ਸੋਨੀਪਤ- ਹਰਿਆਣਾ ਦੇ ਸੋਨੀਪਤ ਦੇ ਪ੍ਰਾਈਵੇਟ ਸਕੂਲ ਵਿਚ ਸਕੂਲ ਪ੍ਰਬੰਧਨ ਨੇ ਵਿਦਿਆਰਥੀਆਂ ਨੂੰ ਇਕ ਅਨੋਖਾ ਤੋਹਫ਼ਾ ਦਿੱਤਾ ਹੈ। ਹੁਣ ਇਸ ਸਕੂਲ ਦੇ ਕਲਾਸ ਰੂਮ ਵਿਚ ਅਧਿਆਪਕਾਂ ਦੀ ਥਾਂ ਰੋਬੋਟ ਪੜ੍ਹਾਉਣਗੇ। ਇਹ ਸੁਣ ਕੇ ਤੁਹਾਨੂੰ ਹੈਰਾਨੀ ਹੋ ਸਕਦੀ ਹੈ ਪਰ ਇਹ ਪੂਰੀ ਤਰ੍ਹਾਂ ਸੱਚ ਹੈ। ਇਹ ਡਿਜੀਟਲ ਇੰਡੀਆ ਦੀ ਇਕ ਨਵੀਂ ਸ਼ੁਰੂਆਤ ਹੈ ਅਤੇ ਸੋਨੀਪਤ ਦੇ ਪ੍ਰਾਈਵੇਟ ਸਕੂਲ ਨੇ ਆਪਣੇ ਵਿਦਿਆਰਥੀਆਂ ਲਈ ਕੀਤੀ ਹੈ। ਸਕੂਲ ਪ੍ਰਬੰਧਨ ਨੇ ਆਪਣੇ ਵਿਦਿਆਰਥੀਆਂ ਨੂੰ ਹਾਈਟੈੱਕ ਤਰੀਕੇ ਨਾਲ ਸਿੱਖਿਆ ਦੇਣ ਦੇ ਉਦੇਸ਼ ਨਾਲ AI ਆਧਾਰਿਤ ਰੋਬੋਟਿਕ ਸਿੱਖਿਆ ਨੂੰ ਲਾਂਚ ਕੀਤਾ ਹੈ। ਇਹ ਰੋਬੋਟ ਅੰਗੇਰਜ਼ੀ ਭਾਸ਼ਾ ਵਿਚ ਬੱਚਿਆਂ ਨੂੰ ਪੜ੍ਹਾਏਗਾ।
ਦੱਸਿਆ ਜਾ ਰਿਹਾ ਹੈ ਕਿ ਸੋਨੀਪਤ ਦਾ ਪ੍ਰਾਈਵੇਟ ਸਕੂਲ AI ਰੋਬਟ ਰਾਹੀਂ ਸਿੱਖਿਆ ਦੇਣ ਵਾਲੇ ਸਕੂਲਾਂ ਦੀ ਸੂਚੀ ਵਿਚ ਹਰਿਆਣਾ 'ਚ ਪਹਿਲੇ ਸਥਾਨ 'ਤੇ ਹੈ। ਇਹ ਸੋਨੀਪਤ ਦਾ ਪਹਿਲਾ ਸਕੂਲ ਹੈ, ਜਿੱਥੇ ਬੱਚਿਆਂ ਨੂੰ AI ਰੋਬਟ ਰਾਹੀਂ ਸਿੱਖਿਆ ਮਿਲੇਗੀ। AI ਆਧਾਰਿਤ ਰੋਬੋਟਿਕ ਅਧਿਆਪਕ 'ਆਇਰਿਸ' ਤੋਂ ਪੜ੍ਹਾਈ ਸ਼ੁਰੂ ਹੋਣ 'ਤੇ ਬੱਚੇ ਵੀ ਖੁਸ਼ ਵਿਖਾਈ ਦੇ ਰਹੇ ਹਨ। ਬੱਚਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਕ ਵੱਖਰਾ ਅਨੁਭਵ ਹੋ ਰਿਹਾ ਹੈ ਅਤੇ ਇਹ ਅਧਿਆਪਕ ਉਨ੍ਹਾਂ ਦੇ ਸਾਰੇ ਸਵਾਲਾਂ ਦੇ ਜਵਾਬ ਦੇ ਰਿਹਾ ਹੈ। ਹਾਲਾਂਕਿ ਇਹ ਪੂਰੀ ਤਰ੍ਹਾਂ ਮਨੁੱਖਾਂ ਦੇ ਬਰਾਬਰ ਨਹੀਂ ਹੋ ਸਕਦਾ ਕਿਉਂਕਿ ਇਹ ਵੀ ਮਨੁੱਖਾਂ ਵਲੋਂ ਬਣਾਇਆ ਗਿਆ ਹੈ। ਜੇਕਰ ਇਸਦੀ ਸਹੀ ਢੰਗ ਨਾਲ ਵਰਤੋਂ ਕੀਤੀ ਜਾਵੇ ਤਾਂ ਇਹ ਭਵਿੱਖ ਲਈ ਪ੍ਰਭਾਵਸ਼ਾਲੀ ਸਾਬਤ ਹੋਵੇਗਾ।
ਟਲਿਆ ਵੱਡਾ ਹਾਦਸਾ ! ਭਾਰਤੀ ਹਵਾਈ ਫੌਜ ਦੇ ਹੈਲੀਕਾਪਟਰ ਦੀ ਕਰਵਾਉਣੀ ਪਈ ਐਮਰਜੈਂਸੀ ਲੈਂਡਿੰਗ
NEXT STORY