ਹੈਦਰਾਬਾਦ (ਭਾਸ਼ਾ)— ਡਾ. ਰੈੱਡੀਜ਼ ਲੈਬੋਰਟਰੀਜ਼ ਲਿਮਟਿਡ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਭਾਰਤ ਦੇ ਡਰੱਗ ਕੰਟਰੋਲਰ (ਡੀ. ਸੀ. ਜੀ. ਆਈ.) ਦੇਸ਼ ’ਚ ਕੋਵਿਡ-19 ਖ਼ਿਲਾਫ਼ ਲੜਨ ਲਈ ਐਮਰਜੈਂਸੀ ਸਥਿਤੀ ’ਚ ਸੀਮਤ ਵਰਤੋਂ ਲਈ ਇਕ ਖ਼ੁਰਾਕ ਯਾਨੀ ਕਿ ਸਿੰਗਲ ਡੋਜ਼ ਵਾਲੇ ਸਪੂਤਨਿਕ ਲਾਈਟ ਟੀਕੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਦਵਾਈ ਨਿਰਮਾਤਾ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਡਾ. ਰੈੱਡੀਜ਼ ਨੇ ਦਸੰਬਰ 2021 ’ਚ ਡੀ. ਸੀ. ਜੀ. ਆਈ. ਨੂੰ ਪ੍ਰਵਾਨਗੀ ਲਈ ਬੇਨਤੀ ਕੀਤੀ ਸੀ। ਇਸ ਲਈ ਰੂਸ ਵਿਚ ਕਲੀਨਿਕਲ ਪਰੀਖਣ ਦੇ ਅੰਕੜਿਆਂ ਤੋਂ ਇਲਾਵਾ ਭਾਰਤ ਵਿਚ ਇਕ ਖ਼ੁਰਾਕ ਵਾਲੇ ਸਪੂਤਨਿਕ ਲਾਈਟ ਟੀਕੇ ਦੇ ਤੀਜੇ ਪੜਾਅ ਦੇ ਕਲੀਨਿਕਲ ਪਰੀਖਣ ਦੇ ਅੰਕੜੇ ਦਿੱਤੇ ਗਏ ਸਨ।
ਇਹ ਵੀ ਪੜ੍ਹੋ : ਭਾਰਤੀ ਵਿਗਿਆਨੀਆਂ ਦਾ ਦਾਅਵਾ-ਕੋਰੋਨਾ ਦੇ ਸਾਰੇ ਰੂਪਾਂ ਵਿਰੁੱਧ ਅਸਰਦਾਰ ਟੀਕਾ ਕੀਤਾ ਤਿਆਰ
ਸਪੂਤਨਿਕ ਵੀ ਟੀਕੇ ਦੀ ਕਰਦਾ ਹੈ ਬਰਾਬਰੀ-
ਦੱਸ ਦੇਈਏ ਕਿ ਸਪੂਤਨਿਕ ਲਾਈਟ ਇਕ ਖ਼ੁਰਾਕ ਵਾਲਾ ਟੀਕਾ ਹੈ ਅਤੇ ਦੋ ਖ਼ੁਰਾਕ ਵਾਲੇ ਸਪੂਤਨਿਕ ਵੀ ਟੀਕੇ ਦੇ ਪਹਿਲੇ ਤੱਤ- ਮੁੜ ਸੰਯੋਜਕ ਮਨੁੱਖੀ ਐਡੇਨੋਵਾਇਰਸ ਸੀਰੋਟਾਇਪ ਨੰਬਰ-26 ਦੇ ਬਰਾਬਰ ਹੈ। ਇਸ ਵਿਚ ਕਿਹਾ ਗਿਆ ਹੈ ਕਿ ਸਪੂਤਨਿਕ ਲਾਈਟ ਵੈਕਸੀਨ ਕੋਵਿਡ ਖ਼ਿਲਾਫ਼ ਭਾਰਤ ਦੇ ਟੀਕਾਕਰਨ ਕੋਸ਼ਿਸ਼ ਦੇ ਹਿੱਸੇ ਦੇ ਰੂਪ ’ਚ ਡੀ. ਸੀ. ਜੀ. ਆਈ. ਵਲੋਂ ਪ੍ਰਵਾਨ ਕੀਤਾ ਜਾਣ ਵਾਲਾ ਨਵੀਨਤਮ ਟੀਕਾ ਹੈ। ਸਪੂਤਨਿਕ ਲਾਈਟ ਭਾਰਤ ਵਿਚ ਡਾ. ਰੈੱਡੀਜ਼ ਵਲੋਂ ਉਪਲੱਬਧ ਕਰਵਾਇਆ ਜਾਣ ਵਾਲਾ ਦੂਜਾ ਕੋਵਿਡ ਰੋਕੂ ਟੀਕਾ ਹੈ, ਜੋ ਮਹਾਮਾਰੀ ਖ਼ਿਲਾਫ਼ ਲੜਾਈ ਵਿਚ ਹਰ ਰਸਤੇ ਤਲਾਸ਼ਣ ਲਈ ਕੰਪਨੀ ਦੀ ਵਚਨਬੱਧਤਾ ਦੀ ਪੁਸ਼ਟੀ ਕਰਦਾ ਹੈ।
ਇਹ ਵੀ ਪੜ੍ਹੋ : ਰਾਹਤ ਭਰੀ ਖ਼ਬਰ : ਦੇਸ਼ 'ਚ ਘਟੀ ਕੋਰੋਨਾ ਦੀ ਰਫ਼ਤਾਰ, ਹੁਣ ਤੱਕ ਇੰਨੇ ਲੋਕਾਂ ਨੇ ਗੁਆਈ ਜਾਨ
ਇਨ੍ਹਾਂ ਦੇਸ਼ਾਂ ’ਚ ਸਪੂਤਨਿਕ ਲਾਈਟ ਨੂੰ ਮਿਲੀ ਮਨਜ਼ੂਰੀ-
ਸਪੂਤਨਿਕ ਲਾਈਟ ਨੂੰ ਅਰਜਨਟੀਨਾ, ਸੰਯੁਕਤ ਅਰਬ ਅਮੀਰਾਤ, ਫਿਲਪੀਨਜ਼ ਅਤੇ ਰੂਸ ਸਮੇਤ ਦੁਨੀਆ ਭਰ ਦੇ 30 ਤੋਂ ਵੱਧ ਦੇਸ਼ਾਂ ’ਚ ਮਨਜ਼ੂਰੀ ਮਿਲੀ ਹੋਈ ਹੈ। ਡੀ. ਸੀ. ਜੀ. ਆਈ. ਨੇ ਅਪ੍ਰੈਲ 2021 ਵਿਚ ਭਾਰਤ ’ਚ ਐਮਰਜੈਂਸੀ ਸਥਿਤੀ ਵਿਚ ਸੀਮਤ ਵਰਤੋਂ ਲਈ ਦੋ-ਖ਼ੁਰਾਕ ਵਾਲੇ ‘ਸਪੂਤਨਿਕ ਵੀ’ ਟੀਕੇ ਨੂੰ ਮਨਜ਼ੂਰੀ ਦਿੱਤੀ ਸੀ।
ਵੱਡੀ ਖ਼ਬਰ: ਰਾਮ ਰਹੀਮ ਨੂੰ ਮਿਲੀ 21 ਦਿਨ ਦੀ ਪੈਰੋਲ
NEXT STORY