ਭੋਪਾਲ - ਭੋਪਾਲ ’ਚ ਗੌਂਡ ਰਾਣੀ ਕਮਲਾਪਤੀ ਦੀ ਮੂਰਤੀ ਸਾਹਮਣੇ ਅਸ਼ਲੀਲ ਤਰੀਕੇ ਨਾਲ ਡਾਂਸ ਕਰਨ ਵਾਲੇ ਇਕ ਵਿਅਕਤੀ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਪੁਲਸ ਨੇ ਇਸ ਕਾਰੇ ’ਚ ਸ਼ਾਮਲ ਹੋਣ ਦੇ ਸ਼ੱਕ ’ਚ ਆਪਣੇ ਇਕ ਕਰਮਚਾਰੀ ਨੂੰ ਹਿਰਾਸਤ ’ਚ ਲਿਆ ਹੈ।
ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ, ਭੋਪਾਲ ਤੋਂ ਸੰਸਦ ਮੈਂਬਰ ਆਲੋਕ ਸ਼ਰਮਾ ਨੇ ਮੁਲਜ਼ਮ ਦੇ ਖਿਲਾਫ ਸਖ਼ਤ ਰਾਸ਼ਟਰੀ ਸੁਰੱਖਿਆ ਕਾਨੂੰਨ (ਰਾਸੁਕਾ) ਲਾਉਣ ਦੀ ਮੰਗ ਕੀਤੀ ਅਤੇ ਪੁਲਸ ਕਮਿਸ਼ਨਰ ਹਰਿਨਾਰਾਇਣਚਾਰੀ ਮਿਸ਼ਰਾ ਨੂੰ ਇਸ ਸਬੰਧ ’ਚ ਮੰਗ-ਪੱਤਰ ਵੀ ਸੌਂਪਿਆ।
ਪੁਲਸ ਕਮਿਸ਼ਨਰ ਮਿਸ਼ਰਾ ਨੇ ਕਿਹਾ ਕਿ ਵੀਡੀਓ ਦੇ ਸਿਲਸਿਲੇ ’ਚ ਇਕ ਸ਼ੱਕੀ ਨੂੰ ਫੜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸ਼ੱਕੀ ਵਿਅਕਤੀ ਪੁਲਸ ਦੀ 23ਵੀਂ ਬਟਾਲੀਅਨ ’ਚ ਤਾਇਨਾਤ ਹੈ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਵਕੀਲਾਂ ਨੂੰ ਕੋਟ ਤੇ ਗਾਊਨ ਪਹਿਨਣਾ ਹੀ ਪਵੇਗਾ, ਪਟੀਸ਼ਨ ’ਤੇ ਸੁਪਰੀਮ ਕੋਰਟ ਦੀ ਸੁਣਵਾਈ ਤੋਂ ਨਾਂਹ
NEXT STORY