ਸ਼੍ਰੀਨਗਰ (ਵਾਰਤਾ)– ਸਾਬਕਾ ਕੇਂਦਰੀ ਮੰਤਰੀ ਸਵਰਗੀ ਮੁਫ਼ਤੀ ਮੁਹੰਮਦ ਸਈਦ ਦੀ ਪਤਨੀ ਗੁਲਸ਼ਨ ਨਜ਼ੀਰ ਮਨੀ ਲਾਂਡਰਿੰਗ ਦੇ ਇਕ ਮਾਮਲੇ ਵਿਚ ਬੁੱਧਵਾਰ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੇ ਸਾਹਮਣੇ ਪੇਸ਼ ਹੋਈ। ਉਹ ਆਪਣੀ ਧੀ ਅਤੇ ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਦੇ ਨਾਲ ਈ. ਡੀ. ਦੇ ਦਫ਼ਤਰ ਪੁੱਜੀ। ਨਜ਼ੀਰ ਨੂੰ ਈ. ਡੀ. ਨੇ ਆਪਣੇ ਸ਼੍ਰੀਨਗਰ ਦੇ ਦਫ਼ਤਰ ’ਚ ਬੁੱਧਵਾਰ ਪੇਸ਼ ਹੋਣ ਲਈ ਕਿਹਾ ਸੀ। ਮਨੀ ਲਾਂਡਰਿੰਗ ਦੇ ਇਸ ਮਾਮਲੇ ਵਿਚ ਮਹਿਬੂਬਾ ਦੀ ਮਾਂ ਨਜ਼ੀਰ ਕੋਲੋਂ ਲਗਭਗ 3 ਘੰਟੇ ਪੁੱਛਗਿੱਛ ਕੀਤੀ ਗਈ। ਇਸ ਤੋਂ ਪਹਿਲਾਂ ਕਈ ਸੰਮਨ ਜਾਰੀ ਕੀਤੇ ਜਾਣ ਦੇ ਬਾਵਜੂਦ ਉਹ ਈ. ਡੀ. ਦੇ ਸਾਹਮਣੇ ਪੇਸ਼ ਨਹੀਂ ਹੋਈ ਸੀ। ਮਹਿਬੂਬਾ ਨੂੰ ਉਸ ਕਮਰੇ ਅੰਦਰ ਜਾਣ ਦੀ ਆਗਿਆ ਨਹੀਂ ਦਿੱਤੀ ਗਈ। ਜਿਥੇ ਉਨ੍ਹਾਂ ਦੀ ਮਾਤਾ ਕੋਲੋਂ ਪੁੱਛਗਿੱਛ ਕੀਤੀ ਗਈ।
ਇਸ ਦੌਰਾਨ ਮਹਿਬੂਬਾ ਨੇ ਕਿਹਾ ਕਿ ਨਵੇਂ ਕਸ਼ਮੀਰ ਵਿਚ ਸੱਚ ਬੋਲਣ ਵਾਲੇ ਸਿਆਸਤਦਾਨਾਂ, ਪੱਤਰਕਾਰਾਂ ਅਤੇ ਹੋਰਨਾਂ ਸਮਾਜਿਕ ਵਰਕਰਾਂ ਨੂੰ ਸਜ਼ਾ ਦਿੱਤੀ ਜਾ ਰਹੀ ਹੈ। ਈ. ਡੀ. ਵਲੋਂ ਆਪਣੀ ਮਾਤਾ ਕੋਲੋਂ ਪੁੱਛਗਿੱਛ ਪਿੱਛੋਂ ਮੀਡੀਆ ਮੁਲਾਜ਼ਮਾਂ ਨਾਲ ਗੱਲਬਾਤ ਕਰਦਿਆਂ ਮਹਿਬੂਬਾ ਨੇ ਕਿਹਾ ਕਿ ਏਜੰਸੀਆਂ ਦੀ ਵਰਤੋਂ ਸਿਆਸਤਦਾਨਾਂ ਵਿਰੁੱਧ ਕੀਤੀ ਜਾ ਰਹੀ ਹੈ। ਮੈਂ ਜਦੋਂ ਹੱਦਬੰਦੀ ਕਮਿਸ਼ਨ ਨਾਲ ਮੁਲਾਕਾਤ ਕਰਨ ਤੋਂ ਨਾਂਹ ਕੀਤੀ ਤਾਂ ਦੂਜੇ ਦਿਨ ਹੀ ਸੰਮਨ ਜਾਰੀ ਕਰ ਦਿੱਤਾ ਗਿਆ।
ਕੋਵਿਡ ਦੀ ਦੂਜੀ ਲਹਿਰ ’ਚ ਵਕੀਲਾਂ ਨੂੰ ਘਰ-ਘਰ ਮੁਹੱਈਆ ਕਰਵਾਉਣਾ ਪਿਆ ਰਾਸ਼ਨ
NEXT STORY