ਨਵੀਂ ਦਿੱਲੀ (ਭਾਸ਼ਾ)- ਰਾਸ਼ਟਰੀ ਯੋਗਤਾ ਕਮ ਦਾਖਲਾ ਪ੍ਰੀਖਿਆ-ਪੋਸਟ ਗ੍ਰੈਜੂਏਟ (ਨੀਟ-ਪੀ. ਜੀ) 2024 ਹੁਣ 11 ਅਗਸਤ ਨੂੰ ਦੋ ਸ਼ਿਫਟਾਂ ’ਚ ਕਰਵਾਈ ਜਾਵੇਗੀ। ਨੈਸ਼ਨਲ ਬੋਰਡ ਆਫ ਮੈਡੀਕਲ ਐਗਜ਼ਾਮੀਨੇਸ਼ਨ ਨੇ ਸ਼ੁੱਕਰਵਾਰ ਇਹ ਐਲਾਨ ਕੀਤਾ। ਪਹਿਲਾਂ ਇਹ ਪ੍ਰੀਖਿਆ 23 ਜੂਨ ਨੂੰ ਹੋਣੀ ਸੀ।
ਬੋਰਡ ਨੇ ਕਿਹਾ ਕਿ 22 ਜੂਨ ਦੇ ਉਸ ਦੇ ਨੋਟਿਸ ਅਨੁਸਾਰ ਪ੍ਰੀਖਿਆ ਦੀ ਸਮਾਂ-ਸਾਰਣੀ ਹੁਣ ਮੁੜ ਬਣਾਈ ਗਈ ਹੈ। ਹੁਣ ਇਹ ਪ੍ਰੀਖਿਆ 11 ਅਗਸਤ ਨੂੰ ਦੋ ਸ਼ਿਫਟਾਂ ’ਚ ਹੋਵੇਗੀ। ਇਸ ਲਈ ਕੱਟ-ਆਫ ਮਿਤੀ 15 ਅਗਸਤ, 2024 ਰੱਖੀ ਗਈ ਹੈ।
ਕੇਂਦਰੀ ਸਿਹਤ ਮੰਤਰਾਲਾ ਨੇ 23 ਜੂਨ ਨੂੰ ਹੋਣ ਵਾਲੀ ਨੀਟ ਦੀ ਦਾਖਲਾ ਪ੍ਰੀਖਿਆ 22 ਜੂਨ ਨੂੰ ਮੁਲਤਵੀ ਕਰ ਦਿੱਤੀ ਸੀ। ਇਹ ਫੈਸਲਾ ਕੁਝ ਪ੍ਰਤੀਯੋਗੀ ਪ੍ਰੀਖਿਆਵਾਂ ਸਬੰਧੀ ਬੇਨਿਯਮੀਆਂ ਦੇ ਦੋਸ਼ਾਂ ਨੂੰ ਧਿਆਨ ’ਚ ਰਖਦਿਆਂ ਲਿਆ ਗਿਆ ਸੀ।
ਸੂਤਰਾਂ ਨੇ ਦੱਸਿਆ ਕਿ ਉਦੋਂ ਤੋਂ ਕੇਂਦਰੀ ਸਿਹਤ ਮੰਤਰਾਲਾ, ਐੱਨ. ਬੀ. ਈ. ਐੱਮ. ਐੱਸ., ਇਸ ਦੀ ਤਕਨੀਕੀ ਭਾਈਵਾਲ ਟਾਟਾ ਕੰਸਲਟੈਂਸੀ ਸਰਵਿਸਿਜ਼ ਅਤੇ ਨੈਸ਼ਨਲ ਮੈਡੀਕਲ ਕਮਿਸ਼ਨ ਦੇ ਅਧਿਕਾਰੀਆਂ ਨੇ ਕਈ ਮੀਟਿੰਗਾਂ ਕੀਤੀਆਂ। ਸਾਈਬਰ ਸੈੱਲ ਦੇ ਅਧਿਕਾਰੀ ਸਿਸਟਮ ਦੀ ਮਜ਼ਬੂਤੀ ਦਾ ਮੁਲਾਂਕਣ ਕਰਨਗੇ।
ਇਹ ਵੀ ਪੜ੍ਹੋ- ਭਾਰੀ ਮੀਂਹ ਦੀ ਚੇਤਾਵਨੀ, ਇਸ ਜ਼ਿਲ੍ਹੇ ਦੇ 12ਵੀਂ ਤੱਕ ਦੇ ਸਕੂਲ ਅੱਜ ਰਹਿਣਗੇ ਬੰਦ
ਨੀਟ-ਯੂ. ਜੀ. ਨੂੰ ਰੱਦ ਕਰਨਾ ਦਲੀਲ ਭਰਪੂਰ ਨਹੀਂ: ਸੁਪਰੀਮ ਕੋਰਟ
ਕੇਂਦਰ ਨੇ ਸ਼ੁੱਕਰਵਾਰ ਸੁਪਰੀਮ ਕੋਰਟ ਨੂੰ ਕਿਹਾ ਕਿ ਵਾਦ ਵਿਵਾਦ ਵਾਲੀ ਨੀਟ- ਯੂ. ਜੀ. 2024 ਦੀ ਪ੍ਰੀਖਿਆ ਨੂੰ ਰੱਦ ਕਰਨਾ ਦਲੀਲ ਭਰਪੂਰ ਕਦਮ ਨਹੀਂ ਹੋਵੇਗਾ। ਇਹ ਲੱਖਾਂ ਇਮਾਨਦਾਰ ਵਿਦਿਆਰਥੀਆਂ ਦੇ ਭਵਿੱਖ ਲਈ ‘ਗੰਭੀਰ ਖ਼ਤਰਾ’ ਹੋਵੇਗਾ, ਜੋ ਪ੍ਰੀਖਿਆ ਲਈ ਬੈਠੇ ਸਨ।
ਰਾਸ਼ਟਰੀ ਯੋਗਤਾ-ਕਮ-ਦਾਖਲਾ ਪ੍ਰੀਖਿਆ-ਗ੍ਰੈਜੂਏਟ (ਨੀਟ- ਯੂ. ਜੀ.) 2024 ਦੇ ਉਮੀਦਵਾਰਾਂ, ਕੋਚਿੰਗ ਅਦਾਰਿਆਂ ਤੇ ਮਾਪਿਆਂ ਵਲੋਂ ਦਾਇਰ ਵੱਖ-ਵੱਖ ਪਟੀਸ਼ਨਾਂ ਦੇ ਜਵਾਬ ’ਚ ਦਾਇਰ ਆਪਣੇ ਹਲਫ਼ਨਾਮੇ ’ਚ ਕੇਂਦਰੀ ਸਿੱਖਿਆ ਮੰਤਰਾਲਾ ਨੇ ਕਿਹਾ ਕਿ ਸਰਕਾਰ ਨੇ ਇਹ ਮਾਮਲਾ ਸੀ. ਬੀ. ਆਈ. ਨੂੰ ਭੇਜ ਦਿੱਤਾ ਹੈ। ਉਸ ਨੂੰ ਕਥਿਤ ਬੇਨਿਯਮੀਆਂ ਦੀ ਵਿਆਪਕ ਜਾਂਚ ਕਰਨ ਲਈ ਕਿਹਾ ਹੈ।
ਕੇਂਦਰ ਨੇ ਕਿਹਾ ਕਿ ਇਸ ਦੇ ਨਾਲ ਹੀ ਇਹ ਦਲੀਲ ਵੀ ਦਿੱਤੀ ਜਾਂਦੀ ਹੈ ਕਿ ਆਲ ਇੰਡੀਆ ਪ੍ਰੀਖਿਆ ’ਚ ਸੀਕ੍ਰੇਸੀ ਦੀ ਵੱਡੇ ਪੱਧਰ ’ਤੇ ਉਲੰਘਣਾ ਦੇ ਕਿਸੇ ਸਬੂਤ ਦੀ ਅਣਹੋਂਦ ਕਾਰਨ ਪੂਰੀ ਪ੍ਰੀਖਿਆ ਨੂੰ ਰੱਦ ਕਰਨਾ ਦਲੀਲ ਭਰਪੂਰ ਨਹੀਂ ਹੋਵੇਗਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਬਿਹਾਰ ’ਚ ਅਸਮਾਨੀ ਬਿਜਲੀ ਡਿੱਗਣ ਕਾਰਨ 20 ਲੋਕਾਂ ਦੀ ਮੌਤ
NEXT STORY