ਨਵੀਂ ਦਿੱਲੀ- ਸੰਸਦ ਦਾ ਵਿਸ਼ੇਸ਼ ਸੈਸ਼ਨ ਚੱਲ ਰਿਹਾ ਹੈ। ਅੱਜ ਸੈਸ਼ਨ ਦਾ ਦੂਜਾ ਦਿਨ ਹੈ। ਸੈਸ਼ਨ ਦੀ ਕਾਰਵਾਈ ਅੱਜ ਤੋਂ ਨਵੇਂ ਸੰਸਦ ਭਵਨ ਵਿਚ ਚੱਲੇਗੀ। ਅੱਜ ਦੇਸ਼ ਨੂੰ ਨਵੀਂ ਸੰਸਦ ਮਿਲ ਜਾਵੇਗੀ। ਇਸ ਦੇ ਨਾਲ ਹੀ ਭਾਰਤ ਦੇ 96 ਸਾਲ ਪੁਰਾਣੀ ਸੰਸਦ ਨੂੰ ਅਲਵਿਦਾ ਕਹਿ ਦਿੱਤਾ ਜਾਵੇਗਾ। ਵਿਸ਼ੇਸ਼ ਸੈਸ਼ਨ ਦਰਮਿਆਨ ਸੋਮਵਾਰ ਨੂੰ ਮੋਦੀ ਕੈਬਨਿਟ ਤੋਂ ਮਹਿਲਾ ਰਾਖਵਾਕਰਨ ਬਿੱਲ ਨੂੰ ਮਨਜ਼ੂਰੀ ਮਿਲ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਕੇਂਦਰ ਸਰਕਾਰ ਛੇਤੀ ਹੀ ਲੋਕ ਸਭਾ 'ਚ ਬਿੱਲ ਪੇਸ਼ ਕਰ ਸਕਦੀ ਹੈ। ਇਹ ਪਹਿਲਾ ਮੌਕਾ ਨਹੀਂ ਹੈ, ਜਦੋਂ ਮਹਿਲਾ ਰਾਖਵਾਂਕਰਨ ਬਿੱਲ ਸਦਨ ਦੀ ਮੇਜ਼ 'ਤੇ ਆਵੇਗਾ। 1996 ਤੋਂ 27 ਸਾਲ ਵਿਚ ਕਈ ਵਾਰ ਇਹ ਮੁੱਦਾ ਸੰਸਦ ਵਿਚ ਚੁੱਕਿਆ ਹੈ ਪਰ ਦੋਹਾਂ ਸਦਨਾਂ 'ਚ ਪਾਸ ਨਹੀਂ ਹੋ ਸਕਿਆ। 2010 ਵਿਚ ਰਾਜ ਸਭਾ ਵਿਚ ਵੀ ਇਸ ਬਿੱਲ ਨੂੰ ਹੰਗਾਮੇ ਦੌਰਾਨ ਪਾਸ ਕਰ ਦਿੱਤਾ ਗਿਆ ਸੀ ਪਰ ਇਹ ਲੋਕ ਸਭਾ 'ਚ ਪਾਸ ਨਹੀਂ ਹੋ ਸਕਿਆ।
ਇਹ ਵੀ ਪੜ੍ਹੋ- PM ਟਰੂਡੋ ਦੇ ਬਿਆਨ ਮਗਰੋਂ ਭਾਰਤ ਦੀ ਸਖ਼ਤ ਕਾਰਵਾਈ, ਕੈਨੇਡੀਅਨ ਰਾਜਦੂਤ ਨੂੰ ਕੀਤਾ ਤਲਬ
ਓਧਰ ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਨੇ ਮਹਿਲਾ ਰਾਖਵਾਂਕਰਨ ਬਿੱਲ ਨੂੰ ਕੇਂਦਰੀ ਕੈਬਨਿਟ ਦੀ ਮਨਜ਼ੂਰੀ ਮਿਲਣ ਦੀਆਂ ਖ਼ਬਰਾਂ ਦਰਮਿਆਨ ਕਿਹਾ ਕਿ ਇਹ ਬਿੱਲ ਆਪਣਾ ਹੈ। ਸੋਨੀਆ ਨੇ ਸੰਸਦ ਕੰਪਲੈਕਸ 'ਚ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਇਹ ਟਿੱਪਣੀ ਕੀਤੀ। ਕਾਂਗਰਸ ਸੰਸਦੀ ਦਲ ਦੀ ਮੁਖੀ ਤੋਂ ਸਵਾਲ ਕੀਤਾ ਗਿਆ ਕਿ ਅਜਿਹਾ ਕਿਹਾ ਜਾ ਰਿਹਾ ਹੈ ਕਿ ਮਹਿਲਾ ਰਾਖਵਾਂਕਰਨ ਬਿੱਲ ਇਸ ਸੈਸ਼ਨ ਵਿਚ ਲਿਆਂਦਾ ਜਾ ਰਿਹਾ ਹੈ ਅਤੇ ਤੁਹਾਡੀ ਇਹ ਮੰਗ ਵੀ ਸੀ, ਤਾਂ ਤੁਸੀਂ ਕੀ ਕਹਿਣਾ ਚਾਹੋਗੇ? ਜਵਾਬ 'ਚ ਉਨ੍ਹਾਂ ਨੇ ਕਿਹਾ ਕਿ ਇਹ ਬਿੱਲ ਆਪਣਾ ਹੈ। ਕੇਂਦਰ ਵਿਚ ਸੰਯੁਕਤ ਪ੍ਰਗਤੀਸ਼ੀਲ ਗਠਜੋੜ ਦੀ ਸਰਕਾਰ ਦੇ ਸਮੇਂ ਸਾਲ 2010 'ਚ ਮਹਿਲਾ ਰਾਖਵਾਂਕਰਨ ਬਿੱਲ ਰਾਜ ਸਭਾ ਤੋਂ ਪਾਸ ਹੋਇਆ ਸੀ। ਉਸ ਸਮੇਂ ਸੋਨੀਆ ਸੰਯੁਕਤ ਪ੍ਰਗਤੀਸ਼ੀਲ ਗਠਜੋੜ ਦੀ ਪ੍ਰਧਾਨ ਸੀ ਅਤੇ ਮਨਮੋਹਨ ਸਿੰਘ ਦੇਸ਼ ਦੇ ਪ੍ਰਧਾਨ ਮੰਤਰੀ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
PM ਮੋਦੀ ਨੇ ਦੇਸ਼ ਵਾਸੀਆਂ ਨੂੰ ਗਣੇਸ਼ ਚਤੁਰਥੀ ਦੀਆਂ ਦੀਆਂ ਵਧਾਈਆਂ
NEXT STORY