ਚੰਡੀਗੜ੍ਹ (ਭਾਸ਼ਾ) : ਓਲੰਪਿਕ ਚੈਂਪੀਅਨ ਨੀਰਜ ਚੋਪੜਾ ਨੇ ਬੁੱਧਵਾਰ ਨੂੰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ ਉਹ ਸੂਬੇ ਅਤੇ ਦੇਸ਼ ਨੂੰ ਆਪਣੀਆਂ ਉਪਬਲੱਧੀਆਂ ਨਾਲ ਮਾਣ ਮਹਿਸੂਸ ਕਰਾਉਣਾ ਜਾਰੀ ਰੱਖਣ ਲਈ ਸਖ਼ਤ ਮਿਹਨਤ ਕਰਦੇ ਰਹਿਣਗੇ। ਚੋਪੜਾ ਬੀਮਾਰ ਹੋਣ ਕਾਰਨ 13 ਅਗਸਤ ਨੂੰ ਸੂਬਾ ਸਰਕਾਰ ਵੱਲੋਂ ਆਯੋਜਿਤ ਕੀਤੇ ਗਏ ਸਨਮਾਨ ਸਮਾਹੋਰ ਦਾ ਹਿੱਸਾ ਨਹੀਂ ਬਣ ਸਕੇ ਸਨ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਨਾਲ ਮੁਲਾਕਾਤ ਦੌਰਾਨ ਸਿਰਫ਼ ਖੇਡ ਸਬੰਧਤ ਵਿਸ਼ੇ ’ਤੇ ਹੀ ਚਰਚਾ ਹੋਈ। ਚੋਪੜਾ ਨੇ ਕਿਹਾ, ‘ਅੱਜ ਮੁੱਖ ਮੰਤਰੀ ਨੂੰ ਮਿਲਣਾ ਕਾਫ਼ੀ ਚੰਗਾ ਰਿਹਾ। ਮੈਂ ਆਗਾਮੀ ਖੇਡ ਮੁਕਾਬਲਿਆਂ ਵਿਚ ਹਰਿਆਣਾ ਅਤੇ ਦੇਸ਼ ਦਾ ਨਾਮ ਰੋਸ਼ਨ ਕਰਨ ਲਈ ਆਪਣਾ ਸਰਵਸ੍ਰੇਸ਼ਠ ਕਰਨ ਦੀ ਕੋਸ਼ਿਸ਼ ਕਰਾਂਗਾ।’
ਖੱਟੜ ਨੇ ਕਿਹਾ ਕਿ ਇਸ ਮਹੀਨੇ ਦੇ ਸ਼ੁਰੂ ਵਿਚ ਟੋਕੀਓ ਓਲੰਪਿਕ ਵਿਚ ਜੈਵਲਿਨ ਥ੍ਰੋਅ ਵਿਚ ਸੋਨ ਤਮਗਾ ਜਿੱਤਣ ਵਾਲੇ ਚੋਪੜਾ ਨੇ ਸਿਰਫ਼ ਦੇਸ਼ ਦਾ ਹੀ ਨਹੀਂ, ਸਗੋਂ ਆਪਣੇ ਪਿੰਡ, ਪਰਿਵਾਰ ਅਤੇ ਹਰਿਆਣਾ ਦਾ ਨਾਮ ਰੋਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਚੋਪੜਾ ਦੇ ਪਰਿਵਾਰ ਦਾ ਉਨ੍ਹਾਂ ਦੀ ਉਪਲਬੱਧੀ ਵਿਚ ਵੱਡਾ ਹੱਥ ਹੈ, ਕਿਉਂਕਿ ਪਰਿਵਾਰ ਦੇ ਯੋਗਦਾਨ ਨਾਲ ਹੀ ਇਸ ਖਿਡਾਰੀ ਨੇ ਦੇਸ਼ ਅਤੇ ਹਰਿਆਣਾ ਨੂੰ ਮਾਣ ਮਹਿਸੂਸ ਕਰਾਇਆ ਹੈ। ਅਧਿਕਾਰਤ ਬਿਆਨ ਮੁਤਾਬਕ ਚੋਪੜਾ ਦੇ ਕੋਚ ਅਤੇ ਜੈਵਲਿਨ ਥ੍ਰੋਅ ਮੁਕਾਬਲੇ ਵਿਚ ਉਨ੍ਹਾਂ ਦੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਰਿਕਾਰਡ ’ਤੇ ਵਿਸਥਾਰ ਚਰਚਾ ਹੋਈ।
ਮੁੱਖ ਮੰਤਰੀ ਨੇ ਚੋਪੜਾ ਨੂੰ ਇਕ ਸ਼ਾਲ, ਇਕ ਯਾਦਗਾਰੀ ਚਿੰਨ੍ਹ ਅਤੇ ਧਾਰਮਿਕ ਪੁਸਤਕ ਸ਼੍ਰੀਮਦ ਭਗਵਦ ਗੀਤਾ ਭੇਂਟ ਕੀਤੀ। ਖੱਟੜ ਨੇ ਚੋਪੜਾ ਦੇ ਅੰਕਲ ਭੀਮ ਨੂੰ ਵੀ ਸਨਮਾਨਿਤ ਕੀਤਾ ਜੋ ਉਨ੍ਹਾਂ ਨਾਲ ਸਨ। ਭੀਮ ਚੋਪੜਾ ਨੇ ਮੁੱਖ ਮੰਤਰੀ ਨੂੰ ਉਨ੍ਹਾਂ ਦੇ ਪਿੰਡ ਖਾਂਦਰਾ ਸੱਦਿਆ ਅਤੇ ਖੱਟੜ ਨੇ ਵੀ ਜਲਦ ਹੀ ਪ੍ਰੋਗਰਾਮ ਬਣਾਉਣ ਦਾ ਭਰੋਸਾ ਦਿੱਤਾ। ਬਿਆਨ ਮੁਤਾਬਕ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਦੀ ਤਰਜੀਹ ਹਰਿਆਣਾ ਨੂੰ ‘ਸਪੋਰਟਸ ਹੱਬ’ ਬਣਾਉਣਾ ਹੈ, ਜਿਸ ਵਿਚ ਚੋਪੜਾ ਵਰਗੇ ਖਿਡਾਰੀ ਨਿਸ਼ਚਿਤ ਰੂਪ ਨਾਲ ਨੌਜਵਾਨ ਪੀੜ੍ਹੀ ਨੂੰ ਪ੍ਰੇਰਿਤ ਕਰਨ ਵਿਚ ਅਹਿਮ ਭੂਮਿਕਾ ਅਦਾ ਕਰਨਗੇ। ਸੂਬਾ ਖੇਡ ਮੰਤਰੀ ਸੰਦੀਪ ਸਿੰਘ ਵੀ ਇਸ ਮੌਕੇ ’ਤੇ ਮੌਜੂਦ ਸਨ।
ਸਾਬਕਾ ਮੁੱਖ ਮੰਤਰੀ ਮਹਿਬੂਬਾ ਦੀ ਮਾਂ ਕੋਲੋਂ ਈ. ਡੀ. ਨੇ 3 ਘੰਟੇ ਤੱਕ ਕੀਤੀ ਪੁੱਛਗਿੱਛ
NEXT STORY