ਮਨਾਲੀ- ਚੰਦਰਤਾਲ ਝੀਲ ਦੇ ਦੀਦਾਰ ਕਰਨ ਕੁੱਲੂ ਮਨਾਲੀ ਆ ਰਹੇ ਸੈਲਾਨੀਆਂ ਲਈ ਖ਼ੁਸ਼ਖ਼ਬਰੀ ਹੈ। ਹਿਮਾਚਲ ਸੜਕ ਆਵਾਜਾਈ ਨਿਗਮ (ਐੱਚ.ਆਰ.ਟੀ.ਸੀ.) ਕੇਲੰਗ ਡਿਪੋ ਮਨਾਲੀ ਤੋਂ ਚੰਦਰਤਾਲ ਲਈ ਬੱਸ ਸੇਵਾ ਸ਼ੁਰੂ ਕਰਨ ਜਾ ਰਿਹਾ ਹੈ। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਗਠਿਤ 6 ਮੈਂਬਰੀ ਟੀਮ ਨੇ ਸੋਮਵਾਰ ਨੂੰ ਮਨਾਲੀ ਤੋਂ ਚੰਦਰਤਾਲ ਮਾਰਗ ਦਾ ਬੱਸ ਨਾਲ ਟ੍ਰਾਇਲ ਕੀਤਾ, ਜੋ ਕਿ ਸਫ਼ਲ ਰਿਹਾ ਹੈ। ਕਮੇਟੀ ਵਲੋਂ ਕੁਝ ਥਾਂਵਾਂ 'ਤੇ ਮਾਰਗ ਨੂੰ ਸਹੀ ਕਰਨ ਬਾਰੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਚਿੱਠੀ ਲਿਖ ਕੇ ਸੂਚਿਤ ਕੀਤਾ ਗਿਆ। ਜਿਵੇਂ ਹੀ ਮਾਰਗ ਉੱਚਿਤ ਪਾਇਆ ਜਾਂਦਾ ਹੈ ਤਾਂ ਐੱਚ.ਆਰ.ਟੀ.ਸੀ. ਇਸ ਮਾਰਗ 'ਤੇ ਬੱਸ ਸੇਵਾ ਸ਼ੁਰੂ ਕਰ ਦੇਵੇਗਾ।
14,100 ਫੁੱਟ ਉੱਚੀ ਚੰਦਰਤਾਲ ਲਈ ਬੱਸ ਚੱਲਣ ਨਾਲ ਸਥਾਨਕ ਲੋਕਾਂ ਨੂੰ ਵੀ ਸਹੂਲਤ ਮਿਲੇਗੀ। ਇਸ ਨਾਲ ਸੈਰ-ਸਪਾਟੇ ਨੂੰ ਵੀ ਉਤਸ਼ਾਹਤ ਮਿਲੇਗਾ। ਮਨਾਲੀ ਤੋਂ 110 ਕਿਲੋਮੀਟਰ ਦੂਰ ਚੰਦਰਤਾਲ ਲਈ 248 ਰੁਪਏ ਕਿਰਾਇਆ ਤੈਅ ਕੀਤਾ ਗਿਆ ਹੈ। ਲਾਹੁਲ ਸਪੀਤੀ 'ਚ ਬੇਹੱਦ ਆਕਰਸ਼ਕ ਅਤੇ ਸੁੰਦਰ ਸੈਰ-ਸਪਾਟਾ ਸਥਾਨ ਹਨ, ਜਿੱਥੇ ਸੈਲਾਨੀ ਆਉਣਾ ਪਸੰਦ ਕਰਦੇ ਹਨ। ਅਟਲ ਸੁਰੰਗ ਰੋਹਤਾਂਗ ਦਾ ਨਿਰਮਾਣ ਹੋਣ ਨਾਲ ਜ਼ਿਲ੍ਹੇ 'ਚ ਸੈਰ-ਸਪਾਟੇ 'ਚ ਕਾਫ਼ੀ ਵਾਧਾ ਹੋਇਆ ਹੈ। ਹੁਣ ਸੈਲਾਨੀ ਰੋਹਤਾਂਗ ਦਰਰੇ 'ਤੇ ਜਾਣ ਦੀ ਬਜਾਏ ਸਿੱਧਾ ਅਟਲ ਸੁਰੰਗ ਤੋਂ ਲਾਹੁਲ 'ਚ ਦਾਖ਼ਲ ਹੋ ਰਹੇ ਹਨ ਅਤੇ ਇੱਥੇ ਦੇ ਸੁੰਦਰ ਸੈਰ-ਸਪਾਟਾ ਥਾਂਵਾਂ ਨੂੰ ਦੇਖ ਰਹੇ ਹਨ।
ਲਾਲ ਕਿਲ੍ਹਾ ਹਿੰਸਾ ਮਾਮਲਾ : ਮੁੱਖ ਦੋਸ਼ੀ ਦੀਪ ਸਿੱਧੂ ਤੇ ਹੋਰਾਂ ਖ਼ਿਲਾਫ਼ ਮੁੜ ਸੰਮਨ ਜਾਰੀ
NEXT STORY