ਨਵੀਂ ਦਿੱਲੀ : ਕੇਂਦਰ ਸਰਕਾਰ 'ਵਨ ਨੇਸ਼ਨ ਵਨ ਰਾਸ਼ਨ ਕਾਰਡ' ਸਕੀਮ ਦੀ ਤਰਜ 'ਤੇ 'ਵਨ ਨੇਸ਼ਨ ਵਨ ਹੈਲਥ ਕਾਰਡ' ਲਿਆਉਣ ਦੀ ਤਿਆਰੀ ਵਿਚ ਹੈ। ਇਸ ਦਾ ਐਲਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ 15 ਅਗਸਤ ਯਾਨੀ ਆਜ਼ਾਦੀ ਦਿਹਾੜੇ ਦੇ ਖ਼ਾਸ ਮੌਕੇ 'ਤੇ ਕਰ ਸਕਦੇ ਹਨ। ਇਸ ਕਾਰਡ ਜ਼ਰੀਏ ਦੇਸ਼ ਦੇ ਹਰ ਇਕ ਨਾਗਰਿਕ ਦੇ ਸਿਹਤ ਰਿਕਾਰਡ ਨੂੰ ਡਿਜੀਟਲ ਫਾਰਮੈਟ ਵਿਚ ਰੱਖਿਆ ਜਾਵੇਗਾ।
ਇਹ ਵੀ ਪੜ੍ਹੋ: ਦੀਵਾਲੀ ਤੱਕ 90,000 ਰੁਪਏ ਤੱਕ ਉਛਲੇਗੀ ਚਾਂਦੀ, ਸੋਨਾ ਬਣੇਗਾ 60 ਹਜ਼ਾਰੀ
'ਵਨ ਨੇਸ਼ਨ ਵਨ ਹੈਲਥ ਕਾਰਡ' ਯੋਜਨਾ ਤਹਿਤ ਕਾਰਡ ਵਿਚ ਲੋਕਾਂ ਦੇ ਮੈਡੀਕਲ ਡਾਟਾ ਦਾ ਰਿਕਾਰਡ ਹੋਵੇਗਾ, ਜਿਸ ਵਿਚ ਉਨ੍ਹਾਂ ਦੇ ਸਾਰੇ ਇਲਾਜ ਅਤੇ ਟੈਸਟਾਂ ਨੂੰ ਸ਼ਾਮਲ ਕੀਤਾ ਜਾਵੇਗਾ, ਜਿਸ ਨੂੰ ਇਕ ਵਿਅਕਤੀ ਵੱਲੋਂ ਕਰਵਾਇਆ ਗਿਆ ਹੋਵੇ। ਖ਼ਾਸ ਗੱਲ ਇਹ ਹੈ ਕਿ ਇਸ ਪੂਰੇ ਰਿਕਾਰਡ ਨੂੰ ਡਿਜੀਟਲ ਫਾਰਮੈਟ ਵਿਚ ਹੀ ਰੱਖਿਆ ਜਾਵੇਗਾ। ਹਸਪਤਾਲ, ਕਲੀਨਿਕ ਅਤੇ ਡਾਕਟਰ ਸਾਰੇ ਇਕ ਕੇਂਦਰੀ ਸਰਵਰ ਨਾਲ ਜੁੜੇ ਹੋਣਗੇ। ਹਾਲਾਂਕਿ ਇਹ ਪੂਰੀ ਤਰ੍ਹਾਂ ਨਾਲ ਹਸਪਤਾਲਾਂ ਅਤੇ ਨਾਗਰਿਕਾਂ 'ਤੇ ਨਿਰਭਰ ਕਰੇਗਾ ਕਿ ਉਹ 'ਵਨ ਨੇਸ਼ਨ ਵਨ ਹੈਲਥ ਕਾਰਡ' ਯੋਜਨਾ ਨਾਲ ਜੁੜਨਾ ਚਾਹੁੰਦੇ ਹਨ ਜਾਂ ਨਹੀਂ। ਇਸ ਕਾਰਡ ਲਈ ਅਪਲਾਈ ਕਰਣ ਵਾਲੇ ਹਰ ਇਕ ਨਾਗਰਿਕ ਨੂੰ ਇਕ ਵਿਸ਼ੇਸ਼ ਆਈ.ਡੀ. ਜਾਰੀ ਕੀਤੀ ਜਾਵੇਗੀ, ਜਿਸ ਜ਼ਰੀਏ ਉਹ ਸਿਸਟਮ ਵਿਚ ਲਾਗ ਇਨ ਕਰ ਸਕੇਗਾ।
ਇਹ ਵੀ ਪੜ੍ਹੋ: ਆਤਮ ਨਿਰਭਰ ਭਾਰਤ ਐਪ ਮੁਕਾਬਲੇ ਦੇ ਜੇਤੂ ਘੋਸ਼ਿਤ, ਇਸ ਦੇਸੀ TikTok ਨੇ ਬਿਖ਼ੇਰਿਆ ਜਲਵਾ
ਮੀਡੀਆ ਵਿਚ ਜ਼ਾਰੀ ਖ਼ਬਰਾਂ ਦੀ ਮੰਨੀਏ ਤਾਂ ਯੋਜਨਾ ਨੂੰ ਚਰਣਬੱਧ ਤਰੀਕੇ ਨਾਲ ਲਾਗੂ ਕੀਤਾ ਜਾਵੇਗਾ। ਯੋਜਨਾ ਦੇ ਪਹਿਲੇ ਪੜਾਅ ਲਈ 500 ਕਰੋੜ ਰੁਪਏ ਦਾ ਬਜਟ ਅਲਾਟ ਕੀਤਾ ਗਿਆ ਹੈ। ਇਸ ਯੋਜਨਾ ਦਾ ਸਭ ਤੋਂ ਵੱਡਾ ਲਾਭ ਇਹ ਹੈ ਕਿ ਕੋਈ ਵੀ ਵਿਅਕਤੀ ਜੋ ਬੀਮਾਰ ਹੋਣ 'ਤੇ ਡਾਕਟਰ ਜਾਂ ਹਸਪਤਾਲ ਜਾਵੇਗਾ, ਉਸ ਨੂੰ ਆਪਣੇ ਸਾਰੇ ਕਾਗਜ਼ ਜਾਂ ਰਿਪੋਰਟਾਂ ਇਕੱਠੀਆਂ ਨਹੀਂ ਲਿਜਾਣੀਆਂ ਹੋਣਗੀਆਂ। ਡਾਕਟਰ ਇਕ ਯੂਨਿਕ ਆਈ.ਡੀ. ਜ਼ਰੀਏ ਮਰੀਜ਼ ਦੇ ਮੈਡੀਕਲ ਰਿਕਾਰਡ ਨੂੰ ਵੇਖ ਪਾਉਣਗੇ। ਇਸ ਯੋਜਨਾ ਵਿਚ ਹੈਲਥ ਆਈ.ਡੀ. ਧਾਰਕਾਂ ਦੇ ਡਾਟਾ ਦੀ ਗੁਪਤਤਾ ਦਾ ਪੂਰਾ ਧਿਆਨ ਰੱਖਿਆ ਜਾਏਗਾ।
ਇਹ ਵੀ ਪੜ੍ਹੋ: ਪ੍ਰਧਾਨ ਮੰਤਰੀ ਸਵਨਿਧੀ ਯੋਜਨਾ ਤਹਿਤ ਹੁਣ ਬਿਨਾਂ ਪਛਾਣ ਪੱਤਰ ਦੇ ਵੀ ਮਿਲੇਗਾ ਲੋਨ
ਪਿਤਾ ਨੇ ਤਿੰਨ ਮਾਸੂਮ ਧੀਆਂ ਨਾਲ ਖੂਹ 'ਚ ਮਾਰੀ ਛਾਲ, ਚਾਰਾਂ ਦੀ ਮੌਤ
NEXT STORY