ਨਵੀਂ ਦਿੱਲੀ (ਇੰਟ.)- ਅੱਜ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੇਸ਼-ਵਿਦੇਸ਼ ’ਚ ਮਿਲੇ ਤੋਹਫ਼ੇ ਵਿਕਰੀ ਲਈ ਉਪਲਬਧ ਹੋਣਗੇ। ਇਨ੍ਹਾਂ ਦੀ ਕੀਮਤ 100 ਤੋਂ 64 ਲੱਖ ਰੁਪਏ ਦੇ ਲਗਭਗ ਹੋਵੇਗੀ। ਇਹ ਜਾਣਕਾਰੀ ਸੱਭਿਆਚਾਰਕ ਮੰਤਰੀ ਮੀਨਾਕਸ਼ੀ ਲੇਖੀ ਨੇ ਦਿੱਤੀ ਹੈ। ਮੀਨਾਕਸ਼ੀ ਲੇਖੀ ਨੇ ਦੱਸਿਆ ਕਿ ਪੀ. ਐੱਮ. ਨੂੰ ਮਿਲੇ ਤੋਹਫ਼ਿਆਂ ਦੀ ਈ-ਨਿਲਾਮੀ ਦਾ ਇਹ ਪੰਜਵਾਂ ਐਡੀਸ਼ਨ ਹੋਣ ਜਾ ਰਿਹਾ ਹੈ, ਜਿਸ ’ਚ ਕੁੱਲ 912 ਤੋਹਫ਼ੇ ਰੱਖੇ ਗਏ ਹਨ। ਜ਼ਿਕਰਯੋਗ ਹੈ ਕਿ ਨਿਲਾਮੀ ਤੋਂ ਮਿਲਣ ਵਾਲੇ ਪੈਸੇ ਦੀ ਵਰਤੋਂ ‘ਨਮਾਮਿ ਗੰਗੇ’ ਯੋਜਨਾ ’ਚ ਕੀਤੀ ਜਾਵੇਗੀ।

ਜ਼ਿਕਰਯੋਗ ਹੈ ਕਿ ਪੀ. ਐੱਮ. ਮੋਦੀ ਨੂੰ ਮਿਲੇ ਇਨ੍ਹਾਂ ਸਾਰੇ ਤੋਹਫ਼ਿਆਂ ਦੀ 2 ਅਕਤੂਬਰ ਤੋਂ 31 ਅਕਤੂਬਰ, 2023 ਤੱਕ ਈ-ਨਿਲਾਮੀ ਕੀਤੀ ਜਾਵੇਗੀ। ਸੱਭਿਆਚਾਰਕ ਮੰਤਰੀ ਮੀਨਾਕਸ਼ੀ ਲੇਖੀ ਨੇ ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਈ-ਨਿਲਾਮੀ ਦੇ ਇਸ ਪੰਜਵੇਂ ਐਡੀਸ਼ਨ ’ਚ ਮੌਜੂਦ ਸਾਰੇ ਯਾਦਗਾਰੀ ਚਿਨ੍ਹਾਂ ਦਾ ਵੰਨ-ਸੁਵੰਨਤਾ ਵਾਲੀ ਕੁਲੈਕਸ਼ਨ ਸਾਡੀ ਪਰੰਪਰਾ ਅਤੇ ਸਾਡੀ ਕਲਾ ਦੀ ਸ਼ਾਨਦਾਰ ਲੜੀ ਨੂੰ ਪ੍ਰਦਰਸ਼ਿਤ ਕਰ ਰਹੀ ਹੈ। ਇਨ੍ਹਾਂ ’ਚ ਪੇਂਟਿੰਗ, ਗੁੰਝਲਦਾਰ ਮੂਰਤੀਆਂ, ਸਵਦੇਸ਼ੀ ਦਸਤਕਾਰੀ ਅਤੇ ਆਕਰਸ਼ਕ ਲੋਕ ਅਤੇ ਆਦਿਵਾਸੀ ਕਲਾਕ੍ਰਿਤੀਆਂ ਵਰਗੀਆਂ ਬਹੁਤ ਸਾਰੀਆਂ ਚੀਜ਼ਾਂ ਸ਼ਾਮਲ ਹਨ। ਦੱਸ ਦੇਈਏ ਕਿ ਇਨ੍ਹਾਂ ’ਚੋਂ ਕੁਝ ਵਸਤੂਆਂ ਅਜਿਹੀਆਂ ਹਨ, ਜਿਨ੍ਹਾਂ ਨੂੰ ਰਵਾਇਤੀ ਤੌਰ ’ਤੇ ਸਨਮਾਨ ਅਤੇ ਸ਼ਰਧਾ ਦੇ ਪ੍ਰਤੀਕ ਦੇ ਰੂਪ ’ਚ ਦਿੱਤਾ ਜਾਂਦਾ ਹੈ। ਇਨ੍ਹਾਂ ਚੀਜ਼ਾਂ ’ਚ ਸਿਰੋਪੇ, ਸ਼ਾਲ, ਟੋਪੀ ਆਦਿ ਸ਼ਾਮਲ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
PM ਮੋਦੀ ਦਾ ਛੱਤੀਸਗੜ੍ਹ, ਤੇਲੰਗਾਨਾ ਦੌਰਾ ਅੱਜ, ਚੋਣ ਰਾਜਾਂ ਨੂੰ ਦੇਣਗੇ ਕਈ ਹਜ਼ਾਰ ਕਰੋੜ ਦੀ ਸੌਗਾਤ
NEXT STORY