ਨਵੀਂ ਦਿੱਲੀ- ਬੈਂਕਾਂ ਦੇ ਖੁੱਲ੍ਹਣ ਅਤੇ ਬੰਦ ਹੋਣ ਦੇ ਸਮੇਂ 'ਚ ਜਲਦ ਹੀ ਤਬਦੀਲੀ ਹੋ ਸਕਦੀ ਹੈ। ਬੈਂਕਾਂ 'ਚ ਹਫਤੇ ਵਿਚ 5 ਦਿਨ ਕੰਮ ਅਤੇ 2 ਦਿਨ ਦੀ ਛੁੱਟੀ ਦਾ ਐਲਾਨ ਕੀਤਾ ਜਾ ਸਕਦਾ ਹੈ, ਜੇਕਰ ਅਜਿਹਾ ਹੁੰਦਾ ਹੈ ਤਾਂ ਸ਼ਨੀਵਾਰ ਅਤੇ ਐਤਵਾਰ ਨੂੰ ਬੈਂਕ ਬੰਦ ਰਹਿਣਗੇ।
ਬੈਂਕ ਯੂਨੀਅਨ ਅਤੇ ਇੰਡੀਅਨ ਬੈਂਕ ਐਸੋਸੀਏਸ਼ਨ ਵਿਚਾਲੇ ਪਹਿਲੇ ਦੌਰ ਦੀ ਗੱਲਬਾਤ ਹੋ ਗਈ ਹੈ। ਇਸ ਮਹੀਨੇ ਦੇ ਅੰਤ ਤੱਕ ਬੈਂਕਾਂ 'ਚ 5 ਦਿਨ ਕੰਮ ਕਰਨ ਅਤੇ ਸ਼ਨੀਵਾਰ, ਐਤਵਾਰ ਨੂੰ ਪੂਰੀ ਤਰ੍ਹਾਂ ਬੰਦ ਹੋਣ ਦਾ ਐਲਾਨ ਹੋ ਸਕਦਾ ਹੈ।
ਹਾਲਾਂਕਿ ਇਸ ਨਾਲ ਉਨ੍ਹਾਂ ਲੋਕਾਂ ਨੂੰ ਨੁਕਸਾਨ ਹੋਵੇਗਾ ਜੋ ਸ਼ਨੀਵਾਰ ਨੂੰ ਅੱਧੇ ਦਿਨ 'ਚ ਆਪਣਾ ਬੈਂਕ ਸਬੰਧੀ ਕੰਮ ਪੂਰਾ ਕਰਦੇ ਸਨ। ਅੱਜਕਲ ਬੈਂਕਾਂ 'ਚ ਮਹੀਨੇ ਦੇ ਦੂਸਰੇ ਅਤੇ ਚੌਥੇ ਸ਼ਨੀਵਾਰ ਤਾਂ ਪਹਿਲਾਂ ਹੀ ਛੁੱਟੀ ਹੁੰਦੀ ਹੈ। ਇਸ ਤੋਂ ਇਲਾਵਾ ਐਤਵਾਰ ਨੂੰ ਬੈਂਕ ਪੂਰੀ ਤਰ੍ਹਾਂ ਬੰਦ ਰਹਿੰਦੇ ਹਨ। ਬੈਂਕ ਯੂਨੀਅਨਾਂ ਨੇ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਉਹ ਜ਼ਿਆਦਾ ਦੇਰ ਕੰਮ ਕਰਨ ਲਈ ਤਿਆਰ ਹਨ ਪਰ ਉਨ੍ਹਾਂ ਨੂੰ 5 ਦਿਨ ਕੰਮ ਕਰਨ ਲਈ ਚਾਹੀਦੇ ਹਨ।
ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਜੇਕਰ ਬੈਂਕਾਂ 'ਚ ਸਮਾਂ ਸਾਰਣੀ ਨੂੰ ਲੈ ਕੇ ਤਬਦੀਲੀ ਕੀਤੀ ਜਾਂਦੀ ਹੈ ਤਾਂ ਬੈਂਕ ਸਵੇਰੇ 10 ਵਜੇ ਦੀ ਬਜਾਏ 9.30 ਵਜੇ ਖੁੱਲ੍ਹਣਗੇ ਤੇ ਸ਼ਾਮ 4 ਵਜੇ ਤੱਕ ਪਬਲਿਕ ਨਾਲ ਡੀਲ ਕਰਨਗੇ। ਅਜੇ ਜ਼ਿਆਦਾਤਰ ਬੈਂਕ ਸਾਢੇ 3 ਵਜੇ ਪਬਲਿਕ ਨਾਲ ਡੀਲਿੰਗ ਬੰਦ ਕਰ ਦਿੰਦੇ ਹਨ।
ਮੁੰਬਈ ਦੇ ਨਾਮੀ ਸਕੂਲ 'ਚ ਬੱਚੀ ਨਾਲ ਬਲਾਤਕਾਰ ਦੀ ਕੋਸ਼ਿਸ਼, ਦੋਸ਼ੀ ਗ੍ਰਿਫਤਾਰ
NEXT STORY