਣਾ ਦੇ ਰਾਈ, ਪਾਣੀਪਤ, ਗੋਹਾਨਾ, ਸੋਨੀਪਤ ’ਚ ਕਈ ਜਗ੍ਹਾ ’ਤੇ ਛਾਪੇਮਾਰੀ ਕੀਤੀ ਗਈ ਹੈ।
ਇਹ ਵੀ ਪੜ੍ਹੋ : ਕਾਂਗਰਸ ਡਰਾ, ਧਮਕਾ ਕੇ ਕਰ ਰਹੀ ਲੋਕਤੰਤਰ ਦੀ ਹੱਤਿਆ : ਅਸ਼ਵਨੀ ਸ਼ਰਮਾ
ਦੱਸਣਯੋਗ ਹੈ ਕਿ ਲਾਲ ਕਿਲ੍ਹਾ ਹਿੰਸਾ ਮਾਮਲੇ ’ਚ ਗ੍ਰਿਫਤਾਰ ਕੀਤਾ ਗਿਆ ਪੰਜਾਬੀ ਕਲਾਕਾਰ ਦੀਪ ਸਿੱਧੂ ਬਿਹਾਰ ਤੋਂ ਨੇਪਾਲ ਭੱਜਣ ਦੀ ਤਿਆਰੀ ’ਚ ਸੀ। 26 ਜਨਵਰੀ ਨੂੰ ਹਿੰਸਾ ਤੋਂ ਬਾਅਦ ਉਹ ਗ੍ਰਿਫਤਾਰੀ ਤੋਂ ਬਚਣ ਲਈ ਉਸੇ ਰਾਤ ਸਿੰਘੂ ਬਾਰਡਰ ਹੁੰਦੇ ਹੋਏ ਸਭ ਤੋਂ ਪਹਿਲਾਂ ਸੋਨੀਪਤ ਪਹੁੰਚਿਆ ਸੀ। ਇਸ ਦੌਰਾਨ ਉਹ ਉਥੇ ਪੁਲਸ ਨੂੰ ਸੁਖਦੇਵ ਢਾਬੇ ਕੋਲ ਲੱਗੇ ਸੀ. ਸੀ. ਟੀ. ਵੀ. ਫੁਟੇਜ ’ਚ ਵੀ ਨਜ਼ਰ ਆਇਆ ਸੀ। ਉਥੋਂ ਪਹਿਲਾਂ ਪੰਜਾਬ, ਫਿਰ ਹਿਮਾਚਲ ਪ੍ਰਦੇਸ਼ ’ਚ ਕਈ ਥਾਵਾਂ ’ਤੇ ਲੁਕਿਆ ਰਿਹਾ ਪਰ ਪੁਲਸ ਲਗਾਤਾਰ ਉਸ ਦੀ ਭਾਲ ਕਰਦੀ ਰਹੀ। ਅਖੀਰ ਪੁਲਸ ਨੇ ਉਸ ਨੂੰ ਕਰਨਾਲ ਦੇ ਗੋਲਡਨ ਹਟ ਢਾਬੇ ਕੋਲ ਉਸ ਸਮੇਂ ਕਾਬੂ ਕਰ ਲਿਆ ਜਦੋਂ ਉਹ ਟਰੈਕਟਰ ’ਤੇ ਉਥੇ ਪਹੁੰਚਿਆ ਅਤੇ ਉਥੋਂ ਫਰਾਰ ਹੋਣ ਲਈ ਇੰਤਜ਼ਾਮ ਕੀਤੀ ਗਈ ਕਾਰ ਦਾ ਇੰਤਜ਼ਾਰ ਕਰ ਰਿਹਾ ਸੀ। ਦੀਪ ਸਿੱਧੂ ਨੂੰ ਗਿ੍ਰਫਤਾਰ ਤੋਂ ਬਾਅਦ ਤੀਸ ਹਜ਼ਾਰੀ ਕੋਰਟ ’ਚ ਪੇਸ਼ ਕੀਤਾ ਗਿਆ। ਜਿੱਥੇ ਪੁਲਸ ਵਲੋਂ 10 ਦਿਨ ਦੀ ਰਿਮਾਂਡ ਮੰਗੀ ਗਈ, ਹਾਲਾਂਕਿ ਕੋਰਟ ਨੇ ਦੀਪ ਸਿੱਧੂ ਨੂੰ 7 ਦਿਨ ਦੀ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਹੈ। ਪੇਸ਼ੀ ਨੂੰ ਲੈ ਕੇ ਤੀਸ ਹਜ਼ਾਰੀ ਕੋਰਟ ’ਚ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ।
ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
13 ਫਰਵਰੀ ਨੂੰ ਨਹੀਂ ਹੋਵੇਗੀ ਰਾਜ ਸਭਾ ਦੀ ਬੈਠਕ
NEXT STORY