ਨਵੀਂ ਦਿੱਲੀ- ਸਰਕਾਰੀ ਨੌਕਰੀ ਕਰਨ ਦੇ ਚਾਹਵਾਨ ਉਮੀਦਵਾਰਾਂ ਲਈ ਤੇਲ ਅਤੇ ਕੁਦਰਤੀ ਗੈਸ ਕਾਰਪੋਰੇਸ਼ਨ (ONGC) 'ਚ ਸ਼ਾਨਦਾਰ ਭਰਤੀਆਂ ਨਿਕਲੀਆਂ ਹਨ। ਤੇਲ ਅਤੇ ਕੁਦਰਤੀ ਗੈਸ ਕਾਰਪੋਰੇਸ਼ਨ ਨੇ ਦੇਸ਼ ਭਰ 'ਚ ਮੈਡੀਕਲ ਅਫਸਰ ਐਮਰਜੈਂਸੀ, ਜਨਰਲ ਡਿਊਟੀ, ਫੀਲਡ ਡਿਊਟੀ, ਆਕੂਪੇਸ਼ਨਲ ਹੈਲਥ, ਹੋਮਿਓਪੈਥੀ ਅਤੇ ਸਪੈਸ਼ਲਿਸਟ ਦੀਆਂ ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਹਨ। ਇਸ ਭਰਤੀ ਲਈ ਅਪਲਾਈ ਕਰਨ ਦੇ ਚਾਹਵਾਨ ਉਮੀਦਵਾਰ ਕੰਪਨੀ ਦੀ ਅਧਿਕਾਰਤ ਵੈੱਬਸਾਈਟ ongcindia.com 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਇਨ੍ਹਾਂ ਸਾਰੀਆਂ ਅਸਾਮੀਆਂ ਲਈ ਅਪਲਾਈ ਕਰਨ ਦੀ ਆਖਰੀ ਤਾਰੀਖ਼ 23 ਜੂਨ 2024 ਹੈ।
ਅਹੁਦਿਆਂ ਦਾ ਵੇਰਵਾ-
ONGC ਦੀ ਇਸ ਭਰਤੀ ਰਾਹੀਂ ਕੁੱਲ 262 ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ।
ਵਿੱਦਿਅਕ ਯੋਗਤਾ-
ਮੈਡੀਕਲ ਅਫਸਰ ਫੀਲਡ ਡਿਊਟੀ, ਜਨਰਲ ਡਿਊਟੀ, ਐਮਰਜੈਂਸੀ ਅਤੇ ਆਕੂਪੇਸ਼ਨਲ ਦੇ ਅਹੁਦੇ ਲਈ ਅਪਲਾਈ ਕਰਨ ਲਈ ਉਮੀਦਵਾਰਾਂ ਕੋਲ MBBS ਡਿਗਰੀ ਹੋਣੀ ਚਾਹੀਦੀ ਹੈ। ਜਦੋਂ ਕਿ ਫਿਜ਼ੀਸ਼ੀਅਨ, ਐਮ. ਡੀ (ਜਨਰਲ ਮੈਡੀਸਨ), ਸਰਜਨ (ਜਨਰਲ ਸਰਜਰੀ) ਅਤੇ ਹੋਮਿਓਪੈਥਿਕ ਲਈ ਉਮੀਦਵਾਰਾਂ ਕੋਲ ਹੋਮਿਓਪੈਥਿਕ ਮੈਡੀਸਨ ਅਤੇ ਸਰਜਰੀ ਦੇ ਡਾਕਟਰ ਬੈਚਲਰ ਆਫ਼ ਹੋਮਿਓਪੈਥਿਕ ਮੈਡੀਸਨ ਐਂਡ ਸਰਜਰੀ ਦੀ ਡਿਗਰੀ ਹੋਣੀ ਚਾਹੀਦੀ ਹੈ।
ਕਿਵੇਂ ਹੋਵੇਗੀ ਚੋਣ?
ਇਸ ਭਰਤੀ ਰਾਹੀਂ ਉਮੀਦਵਾਰਾਂ ਦੀ ਚੋਣ ਉਨ੍ਹਾਂ ਦੀ ਯੋਗਤਾ ਅਤੇ ਇੰਟਰਵਿਊ ਦੇ ਆਧਾਰ 'ਤੇ ਕੀਤੀ ਜਾਵੇਗੀ। ਯੋਗਤਾ ਲਈ 70 ਅੰਕ ਅਤੇ ਇੰਟਰਵਿਊ ਲਈ 30 ਅੰਕ ਹੋਣਗੇ। ਦੋਵੇਂ ਪੜਾਵਾਂ ਨੂੰ ਪਾਸ ਕਰਨ ਤੋਂ ਬਾਅਦ ਚੁਣੇ ਗਏ ਉਮੀਦਵਾਰਾਂ ਦੀ ਅੰਤਿਮ ਸੂਚੀ ਜਾਰੀ ਕੀਤੀ ਜਾਵੇਗੀ। ਚੋਣ ਤੋਂ ਬਾਅਦ ਉਮੀਦਵਾਰਾਂ ਨੂੰ ਪੱਛਮੀ, ਮੁੰਬਈ, ਦੱਖਣੀ, ਮੱਧ ਅਤੇ ਪੂਰਬੀ ਖੇਤਰਾਂ ਵਿਚ ਤਾਇਨਾਤ ਕੀਤਾ ਜਾਵੇਗਾ।
ਮਹੱਤਵਪੂਰਨ ਗੱਲਾਂ
ਉਮੀਦਵਾਰ ਤੇਲ ਅਤੇ ਕੁਦਰਤੀ ਗੈਸ ਕਾਰਪੋਰੇਸ਼ਨ ਲਿਮਿਟੇਡ (ONGC) ਦੀ ਇਸ ਭਰਤੀ ਲਈ ਰਜਿਸਟ੍ਰੇਸ਼ਨ ਵੈੱਬ ਲਿੰਕ ਰਾਹੀਂ ਅਰਜ਼ੀ ਦੇ ਸਕਦੇ ਹਨ।
ਵੱਖ-ਵੱਖ ਸਥਾਨਾਂ 'ਤੇ ਸਾਰੀਆਂ ਖਾਲੀ ਅਸਾਮੀਆਂ ਲਈ ਸਿਰਫ ਇੱਕ ਇੰਟਰਵਿਊ ਹੋਵੇਗੀ। ਜਿਸ ਨੂੰ ਉਮੀਦਵਾਰਾਂ ਨੂੰ ਕਲੀਅਰ ਕਰਨਾ ਹੋਵੇਗਾ।
ਇੰਟਰਵਿਊ ਦੀ ਤਾਰੀਖ਼, ਸਮਾਂ ਅਤੇ ਸਥਾਨ ਬਿਨੈਕਾਰਾਂ ਨੂੰ ਉਨ੍ਹਾਂ ਦੀ ਈਮੇਲ 'ਤੇ ਸੂਚਿਤ ਕੀਤਾ ਜਾਵੇਗਾ।
ਇੰਟਰਵਿਊ ਦੇ ਦੌਰਾਨ ਉਮੀਦਵਾਰਾਂ ਨੂੰ ਆਪਣੇ ਸਾਰੇ ਮਹੱਤਵਪੂਰਨ ਦਸਤਾਵੇਜ਼ਾਂ ਦੀਆਂ ਫੋਟੋ ਕਾਪੀਆਂ ਅਤੇ ਪਾਸਪੋਰਟ ਆਕਾਰ ਦੀ ਫੋਟੋ ਨਾਲ ਲੈ ਕੇ ਜਾਣਾ ਹੋਵੇਗਾ।
ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
NEET ਪੇਪਰ ਲੀਕ: ਸੁਪਰੀਮ ਕੋਰਟ ਨੇ ਰਾਜਸਥਾਨ, ਕਲਕੱਤਾ ਤੇ ਬੰਬੇ ਹਾਈ ਕੋਰਟਾਂ ਦੀ ਕਾਰਵਾਈ 'ਤੇ ਲਾਈ ਰੋਕ
NEXT STORY