ਸ਼੍ਰੀਨਗਰ— ਕੇਂਦਰ ਦੇ ਵਿਸ਼ੇਸ਼ ਪ੍ਰਤੀਨਿਧੀ ਅਤੇ ਵਾਰਤਾਕਾਰ ਦਿਨੇਸ਼ਵਰ ਸ਼ਰਮਾ ਨੇ ਸੂਬੇ 'ਚ ਹਾਲਾਤ 'ਤੇ ਚਰਚਾ ਲਈ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਦੀ ਰਿਹਾਇਸ਼ 'ਤੇ ਅੱਜ ਉਨ੍ਹਾਂ ਨਾਲ ਮੁਲਾਕਾਤ ਕੀਤੀ।
ਸੂਬੇ ਦੇ 5 ਦਿਨਾ ਦੌਰੇ 'ਤੇ ਆਏ ਸ਼ਰਮਾ ਨੇ ਦੱਖਣੀ ਕਸ਼ਮੀਰ ਦੀ ਕੁਲਗਾਮ ਵਿਧਾਨ ਸਭਾ ਸੀਟ ਤੋਂ ਵਿਧਾਇਕ ਮਾਕਪਾ ਆਗੂ ਐੱਮ. ਵਾਈ. ਤਾਰਿਗਾਮੀ ਨਾਲ ਵੀ ਇਸ ਤੋਂ ਪਹਿਲਾਂ ਮੁਲਾਕਾਤ ਕੀਤੀ। ਬੈਠਕ ਮਗਰੋਂ ਅਬਦੁੱਲਾ ਨੇ ਕਿਹਾ ਕਿ ਅਸੀਂ ਸੂਬੇ 'ਚ ਮੌਜੂਦਾ ਹਾਲਾਤ 'ਤੇ ਜੋ ਕਦਮ ਚੁੱਕੇ ਜਾ ਸਕਦੇ ਹਨ, ਬਾਰੇ ਚਰਚਾ ਕੀਤੀ, ਜਿਸ ਨਾਲ ਸੂਬੇ ਦਾ ਉਨ੍ਹਾਂ ਦਾ ਦੌਰਾ ਹੋਰ ਅਰਥਪੂਰਨ ਬਣ ਸਕੇ। ਉਨ੍ਹਾਂ ਕਿਹਾ ਕਿ ਕੇਂਦਰੀ ਪ੍ਰਤੀਨਿਧੀ ਗੈਸਟ ਹਾਊਸ ਵਿਚ ਬੈਠ ਕੇ ਲੋਕਾਂ ਦੀ ਉਡੀਕ ਕਰ ਰਹੇ ਹਨ। ਅਜਿਹੇ ਵਿਚ ਗੱਲਬਾਤ ਸਫਲ ਨਹੀਂ ਹੋਵੇਗੀ। ਲੋਕ ਕਦੇ ਵੀ ਗੈਸਟ ਹਾਊਸਾਂ 'ਚ ਆਪਣੀਆਂ ਸਮੱਸਿਆਵਾਂ ਨੂੰ ਦੱਸਣ ਲਈ ਨਹੀਂ ਆਉਣਗੇ। ਦਿਨੇਸ਼ਵਰ ਸ਼ਰਮਾ ਨੂੰ ਗੈਸਟ ਹਾਊਸ 'ਚੋਂ ਬਾਹਰ ਨਿਕਲ ਕੇ ਆਮ ਲੋਕਾਂ ਦਰਮਿਆਨ ਪਹੁੰਚਣਾ ਹੋਵੇਗਾ। ਓਧਰ ਮੁੱਖ ਮੰਤਰੀ ਮਹਿਬੂਬਾ ਮੁਫਤੀ ਦੇ ਮਾਮੇ ਅਤੇ ਸੱਤਾਧਾਰੀ ਪੀ. ਡੀ. ਪੀ. ਦੇ ਸੀਨੀਅਰ ਆਗੂ ਸਰਤਾਜ ਮਦਨੀ ਨੇ ਸ਼ਰਮਾ ਨਾਲ ਮੁਲਾਕਾਤ ਕੀਤੀ। ਉਹ ਕੱਲ ਜੰਮੂ ਦੇ ਦੌਰੇ 'ਤੇ ਜਾਣਗੇ, ਜਿੱਥੇ ਉਹ ਰਾਜਪਾਲ ਐੱਨ. ਐੱਨ. ਵੋਹਰਾ, ਮੁੱਖ ਮੰਤਰੀ ਅਤੇ ਵੱਖ-ਵੱਖ ਪ੍ਰਤੀਨਿਧੀਆਂ ਨਾਲ ਗੱਲਬਾਤ ਕਰਨਗੇ। ਸਥਾਈ ਸ਼ਾਂਤੀ ਦੀ ਇਕ ਤਾਜ਼ਾ ਕੋਸ਼ਿਸ਼ ਦੇ ਤਹਿਤ ਕੇਂਦਰ ਨੇ 23 ਅਕਤੂਬਰ ਨੂੰ ਸ਼ਰਮਾ ਨੂੰ ਕੇਂਦਰ ਦਾ ਵਿਸ਼ੇਸ਼ ਪ੍ਰਤੀਨਿਧੀ ਨਿਯੁਕਤ ਕੀਤਾ ਹੈ।ਨੇ ਸ਼ਰਮਾ ਨਾਲ ਮੁਲਾਕਾਤ ਕੀਤੀ। ਉਹ ਕੱਲ ਜੰਮੂ ਦੇ ਦੌਰੇ 'ਤੇ ਜਾਣਗੇ, ਜਿੱਥੇ ਉਹ ਰਾਜਪਾਲ ਐੱਨ. ਐੱਨ. ਵੋਹਰਾ, ਮੁੱਖ ਮੰਤਰੀ ਅਤੇ ਵੱਖ-ਵੱਖ ਪ੍ਰਤੀਨਿਧੀਆਂ ਨਾਲ ਗੱਲਬਾਤ ਕਰਨਗੇ। ਸਥਾਈ ਸ਼ਾਂਤੀ ਦੀ ਇਕ ਤਾਜ਼ਾ ਕੋਸ਼ਿਸ਼ ਦੇ ਤਹਿਤ ਕੇਂਦਰ ਨੇ 23 ਅਕਤੂਬਰ ਨੂੰ ਸ਼ਰਮਾ ਨੂੰ ਕੇਂਦਰ ਦਾ ਵਿਸ਼ੇਸ਼ ਪ੍ਰਤੀਨਿਧੀ ਨਿਯੁਕਤ ਕੀਤਾ ਹੈ।
ਨਨ ਨਾਲ ਜਬਰ-ਜ਼ਨਾਹ ਦਾ ਮਾਮਲਾ: ਬੰਗਲਾਦੇਸ਼ੀ ਨੂੰ ਉਮਰ ਕੈਦ ਦੀ ਸਜ਼ਾ
NEXT STORY