ਭੁਵਨੇਸ਼ਵਰ (ਭਾਸ਼ਾ)— ਓਡੀਸ਼ਾ ਨੇ ਪਿਛਲੇ 48 ਘੰਟਿਆਂ ’ਚ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਦਿੱਲੀ, ਹਰਿਆਣਾ, ਮਹਾਰਾਸ਼ਟਰ, ਤੇਲੰਗਾਨਾ, ਆਂਧਰਾ ਪ੍ਰਦੇਸ਼ ਅਤੇ ਹੋਰ ਲੋੜਵੰਦ ਸੂਬਿਆਂ ਲਈ ਪੁਲਸ ਦੇ ਸੁਰੱਖਿਆ ਘੇਰੇ ਵਿਚ ਕਰੀਬ 510 ਮੀਟ੍ਰਿਕ ਮੈਡੀਕਲ ਆਕਸੀਜਨ ਨਾਲ ਘੱਟੋ-ਘੱਟ 29 ਟੈਂਕਰ ਰਵਾਨਾ ਕੀਤੇ ਹਨ। ਓਡੀਸ਼ਾ ਪੁਲਸ ਵਲੋਂ ਜਾਰੀ ਇਕ ਅਧਿਕਾਰਤ ਬਿਆਨ ਮੁਤਾਬਕ ਇਸ ਤੋਂ ਇਲਾਵਾ ਸ਼ਨੀਵਾਰ ਨੂੰ ਢੇਂਕਨਾਲ, ਰਾਊਰਕੇਲਾ ਅਤੇ ਅੰਗੁਲ ਤੋਂ 15 ਹੋਰ ਟੈਂਕਰਾਂ ਨੂੰ ਰਵਾਨਾ ਕੀਤਾ ਗਿਆ। ਸੂਬਾ ਪੁਲਸ ਨੇ ਟੈਂਕਰਾਂ ਨੂੰ ਜਲਦੀ ਪਹੁੰਚਾਉਣ ਲਈ ਇਕ ਕੋਰੀਡੋਰ ਬਣਾਇਆ ਹੈ, ਤਾਂ ਕਿ ਵੱਖ-ਵੱਖ ਸੂਬਿਆਂ ’ਚ ਹਜ਼ਾਰਾਂ ਲੋੜਵੰਦ ਮਰੀਜ਼ਾਂ ਨੂੰ ਬਿਨਾਂ ਦੇਰੀ ਦੇ ਆਕਸੀਜਨ ਪਹੁੰਚਾਈ ਜਾ ਸਕੇ।
ਇਹ ਵੀ ਪੜ੍ਹੋ– ਆਕਸੀਜਨ ਲਈ ਦਿੱਲੀ ’ਚ ਮਚੀ ਹਾਹਾਕਾਰ, ਮਦਦ ਲਈ ਅੱਗੇ ਆਈ ‘ਖ਼ਾਲਸਾ ਏਡ’
ਅਧਿਕਾਰਤ ਸੂਤਰਾਂ ਮੁਤਾਬਕ ਓਡੀਸ਼ਾ ਵਿਚ ਮਰੀਜ਼ਾਂ ਲਈ ਰੋਜ਼ 23.78 ਟਨ ਮੈਡੀਕਲ ਆਕਸੀਜਨ ਦੀ ਲੋੜ ਹੈ, ਜਦਕਿ ਸੂਬੇ ਵਿਚ ਸਿਲੰਡਰ ਆਕਸੀਜਨ ਦਾ ਰੋਜ਼ਾਨਾ 129.68 ਟਨ ਉਤਪਾਦਨ ਹੈ। ਇਸ ਤੋਂ ਇਲਾਵਾ ਤਰਲ ਮੈਡੀਕਲ ਆਕਸੀਜਨ (ਐੱਲ. ਐੱਮ. ਓ.) ਦਾ ਰੋਜ਼ਾਨਾ 60 ਟਨ ਉਤਪਾਦਨ ਕੀਤਾ ਜਾ ਰਿਹਾ ਹੈ। ਵਧੀਕ ਮੁੱਖ ਸਕੱਤਰ ਸਿਹਤ ਅਤੇ ਪਰਿਵਾਰ ਕਲਿਆਣ ਪੀ. ਕੇ. ਮੋਹਪਾਤਰ ਨੇ ਕਿਹਾ ਕਿ ਓਡੀਸ਼ਾ ਆਪਣੀਆਂ ਜ਼ਰੂਰਤਾਂ ਪੂਰੀ ਕਰਨ ਤੋਂ ਬਾਅਦ ਹੋਰ ਲੋੜਵੰਦ ਸੂਬਿਆਂ ਨੂੰ ਆਕਸੀਜਨ ਦੀ ਸਪਲਾਈ ਕਰ ਰਿਹਾ ਹੈ।
ਇਹ ਵੀ ਪੜ੍ਹੋ– ਕੇਂਦਰ ਦਾ ਵੱਡਾ ਫ਼ੈਸਲਾ- PM ਕੇਅਰਸ ਫੰਡ ਤੋਂ ਸਥਾਪਤ ਕੀਤੇ ਜਾਣਗੇ ਆਕਸੀਜਨ ਬਣਾਉਣ ਵਾਲੇ 551 ਪਲਾਂਟ
ਮੋਹਪਾਤਰ ਨੇ ਅੱਗੇ ਕਿਹਾ ਕਿ ਸੂਬੇ ਦੀਆਂ ਜ਼ਰੂਰਤਾਂ ਨੂੰ ਨਜ਼ਰ-ਅੰਦਾਜ਼ ਕਰਦੇ ਹੋਏ ਦੂਜੇ ਸੂਬਿਆਂ ਨੂੰ ਆਕਸੀਜਨ ਦੇਣ ਦਾ ਸਵਾਲ ਹੀ ਨਹੀਂ ਉਠਦਾ। ਨਾਲ ਹੀ ਉਨ੍ਹਾਂ ਨੇ ਉਨ੍ਹਾਂ ਦੋਸ਼ਾਂ ਨੂੰ ਵੀ ਖਾਰਜ ਕਰ ਦਿੱਤਾ ਕਿ ਓਡੀਸ਼ਾ ਵਿਚ ਕੁਝ ਮਰੀਜ਼ਾਂ ਨੂੰ ਆਕਸੀਜਨ ਨਹੀਂ ਦਿੱਤੀ ਗਈ। ਬਰਹਾਮਪੁਰ ’ਚ ਐੱਮ. ਕੇ. ਸੀ. ਜੀ. ਮੈਡੀਕਲ ਕਾਲਜ ਐਂਡ ਹਸਪਤਾਲ ਵਿਚ 10 ਮਈ ਤੱਕ ਇਕ ਐੱਲ. ਐੱਮ. ਓ. ਪਲਾਂਟ ਸ਼ੁਰੂ ਕੀਤਾ ਜਾਵੇਗਾ, ਜਦਕਿ 15 ਕੋਵਿਡ ਹਸਪਤਾਲਾਂ ਵਿਚ ਵੀ ਪਲਾਂਟ ਲਾਉਣ ਦੀ ਯੋਜਨਾ ਹੈ।
ਇਹ ਵੀ ਪੜ੍ਹੋ– ਦੇਸ਼ ਦੇ ਸੂਬਿਆਂ ’ਚ ਟੁੱਟੀ ਮੈਡੀਕਲ ਆਕਸੀਜਨ ਦੀ ਸਪਲਾਈ ਚੇਨ, ਵਧਣ ਲੱਗੀ ਮਾਰੋਮਾਰ
ਇਹ ਵੀ ਪੜ੍ਹੋ– ਆਕਸਜੀਨ ਦੀ ਭਾਰੀ ਕਿੱਲਤ: ਦਿੱਲੀ ਦੇ ਸਰ ਗੰਗਾਰਾਮ ਹਸਪਤਾਲ ਨੂੰ ਮਿਲੀ 5 ਮੀਟ੍ਰਿਕ ਟਨ ਆਕਸੀਜਨ
ਕੇਂਦਰ ਦਾ ਵੱਡਾ ਫ਼ੈਸਲਾ- PM ਕੇਅਰਸ ਫੰਡ ਤੋਂ ਸਥਾਪਤ ਕੀਤੇ ਜਾਣਗੇ ਆਕਸੀਜਨ ਬਣਾਉਣ ਵਾਲੇ 551 ਪਲਾਂਟ
NEXT STORY