ਨਵੀਂ ਦਿੱਲੀ- ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੇ ਮੰਗਲਵਾਰ ਨੂੰ ਬ੍ਰਿਕਸ ਦੇਸ਼ਾਂ ਦੇ ਨੁਮਾਇੰਦਿਆਂ ਦਾ ਸਵਾਗਤ ਕਰਦਿਆਂ ਕਿਹਾ ਕਿ 'ਹੋਰਮੁਜ਼' ਦਾ ਖੁੱਲ੍ਹਣਾ ਇੱਕ ਬਹੁਤ ਹੀ ਸ਼ਲਾਘਾਯੋਗ ਕਦਮ ਹੈ, ਕਿਉਂਕਿ ਇਸ ਨਾਲ ਪੂਰੀ ਦੁਨੀਆ ਦੀ ਊਰਜਾ ਸੁਰੱਖਿਆ ਨੂੰ ਮਜ਼ਬੂਤੀ ਮਿਲੇਗੀ।
ਅਜੀਤ ਡੋਭਾਲ ਨੇ ਕਿਹਾ ਕਿ ਭਾਰਤ, ਅਮਰੀਕਾ ਅਤੇ ਇਰਾਨ ਵਿਚਾਲੇ ਹੋਏ ਸਮਝੌਤੇ ਦਾ ਸਵਾਗਤ ਕਰਦਾ ਹੈ। ਇਸ ਅਹਿਮ ਸਮੁੰਦਰੀ ਲਾਂਘੇ ਰਾਹੀਂ ਆਵਾਜਾਈ ਦੀ ਆਜ਼ਾਦੀ ਦਾ ਫ਼ਾਇਦਾ ਇਕੱਲੇ ਮਿਡਲ ਈਸਟ ਨੂੰ ਹੀ ਨਹੀਂ, ਸਗੋਂ ਪੂਰੀ ਦੁਨੀਆ ਨੂੰ ਹੋਵੇਗਾ। ਇਸ ਨਾਲ ਸਪਲਾਈ ਚੇਨ ਆਮ ਵਾਂਗ ਹੋ ਜਾਵੇਗਾ ਅਤੇ ਖਾਦਾਂ ਵਰਗੇ ਖੇਤਰਾਂ ਵਿੱਚ ਆ ਰਹੀ ਕਮੀ ਦੀ ਸਮੱਸਿਆ ਹੱਲ ਹੋਵੇਗੀ।
ਉਨ੍ਹਾਂ ਮੌਜੂਦਾ ਭੂ-ਰਾਜਨੀਤਿਕ ਤਣਾਅ ਬਾਰੇ ਗੱਲ ਕਰਦਿਆਂ ਕਿਹਾ ਕਿ ਅਸੀਂ ਬਹੁਤ ਉਥਲ-ਪੁਥਲ ਵਾਲੇ ਸਮੇਂ 'ਚੋਂ ਗੁਜ਼ਰ ਰਹੇ ਹਾਂ। ਦੁਨੀਆ ਇਸ ਵੇਲੇ ਆਰਥਿਕ ਮੰਦੀ ਤੇ ਬਾਜ਼ਾਰ ਦੀਆਂ ਅਨਿਸ਼ਚਿਤਤਾਵਾਂ ਦਾ ਸਾਹਮਣਾ ਕਰ ਰਹੀ ਹੈ। ਉਨ੍ਹਾਂ ਚਿੰਤਾ ਜਤਾਈ ਕਿ ਇਨ੍ਹਾਂ ਮਸਲਿਆਂ ਨੂੰ ਸੁਲਝਾਉਣ ਲਈ ਮੌਜੂਦ ਅੰਤਰਰਾਸ਼ਟਰੀ ਸੰਸਥਾਵਾਂ ਕਮਜ਼ੋਰ ਸਾਬਤ ਹੋ ਰਹੀਆਂ ਹਨ, ਜਿਸ ਕਾਰਨ ਤਣਾਅ ਹੋਰ ਵਧ ਰਿਹਾ ਹੈ। ਡੋਭਾਲ ਨੇ ਜ਼ੋਰ ਦਿੱਤਾ ਕਿ 'ਗਲੋਬਲ ਸਾਊਥ' ਦੀ ਆਵਾਜ਼ ਨੂੰ ਮਜ਼ਬੂਤ ਕਰਨ 'ਚ ਬ੍ਰਿਕਸ ਦੀ ਭੂਮਿਕਾ ਬਹੁਤ ਅਹਿਮ ਹੈ।
ਇਹ ਵੀ ਪੜ੍ਹੋ- ਸਟਾਰਮਰ ਦੇ ਅਸਤੀਫ਼ੇ ਮਗਰੋਂ ਕੌਣ ਸੰਭਾਲੇਗਾ ਬ੍ਰਿਟੇਨ ਦੀ ਕਮਾਨ ? ਸਭ ਤੋਂ ਉਪਰ ਹੈ ਇਹ ਨਾਂ
ਜ਼ਿਕਰਯੋਗ ਹੈ ਕਿ ਨਵੀਂ ਦਿੱਲੀ ਇਸ ਵੇਲੇ ਇਸ ਬ੍ਰਿਕਸ ਦੇ ਮੌਜੂਦਾ ਪ੍ਰਧਾਨ ਵਜੋਂ ਇਸ ਸੰਮੇਲਨ ਦੀ ਮੇਜ਼ਬਾਨੀ ਕਰ ਰਹੀ ਹੈ। ਬ੍ਰਿਕਸ ਵਿੱਚ ਪਹਿਲਾਂ ਬ੍ਰਾਜ਼ੀਲ, ਰੂਸ, ਭਾਰਤ, ਚੀਨ ਅਤੇ ਦੱਖਣੀ ਅਫ਼ਰੀਕਾ ਸ਼ਾਮਲ ਸਨ, ਜਦਕਿ ਸਾਲ 2024 ਵਿੱਚ ਇਸ ਵਿੱਚ ਮਿਸਰ, ਇਥੋਪੀਆ, ਇਰਾਨ ਅਤੇ ਸੰਯੁਕਤ ਅਰਬ ਅਮੀਰਾਤ ਸ਼ਾਮਲ ਹੋਏ, ਜਦੋਂ ਕਿ ਸਾਲ 2025 ਵਿੱਚ ਇੰਡੋਨੇਸ਼ੀਆ ਵੀ ਇਸ ਦਾ ਹਿੱਸਾ ਬਣਿਆ।
ਹੁਣ ਬ੍ਰਿਕਸ ਦੁਨੀਆ ਦੀਆਂ 11 ਪ੍ਰਮੁੱਖ ਵਿਕਾਸਸ਼ੀਲ ਅਰਥਵਿਵਸਥਾਵਾਂ ਦਾ ਇੱਕ ਸ਼ਕਤੀਸ਼ਾਲੀ ਸਮੂਹ ਹੈ, ਜੋ ਦੁਨੀਆ ਦੀ ਲਗਭਗ 49.5 ਫ਼ੀਸਦੀ ਆਬਾਦੀ, 40 ਫ਼ੀਸਦੀ ਗਲੋਬਲ ਜੀ.ਡੀ.ਪੀ. (GDP) ਅਤੇ 26 ਫ਼ੀਸਦੀ ਗਲੋਬਲ ਵਪਾਰ ਦੀ ਪ੍ਰਤੀਨਿਧਤਾ ਕਰਦਾ ਹੈ।
ਇਹ ਵੀ ਪੜ੍ਹੋ- ਇਨਸਾਨੀਅਤ ਸ਼ਰਮਸਾਰ ! ਅੱਧੀ ਰਾਤੀਂ ਕਬਰਸਤਾਨ 'ਚ ਵੜੇ ਨੌਜਵਾਨਾਂ ਨੇ ਪੁੱਟ ਲਈ ਕਬਰ, ਲਾਸ਼ ਕੱਢ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਤੇਜ਼ ਰਫਤਾਰ ਬਣੀ 'ਕਾਲ' ! ਬੇਕਾਬੀ ਹੋ ਕੇ ਬੱਸ ਸਟਾਪ 'ਚ ਜਾ ਵੜਿਆ ਟਰੱਕ, 3 ਲੋਕਾਂ ਦੀ ਦਰਦਨਾਕ ਮੌਤ
NEXT STORY