ਨਵੀਂ ਦਿੱਲੀ (ਪ.ਸ.)- ਮੁਸਲਿਮ ਦੇਸ਼ਾਂ ਦੇ ਸੰਗਠਨ ਓ.ਆਈ.ਸੀ. ਵਲੋਂ ਭਾਰਤ ਵਿਚ ਘੱਟ ਗਿਣਤੀਆਂ ਦੇ ਅਧਿਕਾਰਾਂ ਨੂੰ ਲੈ ਕੇ ਚਿੰਤਾ ਪ੍ਰਗਟ ਕੀਤੇ ਜਾਣ ਤੋਂ ਬਾਅਦ ਕੇਂਦਰੀ ਘੱਟ ਗਿਣਤੀ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ਮੁਸਲਮਾਨਾਂ ਲਈ ਸਵਰਗ ਹੈ ਅਤੇ ਜੋ ਲੋਕ ਦੇਸ਼ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਹ ਮੁਸਲਿਮ ਭਾਈਚਾਰੇ ਦੇ ਦੋਸਤ ਨਹੀਂ ਹੋ ਸਕਦੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਦੇਸ਼ ਵਿਚ ਘੱਟ ਗਿਣਤੀਆਂ ਦੇ ਧਾਰਮਿਕ, ਸਮਾਜਿਕ ਅਤੇ ਆਰਥਿਕ ਅਧਿਕਾਰ ਪੂਰੀ ਤਰ੍ਹਾਂ ਸੁਰੱਖਿਅਤ ਹੈ।
ਨਕਵੀ ਨੇ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਸਾਰੇ ਵਰਗਾਂ ਦਾ ਵਿਕਾਸ ਹੋ ਰਿਹਾ ਹੈ ਅਤੇ ਇਸ ਵਿਚ ਕਿਸੇ ਦੇ ਨਾਲ ਭੇਦਭਾਵ ਨਹੀਂ ਹੋ ਰਿਹਾ ਹੈ। ਮੰਤਰੀ ਨੇ ਇਹ ਟਿੱਪਣੀ ਉਸ ਵੇਲੇ ਕੀਤੀ ਹੈ ਜਦੋਂ ਓ.ਆਈ.ਸੀ. ਨੇ ਬੀਤੇ ਐਤਵਾਰ ਨੂੰ ਭਾਰਤ ਨੂੰ ਅਪੀਲ ਕੀਤੀਸੀ ਕਿ ਉਹ ਘੱਟ ਗਿਣਤੀ ਮੁਸਲਿਮ ਭਾਈਚਾਰੇ ਦੇ ਅਧਿਕਾਰਾਂ ਦੀ ਰੱਖਿਆ ਕਰਨ ਅਤੇ ਦੇਸ਼ ਵਿਚ ਇਸਲਾਮੋਫੋਬੀਆ (ਇਸਲਾਮ ਧਰਮ ਦੇ ਪ੍ਰਤੀ ਪੱਖਪਾਤ) ਦੀਆਂ ਘਟਨਾਵਆਂ ਨੂੰ ਰੋਕਣ ਲਈ ਤੁਰੰਤ ਕਦਮ ਚੁੱਕੇ। ਨਕਵੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਇਕ ਗੱਲ ਸਾਫ ਹੈ, ਧਰਮ ਨਿਰਪੇਖਤਾ ਅਤੇ ਸਦਭਾਵ ਭਾਰਤਵਾਸੀਆਂ ਲਈ ਰਾਜਨੀਤਕ ਫੈਸ਼ਨ ਨਹੀਂ, ਸਗੋਂ ਜਨੂੰਨ ਹੈ। ਇਹ ਸਾਡੇ ਦੇਸ਼ ਦੀ ਤਾਕਤ ਹੈ। ਇਸੇ ਤਾਕਤ ਨੇ ਦੇਸ਼ ਦੇ ਘੱਟ ਗਿਣਤੀਆਂ ਸਣੇ ਸਾਰੇ ਲੋਕਾਂ ਦੇ ਧਾਰਮਿਕ, ਸਮਾਜਿਕ ਅਧਿਕਾਰ ਸੁਰੱਖਿਅਤ ਹਨ।
ਗ੍ਰਹਿ ਮੰਤਰਾਲਾ ਦਾ ਦੋਸ਼, ਪੱਛਮੀ ਬੰਗਾਲ ਪਹੁੰਚੀ ਕੇਂਦਰੀ ਟੀਮ ਨੂੰ ਨਹੀਂ ਕਰਣ ਦਿੱਤਾ ਜਾ ਰਿਹੈ ਕੰਮ
NEXT STORY