ਨਵੀਂ ਦਿੱਲੀ- ਦੇਸ਼ ਦੀ ਪਵਿੱਤਰ ਵਿਧਾਇਕਾ ਦੇ ਰੂਪ 'ਚ ਆਪਣਾ ਦਰਜਾ ਛੇਤੀ ਹੀ ਨਵੇਂ ਕੰਪਲੈਕਸ ਨੂੰ ਸੌਂਪਣ ਵਾਲਾ ਪੁਰਾਣਾ ਸੰਸਦ ਭਵਨ 96 ਸਾਲ ਤੋਂ ਵੱਧ ਸਮੇਂ ਤੱਕ ਕਈ ਮਹੱਤਵਪੂਰਨ ਘਟਨਾਕ੍ਰਮ ਅਤੇ ਭਾਰਤ ਦੀ ਲੋਕਤੰਤਰੀ ਯਾਤਰਾ ਦਾ ਗਵਾਹ ਰਿਹਾ। ਪੁਰਾਣੇ ਸੰਸਦ ਭਵਨ ਦਾ ਉਦਘਾਟਨ ਉਸ ਵੇਲੇ ਦੇ ਵਾਇਸਰਾਏ ਲਾਰਡ ਇਰਵਿਨ ਨੇ 18 ਜਨਵਰੀ, 1927 ਨੂੰ ਕੀਤਾ ਸੀ। ਇਸ ਇਮਾਰਤ ਨੇ ਬਸਤੀਵਾਦ ਸ਼ਾਸਨ, ਦੂਜੇ ਵਿਸ਼ਵ ਯੁੱਧ, ਆਜ਼ਾਦੀ ਦੀ ਸਵੇਰ, ਸੰਵਿਧਾਨ ਨੂੰ ਅੰਗੀਕਾਰ ਕੀਤੇ ਜਾਂਦੇ ਅਤੇ ਕਈ ਬਿੱਲਾਂ ਨੂੰ ਪਾਸ ਹੁੰਦੇ ਵੇਖਿਆ। ਜਿਸ ਤੋਂ ਕਈ ਇਤਿਹਾਸਕ ਅਤੇ ਕਈ ਵਿਵਾਦਿਤ ਰਹੇ।
ਇਹ ਵੀ ਪੜ੍ਹੋ- PM ਮੋਦੀ ਨੇ ਦਿੱਲੀ ਏਅਰਪੋਰਟ ਮੈਟਰੋ ਐਕਸਪ੍ਰੈੱਸ ਦਾ ਕੀਤਾ ਉਦਘਾਟਨ, ਯਾਤਰੀਆਂ ਨਾਲ ਲਈ ਸੈਲਫ਼ੀ
ਸੰਸਦ ਦੇ 18 ਸਤੰਬਰ ਤੋਂ ਸ਼ੁਰੂ ਹੋਣ ਵਾਲੇ 5 ਦਿਨਾਂ ਵਿਸ਼ੇਸ਼ ਸੈਸ਼ਨ ਦੌਰਾਨ ਪਹਿਲੇ ਦਿਨ ਸੰਵਿਧਾਨ ਸਭਾ ਤੋਂ ਲੈ ਕੇ ਅੱਜ ਤੱਕ ਸੰਸਦ ਦੀ 75 ਸਾਲਾਂ ਦੀ ਯਾਤਰਾ, ਪ੍ਰਾਪਤੀਆਂ, ਤਜ਼ਰਬਿਆਂ, ਯਾਦਾਂ 'ਤੇ ਚਰਚਾ ਹੋਵੇਗੀ। ਵਿਸ਼ੇਸ਼ ਸੈਸ਼ਨ ਦੀ ਸ਼ੁਰੂਆਤ ਪੁਰਾਣੇ ਸੰਸਦ ਭਵਨ ਤੋਂ ਹੋਵੇਗੀ ਅਤੇ ਅਗਲੇ ਦਿਨ ਕਾਰਵਾਈ ਨਵੇਂ ਭਵਨ ਵਿਚ ਹੋਣ ਦੀ ਸੰਭਾਵਨਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 28 ਮਈ ਨੂੰ ਨਵੇਂ ਸੰਸਦ ਕੰਪਲੈਕਸ ਦਾ ਉਦਘਾਟਨ ਕੀਤਾ ਸੀ ਅਤੇ ਆਸ ਜ਼ਾਹਰ ਕੀਤੀ ਸੀ ਕਿ ਨਵਾਂ ਭਵਨ ਸਸ਼ਕਤੀਕਰਨ ਬਣਾਉਣਾ, ਸੁਫ਼ਨਿਆਂ ਨੂੰ ਜਗਾਉਣਾ ਅਤੇ ਇਹ ਅਸਲੀਅਤ 'ਚ ਤਬਦੀਲੀ ਦਾ ਸਰੋਤ ਬਣ ਜਾਵੇਗਾ। ਉਦਘਾਟਨ ਦੇ ਸਮੇਂ ਕਈ ਸੰਸਦ ਮੈਂਬਰਾਂ ਅਤੇ ਮਸ਼ਹੂਰ ਹਸਤੀਆਂ ਸਮੇਤ ਵੱਖ-ਵੱਖ ਖੇਤਰਾਂ ਨਾਲ ਜੁੜੇ ਲੋਕਾਂ ਨੇ ਨਵੇਂ ਕੰਪਲੈਕਸ ਦੇ ਨਿਰਮਾਣ ਦੀ ਪ੍ਰਸ਼ੰਸਾ ਕੀਤੀ ਸੀ। ਵਿਧਾਨਕ ਕੰਮਕਾਜ ਦੇ ਨਵੇਂ ਅਤਿ-ਆਧੁਨਿਕ ਭਵਨ ਵਿਚ ਟਰਾਂਸਫਰ ਹੁੰਦੇ ਹੀ ਭਾਰਤ ਕਈ ਮਾਇਨਿਆਂ 'ਚ ਇਤਿਹਾਸ ਦਾ ਇਕ ਪੰਨਾ ਪਲਟੇਗਾ।
ਇਹ ਵੀ ਪੜ੍ਹੋ- ਨਿਪਾਹ ਵਾਇਰਸ ਨੂੰ ਲੈ ਕੇ ਸਰਕਾਰ ਅਲਰਟ, ਬਣਾਏ ਕੰਟੇਨਮੈਂਟ ਜ਼ੋਨ, ਮਾਸਕ ਪਹਿਨਣਾ ਲਾਜ਼ਮੀ
ਪ੍ਰਸਿੱਧ ਆਰਕੀਟੈਕਟ ਅਤੇ ਸ਼ਹਿਰੀ ਯੋਜਨਾਕਾਰ ਏ. ਜੀ. ਕੇ. ਮੈਨਨ ਨੇ ਦੱਸਿਆ ਕਿ ਸੰਸਦ ਭਵਨ ਸਿਰਫ਼ ਇਕ ਪ੍ਰਤੀਕ ਇਮਾਰਤ ਨਹੀਂ ਹੈ, ਇਹ ਇਤਿਹਾਸ ਅਤੇ ਸਾਡੇ ਲੋਕਤੰਤਰ ਦਾ ਭੰਡਾਰ ਹੈ। ਸਰਕਾਰ ਨੇ ਭਵਿੱਖ ਵਿਚ ਥਾਂ ਦੀ ਵੱਧ ਲੋੜ ਦਾ ਹਵਾਲਾ ਦਿੰਦੇ ਹੋਏ ਨਵਾਂ ਕੰਪਲੈਕਸ ਬਣਾਇਆ ਅਤੇ ਕਿਹਾ ਕਿ ਇਹ ਸੈਟਰਲ ਵਿਸਟਾ ਮੁੜ ਵਿਕਾਸ ਪ੍ਰਾਜੈਕਟ ਦਾ ਹਿੱਸਾ ਹੈ। ਉਨ੍ਹਾਂ ਨੇ ਕਿਹਾ ਕਿ ਸਵਾਲ ਇਹ ਹੈ ਕਿ ਕੀ ਅਸਲ ਵਿਚ ਇਸ ਦੀ ਲੋੜ ਸੀ? ਕੀ ਅਸੀਂ ਇਸ 'ਤੇ ਸਲਾਹ-ਮਸ਼ਵਰਾ ਨਹੀਂ ਕਰ ਸਕਦੇ ਸੀ, ਪੁਰਾਣੀ ਸੰਸਦ ਵਿਚ ਸਹੂਲਤਾਂ ਵਿਚ ਸੁਧਾਰ ਦੇ ਤਰੀਕੇ ਨਹੀਂ ਲੱਭ ਸਕਦੇ ਸਨ ਅਤੇ ਇਸ ਵਿਚ ਲੋਕਤੰਤਰ ਦੀ ਪਰੰਪਰਾ ਨੂੰ ਜਾਰੀ ਨਹੀਂ ਰੱਖ ਸਕਦੇ ਸੀ, ਜਿਸ ਦਾ ਇਹ ਭਵਨ ਪ੍ਰਤੀਕ ਹੈ? ਇਸ ਤਰ੍ਹਾਂ ਦਾ ਪ੍ਰਾਜੈਕਟ ਨਾਲ ਅੱਗੇ ਵਧਣ ਤੋਂ ਪਹਿਲਾਂ ਸਲਾਹ-ਮਸ਼ਵਰਾ ਕੀਤਾ ਜਾਣਾ ਚਾਹੀਦਾ ਸੀ।
ਇਹ ਵੀ ਪੜ੍ਹੋ- Happy Birthday PM Modi: ਅਣਦੇਖੀਆਂ ਤਸਵੀਰਾਂ ਜ਼ਰੀਏ ਪ੍ਰਧਾਨ ਮੰਤਰੀ ਦੀ ਜ਼ਿੰਦਗੀ 'ਤੇ ਇਕ ਝਾਤ
ਮੈਨਨ ਨੇ ਕਿਹਾ ਕਿ ਇਸ ਇਤਿਹਾਸਕ ਇਮਾਰਤ ਨੇ ਦੇਸ਼ 'ਚ ਆਜ਼ਾਦੀ ਦੀ ਸਵੇਰ ਵੇਖੀ। ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ 15 ਅਗਸਤ 1947 ਦੇ ਇਤਿਹਾਸਕ 'ਟ੍ਰੀਸਟ ਵਿਦ ਡਿਸਟੀਨੀ' ਦੇ ਭਾਸ਼ਣ ਅਤੇ ਇੱਥੇ ਸੰਵਿਧਾਨ ਸਭਾ ਦੀ ਮੀਟਿੰਗ ਵਿਚ ਗੂੰਜ ਸੁਣੀ ਅਤੇ ਇੱਥੇ ਸੰਵਿਧਾਨ ਸਭਾ ਦੀ ਬੈਠਕ ਹੋਈ, ਇਸ 'ਤੇ ਚਰਚਾ ਹੋਈ ਅਤੇ ਸੰਵਿਧਾਨ ਨੂੰ ਪਾਸ ਕੀਤਾ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਿਪਾਹ ਵਾਇਰਸ ਨੂੰ ਲੈ ਕੇ ਕੇਰਲ ਸਰਕਾਰ ਨੇ ਸਥਿਤੀ ਕੀਤੀ ਸਪੱਸ਼ਟ
NEXT STORY