ਕਠੁਆ/ਜੰਮੂ (ਭਾਸ਼ਾ)- ਕਠੁਆ ਜ਼ਿਲ੍ਹੇ 'ਚ ਜੰਮੂ-ਪਠਾਨਕੋਟ ਰਾਸ਼ਟਰੀ ਰਾਜਮਾਰਗ 'ਤੇ ਇਕ ਟਰੱਕ 'ਚ ਅੱਗ ਲੱਗ ਗਈ। ਜਿਸ ਨਾਲ ਇਸ 'ਚ ਸਵਾਰ ਇਕ ਵਿਅਕਤੀ ਦੀ ਜਿਊਂਦੇ ਸੜਨ ਨਾਲ ਮੌਤ ਹੋ ਗਈ। ਪੁਲਸ ਨੇ ਸੋਮਵਾਰ ਨੂੰ ਦੱਸਿਆ ਕਿ ਮ੍ਰਿਤਕ ਦੀ ਅਜੇ ਪਛਾਣ ਨਹੀਂ ਹੋ ਸਕਦੀ ਹੈ ਅਤੇ ਉਹ ਟਰੱਕ ਡਰਾਈਵਰ ਦਾ ਸਹਾਇਕ ਸੀ। ਉਹ ਜੰਮੂ ਵੱਲ ਜਾ ਰਹੇ ਸਨ, ਉਦੋਂ ਐਤਵਾਰ ਦੇਰ ਰਾਤ ਟਰੱਕ 'ਚ ਅਚਾਨਕ ਅੱਗ ਲੱਗ ਗਈ।
ਇਹ ਵੀ ਪੜ੍ਹੋ : ਉੱਤਰਾਖੰਡ ਪੁਲਸ ਨੇ 4 ਸਾਲ ਤੋਂ ਫਰਾਰ 30 ਹਜ਼ਾਰ ਦੇ ਇਨਾਮੀ ਅਪਰਾਧੀ ਪੰਜਾਬ ਤੋਂ ਕੀਤਾ ਗ੍ਰਿਫ਼ਤਾਰ
ਉਨ੍ਹਾਂ ਦੱਸਿਆ ਕਿ ਡਰਾਈਵਰ ਨੇ ਸੜਦੇ ਟਰੱਕ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾ ਲਈ ਪਰ ਉਸ ਦਾ ਸਹਾਇਕ ਟਰੱਕ 'ਚੋਂ ਨਹੀਂ ਨਿਕਲ ਸਕਿਆ ਅਤੇ ਜਿਊਂਦਾ ਸੜ ਗਿਆ। ਪੁਲਸ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਦੀ ਇਕ ਗੱਡੀ ਹਾਦਸੇ ਵਾਲੀ ਜਗ੍ਹਾ ਪਹੁੰਚੀ ਅਤੇ ਅੱਗ 'ਤੇ ਕਾਬੂ ਪਾਇਆ ਪਰ ਵਿਅਕਤੀ ਨੂੰ ਨਹੀਂ ਬਚਾਇਆ ਜਾ ਸਕਿਆ। ਮਾਮਲੇ ਦੀ ਵਿਸਥਾਰਪੂਰਵਕ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਦਿੱਲੀ ਦੇ ਵੱਖ-ਵੱਖ ਮੈਟਰੋ ਸਟੇਸ਼ਨਾਂ 'ਤੇ ਬਣਾਏ ਜਾਣਗੇ ਪੋਲੀਓ ਟੀਕਾਕਰਨ ਬੂਥ
ਹਰਿਆਣਾ : ਮੁਕਾਬਲੇ ਤੋਂ ਬਾਅਦ ਅੰਤਰਰਾਜੀ ATM ਲੁਟੇਰੇ ਗਿਰੋਹ ਦਾ ਸਰਗਨਾ ਗ੍ਰਿਫ਼ਤਾਰ
NEXT STORY