ਕੇਂਦਰਪਾੜਾ (ਭਾਸ਼ਾ)- ਓਡੀਸ਼ਾ 'ਚ ਕੇਂਦਰਪਾੜਾ ਜ਼ਿਲ੍ਹੇ ਦੇ ਇਕ ਪਿੰਡ 'ਚ 14 ਸਾਲਾ ਮੁੰਡੇ 'ਤੇ ਮਗਰਮੱਛ ਨੇ ਹਮਲਾ ਕਰ ਦਿੱਤਾ। ਹਾਲਾਂਕਿ ਉਸ ਨੇ ਬਹਾਦਰੀ ਦਿਖਾਉਂਦੇ ਹੋਏ ਕਰੀਬ 10 ਮਿੰਟ ਤੱਕ ਮਗਰਮੱਛ ਨਾਲ ਮੁਕਾਬਲਾ ਕੀਤਾ ਅਤੇ ਆਖ਼ਰਕਾਰ ਜਾਨ ਬਚਾਉਣ 'ਚ ਸਫ਼ਲ ਰਿਹਾ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਅਨੁਸਾਰ, ਓਮ ਪ੍ਰਕਾਸ਼ ਸਾਹੂ ਆਪਣੇ ਦੋਸਤਾਂ ਨਾਲ ਪੱਟਾਮੁੰਡਈ ਥਾਣਾ ਖੇਤਰ ਦੇ ਅਰਾਜੀ ਪਿੰਡ ਕੋਲ ਕਾਨੀ ਨਦੀ 'ਚ ਨਹਾ ਰਿਹਾ ਸੀ। ਇਸੇ ਦੌਰਾਨ ਅਚਾਨਕ ਪਹੁੰਚਿਆ 7 ਫੁੱਟ ਲੰਬਾ ਮਗਰਮੱਛ ਉਸ ਨੂੰ ਖਿੱਚਣ ਲੱਗਾ ਪਰ ਸਾਹੂ ਨੇ ਬਹਾਦਰੀ ਦਿਖਾਉਂਦੇ ਹੋਏ ਸੰਘਰਸ਼ ਕੀਤਾ ਅਤੇ ਆਪਣੀ ਜਾਨ ਬਚਾ ਲਈ।
ਇਹ ਵੀ ਪੜ੍ਹੋ : ਖ਼ੌਫਨਾਕ ਵਾਰਦਾਤ! ਮਾਂ ਨੇ ਆਪਣੇ 6 ਬੱਚਿਆਂ ਨੂੰ ਖੂਹ 'ਚ ਸੁੱਟਿਆ, ਮੌਤ
ਹਮਲਾ ਇੰਨਾ ਅਚਾਨਕ ਹੋਇਆ ਕਿ ਸਾਹੂ ਨੂੰ ਸਮਝਣ ਦਾ ਮੌਕਾ ਨਹੀਂ ਮਿਲਿਆ ਅਤੇ ਜਿਵੇਂ ਹੀ ਮਗਰਮੱਛ ਨੇ ਉਸ ਨੂੰ ਫੜਿਆ ਸਾਹੂ ਨੇ ਉਸ ਦੇ ਮੱਥੇ ਅਤੇ ਅੱਖ 'ਤੇ ਮੁੱਕਾ ਮਾਰਿਆ। ਸਾਹੂ ਦੇ ਇਕ ਰਿਸ਼ਤੇਦਾਰ ਨੇ ਕਿਹਾ ਕਿ ਮਗਰਮੱਛ 'ਤੇ ਮਾਰੇ ਗਏ ਮੁੱਕਿਆਂ ਦਾ ਲਾਭ ਮਿਲਿਆ, ਕਿਉਂਕਿ ਮਗਰਮੱਛ ਨੇ ਮੁੰਡੇ ਨੂੰ ਆਪਣੀ ਪਕੜ ਤੋਂ ਮੁਕਤ ਕਰ ਦਿੱਤਾ। ਸਾਹੂ ਨੇ ਪਹਿਲੇ ਕੇਂਦਰਪਾੜਾ ਦੇ ਜ਼ਿਲ੍ਹਾ ਹੈੱਡ ਕੁਆਰਟ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਬਾਅਦ 'ਚ ਉਸ ਨੂੰ ਕਟਕ ਦੇ ਐੱਸ.ਸੀ.ਬੀ. ਮੈਡੀਕਲ ਕਾਲਜ ਅਤੇ ਹਸਪਤਾਲ 'ਚ ਰੈਫਰ ਕਰ ਦਿੱਤਾ ਗਿਆ। ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ : ਤਲਾਕ ਤੋਂ ਪਹਿਲਾਂ ਮਾਂ-ਪਿਓ ਨਾਲ ਛੁੱਟੀਆਂ ਮਨਾਉਣ ਗਏ ਸਨ ਬੱਚੇ, ਨੇਪਾਲ ਜਹਾਜ਼ ਹਾਦਸੇ ਨੇ ਹਮੇਸ਼ਾ ਲਈ ਕੀਤੇ ਵੱਖ
ਸਿੱਧੂ ਮੂਸੇਵਾਲਾ ਦੇ ਕਤਲ ਮਗਰੋਂ ਪਟਿਆਲਾ ’ਚ ਵੱਡੀ ਵਾਰਦਾਤ, ਤੇਜਿੰਦਰ ਬੱਗਾ ਬੋਲੇ- ਪੰਜਾਬ ’ਚ ਜੰਗਲ ਰਾਜ
NEXT STORY