ਨਵੀਂ ਦਿੱਲੀ (ਇੰਟ) - ਪਿਛਲੇ ਕੁਝ ਮਹੀਨਿਆਂ ’ਚ ਐੱਮ. ਡੀ. ਐੱਚ. ਅਤੇ ਐਵਰੈਸਟ ਵਰਗੇ ਲੋਕਪ੍ਰਿਅ ਮਸਾਲਾ ਬ੍ਰਾਂਡਾਂ ’ਤੇ ਐਥਲੀਨ ਆਕਸਾਈਡ ਨਾਂ ਦੇ ਰਸਾਇਣ ਦੀ ਮੌਜੂਦਗੀ ਨੂੰ ਲੈ ਕੇ ਚਿੰਤਾਵਾਂ ਸਾਹਮਣੇ ਆਈਆਂ ਹਨ। ਐਥਲੀਨ ਆਕਸਾਈਡ ਨੂੰ ਕੈਂਸਰਕਾਰੀ ਕੈਮੀਕਲ ਦੇ ਤੌਰ ’ਤੇ ਕੈਟੇਗਰਾਈਜ਼ ਕੀਤਾ ਗਿਆ ਹੈ। ਇਸ ਕਾਰਨ ਸਿੰਗਾਪੁਰ ਅਤੇ ਹਾਂਗਕਾਂਗ ਵਰਗੇ ਦੇਸ਼ਾਂ ਨੇ ਇਨ੍ਹਾਂ ਮਸਲਿਆਂ ’ਤੇ ਰੋਕ ਲਾ ਦਿੱਤੀ ਹੈ। ਇਹ ਮਾਮਲਾ ਠੰਢਾ ਪਿਆ ਵੀ ਨਹੀਂ ਹੈ ਕਿ ਹੁਣ ਕੈਂਸਰਕਾਰੀ ਕੈਮੀਕਲ ਨਾਲ ਦੇਸ਼ ਦੀਆਂ 2 ਹੋਰ ਦਿੱਗਜ ਕੰਪਨੀਆਂ ਦਾ ਨਾਂ ਜੁੜ ਗਿਆ ਹੈ। ਇਹ ਕੰਪਨੀਆਂ ਹਨ ਡਾਬਰ ਅਤੇ ਗੋਦਰੇਜ।
ਇਹ ਵੀ ਪੜ੍ਹੋ : 1 ਜੂਨ ਤੋਂ ਪਹਿਲਾਂ ਕਰ ਲਓ ਇਹ ਕੰਮ, ਨਹੀਂ ਤਾਂ ਬੰਦ ਹੋ ਜਾਵੇਗਾ ਗੈਸ ਕੁਨੈਕਸ਼ਨ ਤੇ ਨਹੀਂ ਮਿਲੇਗੀ ਸਬਸਿਡੀ
ਅਮਰੀਕੀ ਅਦਾਲਤ ’ਚ ਇਨ੍ਹਾਂ ਦੀਆਂ ਵਿਦੇਸ਼ੀ ਸਹਾਇਕ ਕੰਪਨੀਆਂ ’ਤੇ ਮੁਕੱਦਮੇਬਾਜ਼ੀ ਦੀ ਤਲਵਾਰ ਲਟਕ ਗਈ ਹੈ। ਕੈਂਸਰ ਨਾਲ ਜੁੜੇ ਕਈ ਮਿਲੀਅਨ ਡਾਲਰ ਦੇ ਕਲਾਸ ਐਕਸ਼ਨ ਸੂਟ ’ਤੇ ਜੂਰੀ ਸੁਣਵਾਈ ’ਚ ਹਿੱਸਾ ਲੈ ਸਕਦੀ ਹੈ। ਬਿਜ਼ਨੈੱਸਵਰਲਡ ਦੀ ਰਿਪੋਰਟ ’ਚ ਇਹ ਗੱਲ ਕਹੀ ਗਈ ਹੈ। ਰਿਪੋਰਟ ਅਨੁਸਾਰ ਇਹ ਮੁਕੱਦਮਾ ਅਮਰੀਕਾ ਦੇ ਜ਼ਿਲਾ ਅਦਾਲਤ, ਉੱਤਰੀ ਜ਼ਿਲਾ ਇਲੀਨੋਇਸ ’ਚ ਦਾਇਰ ਕੀਤਾ ਗਿਆ ਸੀ। ਸੂਤਰਾਂ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਜੂਰੀ ਸੁਣਵਾਈ ਦੌਰਾਨ ਦੋਵਾਂ ਕੰਪਨੀਆਂ ਨੂੰ ਮਾਮਲੇ ਦੀ ਸੁਣਵਾਈ ਪੂਰੀ ਹੋਣ ਤਕ ਹਰ ਮਹੀਨੇ ਲਗਭਗ 10 ਲੱਖ ਡਾਲਰ ਤੋਂ 30 ਲੱਖ ਡਾਲਰ ਜਮ੍ਹਾ ਕਰਨ ਲਈ ਕਹਿ ਸਕਦੀ ਹੈ। ਪਟੀਸ਼ਨਕਰਤਾ ਨੇ 22 ਮਈ ਨੂੰ ਜੂਰੀ ਨੂੰ ਸੁਣਵਾਈ ਦੀ ਅਪੀਲ ਕੀਤੀ ਸੀ।
ਇਹ ਵੀ ਪੜ੍ਹੋ : ਹੁਣ ਰੀਲਾਂ ਬਣਾਉਣ 'ਤੇ ਕੱਟੇਗਾ ਚਲਾਨ... ਕੇਦਾਰਨਾਥ 'ਚ ਵੀਡੀਓ ਬਣਾਉਣ ਵਾਲਿਆਂ ਤੋਂ ਵਸੂਲਿਆ ਮੋਟਾ ਜੁਰਮਾਨਾ
5,400 ਮਾਮਲਿਆਂ ਨੂੰ ਇਕ ਹੀ ਮੁਕੱਦਮੇ ’ਚ ਮਿਲਾਇਆ ਗਿਆ
ਕਈ ਕੰਪਨੀਆਂ ਖਿਲਾਫ ਲਗਭਗ 5,400 ਮਾਮਲਿਆਂ ਨੂੰ ਇਕ ਹੀ ਮੁਕੱਦਮੇ ’ਚ ਮਿਲਾ ਦਿੱਤਾ ਗਿਆ ਹੈ।
ਇਸ ’ਚ ਡਾਬਰ ਅਤੇ ਗੋਦਰੇਜ ਦੀਆਂ ਸਹਾਇਕ ਕੰਪਨੀਆਂ ਵੀ ਸ਼ਾਮਲ ਹਨ। ਕਾਨੂੰਨੀ ਕਾਰਵਾਈ ਇਲੀਨੋਇਸ ’ਚ ਅਮਰੀਕੀ ਜ਼ਿਲਾ ਅਦਾਲਤ ’ਚ ਹੋਈ ਸੀ। ਇਹ ਮੁਕੱਦਮਾ ਕਈ ਔਰਤਾਂ, ਖਾਸ ਤੌਰ ’ਤੇ ਸਵੇਤ ਔਰਤਾਂ ਵੱਲੋਂ ਲਾਏ ਦੋਸ਼ਾਂ ਤੋਂ ਉਪਜਿਆ। ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਹੇਅਰ ਰਿਲੈਕਸਰ ਨਾਲ ਕੈਂਸਰ ਹੁੰਦਾ ਹੈ। ਡਾਬਰ ਅਧੀਨ ਆਉਣ ਵਾਲੀ ਕੰਪਨੀ ਨਮਸਤੇ ਲੈਬਾਰਟਰੀਜ਼ ਐੱਲ. ਐੱਲ. ਸੀ. ਅਤੇ ਗੋਦਰੇਦ ਕੰਜ਼ਿਊਮਰ ਪ੍ਰੋਡਕਟਸ ਦੀ ਮਾਲਕੀ ਵਾਲੀ ਸਟ੍ਰੈਂਥ ਆਫ ਨੇਚਰ ਐੱਲ. ਐੱਲ. ਸੀ. ਕਾਨੂੰਨੀ ਕਾਰਵਾਈ ’ਚ ਸ਼ਾਮਲ ਹੈ।
ਇਹ ਵੀ ਪੜ੍ਹੋ : ਪੇਕੇ ਘਰ ਰਹਿ ਰਹੀ ਭੈਣ ਦਾ ਭਰਾ ਨੇ ਕੀਤਾ ਕਤਲ, ਮ੍ਰਿਤਕਾ ਦੇ ਪਤੀ ਨੂੰ ਫਸਾਉਣ ਦੀ ਕੋਸ਼ਿਸ਼ ਹੋਈ ਅਸਫ਼ਲ
ਇਸ ਮੁਕੱਦਮੇ ’ਚ ਹੋਰ ਗਲੋਬਲ ਹੇਅਰ ਕੇਅਰ, ਬਿਊਟੀ ਅਤੇ ਸਕਿਨ ਕੇਅਰ ਕੰਪਨੀਆਂ ਵੀ ਸ਼ਾਮਲ ਹਨ। ਇਨ੍ਹਾਂ ਕੰਪਨੀਆਂ ’ਚ ਲਾਰੀਅਲ ਯੂ. ਐੱਸ. ਏ. ਇੰਕ, ਲਾਰੀਅਲ ਯੂ. ਏ. ਐੱਸ. ਪ੍ਰੋਡਕਟਸ ਇੰਕ., ਸਾਫਟਸ਼ੀਨ-ਕਾਰਸਨ ਐੱਲ. ਐੱਲ. ਸੀ., ਬਿਊਟੀ ਬੇਲ ਇੰਟਰਪ੍ਰਾਈਜ਼ਿਜ਼, ਹਾਊਸ ਆਫ ਚੀਥਮ ਇੰਕ., ਹਾਊਸ ਆਫ ਚੀਥਮ ਐੱਲ. ਐੱਲ. ਸੀ. ਅਤੇ ਗੋਦਰੇਜ ਸੋਨ ਹੋਲਡਿੰਗਸ ਲਿਮਟਿਡ ਸ਼ਾਮਲ ਹਨ। ਰੇਵਲਾਨ ਮੈਕਬ੍ਰਾਇਡ ਰਿਸਰਚ ਲੈਬਾਰਟਰੀਜ਼, ਏ. ਐੱਫ. ਏ. ਐੱਮ. ਕਾਂਸੈਪਟ, ਇੰਕ. ਅਤੇ ਲਸਟਰ ਪ੍ਰੋਡਕਟਸ ਵਰਗੇ ਹੋਰ ਗਲੋਬਲ ਬ੍ਰਾਂਡਾਂ ’ਤੇ ਵੀ ਮੁਕੱਦਮਾ ਚੱਲ ਰਿਹਾ ਹੈ।
ਇਹ ਵੀ ਪੜ੍ਹੋ : ਪੇਕੇ ਘਰ ਰਹਿ ਰਹੀ ਭੈਣ ਦਾ ਭਰਾ ਨੇ ਕੀਤਾ ਕਤਲ, ਮ੍ਰਿਤਕਾ ਦੇ ਪਤੀ ਨੂੰ ਫਸਾਉਣ ਦੀ ਕੋਸ਼ਿਸ਼ ਹੋਈ ਅਸਫ਼ਲ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
PM ਮੋਦੀ ਦੀ ਵੋਟਰਾਂ ਨੂੰ ਅਪੀਲ- ਇਕ-ਇਕ ਚੋਣ ਮਾਇਨੇ ਰੱਖਦੀ ਹੈ, ਵੋਟ ਦੇ ਅਧਿਕਾਰ ਦਾ ਕਰੋ ਇਸਤੇਮਾਲ
NEXT STORY