ਨੈਸ਼ਨਲ ਡੈਸਕ : ਗ੍ਰੇਟਰ ਨੋਇਡਾ ਵੈਸਟ ਦੇ ਗੌਰ ਸਿਟੀ-14 ਐਵੇਨਿਊ 'ਚ ਦਿਲ ਦਹਿਲਾ ਦੇਣ ਵਾਲੀ ਇਕ ਘਟਨਾ ਵਾਪਰੀ, ਜਿਸ 'ਚ 2 ਸਾਲ ਦੀ ਬੱਚੀ 27ਵੀਂ ਮੰਜ਼ਿਲ ਦੀ ਬਾਲਕੋਨੀ ਤੋਂ ਹੇਠਾਂ ਡਿੱਗ ਗਈ। ਹਾਲਾਂਕਿ ਚਮਤਕਾਰੀ ਢੰਗ ਨਾਲ ਬੱਚੀ 12ਵੀਂ ਮੰਜ਼ਿਲ ਦੀ ਬਾਲਕੋਨੀ 'ਚ ਫਸ ਗਈ ਅਤੇ ਉਸ ਦੀ ਜਾਨ ਬਚ ਗਈ। ਬੱਚੀ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਉਸ ਨੂੰ ਤੁਰੰਤ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ।
ਕਿਵੇਂ ਹੋਇਆ ਹਾਦਸਾ?
ਇਹ ਘਟਨਾ ਸ਼ੁੱਕਰਵਾਰ ਦੁਪਹਿਰ ਵੇਲੇ ਵਾਪਰੀ ਜਦੋਂ ਬੱਚੀ ਆਪਣੇ ਘਰ ਦੀ 27ਵੀਂ ਮੰਜ਼ਿਲ ਦੀ ਬਾਲਕੋਨੀ ਵਿਚ ਖੇਡ ਰਹੀ ਸੀ। ਉਸ ਦੀ ਮਾਂ ਰਸੋਈ ਵਿਚ ਕੰਮ ਕਰ ਰਹੀ ਸੀ ਅਤੇ ਖੇਡਦੇ ਹੋਏ ਬੱਚੀ ਬਾਲਕੋਨੀ ਦੇ ਕਿਨਾਰੇ ਪਹੁੰਚ ਗਈ ਅਤੇ ਹੇਠਾਂ ਡਿੱਗ ਗਈ, ਪਰ 12ਵੀਂ ਮੰਜ਼ਿਲ ਦੀ ਬਾਲਕੋਨੀ ਵਿਚ ਫਸ ਜਾਣ ਕਾਰਨ ਉਸ ਦੀ ਜਾਨ ਬਚ ਗਈ।
ਬੱਚੀ ਦਾ ਇਲਾਜ ਜਾਰੀ
ਹਾਦਸੇ ਤੋਂ ਬਾਅਦ ਬੱਚੀ ਨੂੰ ਗੰਭੀਰ ਜ਼ਖਮੀ ਹਾਲਤ 'ਚ ਸਰਵੋਦਿਆ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਇਸ ਚਮਤਕਾਰੀ ਘਟਨਾ ਨੇ ਪੂਰੇ ਇਲਾਕੇ ਵਿਚ ਸਨਸਨੀ ਫੈਲਾ ਦਿੱਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇੰਨੀ ਕਾਹਲੀ ਕਾਹਦੀ ਸੀ? MCD ਚੋਣ ’ਤੇ ਸੁਪਰੀਮ ਕੋਰਟ ਨੇ LG ਨੂੰ ਪੁੱਛਿਆ ਸਵਾਲ
NEXT STORY