ਨੈਸ਼ਨਲ ਡੈਸਕ- ਬੈਂਗਲੁਰੂ 'ਚ ਇਕ ਸਾਫਟਵੇਅਰ ਇੰਜੀਨੀਅਰ ਨੇ ਦਾਅਵਾ ਕੀਤਾ ਹੈ ਕਿ ਉਸ ਨੇ 1.86 ਲੱਖ ਰੁਪਏ ਦਾ ਆਨਲਾਈਨ ਭੁਗਤਾਨ ਕਰ ਕੇ ਈ-ਕਾਮਰਸ ਕੰਪਨੀ ਤੋਂ ਇਕ 'ਸੈਮਸੰਗ ਗਲੈਕਸੀ ਜੀ ਫੋਲਡ 7' ਸਮਾਰਟਫੋਨ ਮੰਗਵਾਇਆ ਸੀ ਪਰ ਉਸ ਨੂੰ ਇਸ ਸਮਾਰਟਫੋਨ ਦੇ ਜਿਸ ਡੱਬੇ ਦੀ ਸਪਲਾਈ ਕੀਤੀ ਗਈ, ਉਸ ਨੂੰ ਖੋਲ੍ਹਣ 'ਤੇ ਸਿਰਫ਼ ਟਾਈਲ ਦਾ ਇਕ ਟੁਕੜਾ ਮਿਲਿਆ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਅਨੁਸਾਰ, ਯੇਲਚੇਨਹੱਲੀ ਦੇ ਰਹਿਣ ਵਾਲੇ ਪ੍ਰੇਮਨਾਨੰਦ (43) ਨੇ ਫੋਨ ਲਈ ਆਰਡਰ ਕੀਤਾ ਸੀ ਅਤੇ ਇਸ ਘਟਨਾ ਬਾਅਦ ਉਨ੍ਹਾਂ ਨੇ ਪੁਲਸ 'ਚ ਸ਼ਿਕਾਇਤ ਦਰਜ ਕਰਵਾਈ। ਸ਼ਿਕਾਇਤ ਅਨੁਸਾਰ ਪ੍ਰੇਮਾਨੰਦ ਨੇ 14 ਅਕਤੂਬਰ ਨੂੰ ਇਕ ਈ-ਕਾਮਰਸ ਮੰਚ ਤੋਂ ਇਸ ਫੋਨ ਦੀ ਖਰੀਦਦਾਰੀ ਕੀਤੀ ਸੀ ਅਤੇ ਆਪਣੇ ਕ੍ਰੈਡਿਟ ਕਾਰਡ ਦੀ ਵਰਤੋਂ ਕਰ ਕੇ ਆਨਲਾਈਨ ਭੁਗਤਾਨ ਕੀਤਾ।
ਸਮਾਰਟਫੋਨ ਦੀ ਸਪਲਾਈ ਦੇ ਨਾਂ 'ਤੇ ਉਸ ਨੂੰ ਇਕ ਡੱਬਾ 19 ਅਕਤੂਬਰ ਦੀ ਸ਼ਾਮ ਕਰੀਬ 4.16 ਵਜੇ ਪ੍ਰਾਪਤ ਹੋਇਆ। ਉਸ ਨੇ ਡੱਬੇ ਨੂੰ ਖੋਲ੍ਹਦੇ ਸਮੇਂ ਇਕ ਵੀਡੀਓ ਬਣਾਈ ਅਤੇ ਸਮਾਰਟਫੋਨ ਦੀ ਜਗ੍ਹਾ ਡੱਬੇ 'ਚ ਸਿਰਫ਼ ਇਕ ਚਿੱਟੇ ਰੰਗ ਦੀ ਟਾਈਲ ਦਾ ਟੁਕੜਾ ਦੇਖ ਕੇ ਹੈਰਾਨ ਰਰਿ ਗਿਆ। ਪ੍ਰੇਮਨਾਨੰਦ ਨੇ ਪਹਿਲਾਂ ਰਾਸ਼ਟਰੀ ਸਾਈਬਰ ਅਪਰਾਧ ਰਿਪੋਰਟਿੰਗ ਪੋਰਟਲ (ਐੱਨਸੀਆਰਪੀ) 'ਚ ਸ਼ਿਕਾਇਤ ਦਰਜ ਕਰਵਾਈ ਅਤੇ ਬਾਅਦ 'ਚ ਸਥਾਨਕ ਪੁਲਸ ਨਾਲ ਸੰਪਰਕ ਕੀਤਾ। ਜਿਸ ਨੇ ਭਾਰਤੀ ਨਿਆਂ ਸੰਹਿਤਾ ਦੀ ਧਾਰਾ 318 (4) ਅਤੇ 219 (ਨਕਲ ਕਰ ਕੇ ਧੋਖਾਧੜੀ) ਅਤੇ ਸੂਚਨਾ ਤਕਨਾਲੋਜੀ ਐਕਟ ਦੀ ਧਾਰਾ 66 ਡੀ (ਕੰਪਿਊਟਰ ਸਰੋਤਾਂ ਦਾ ਉਪਯੋਗ ਕਰ ਕੇ ਨਕਲ ਕਰ ਕੇ ਧੋਖਾਧੜੀ) ਦੇ ਅਧੀਨ ਐੱਫਆਈਆਰ ਦਰਜ ਕੀਤੀ। ਪੁਲਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8
ਅਗਲੇ 24 ਤੋਂ 48 ਘੰਟੇ ਖ਼ਤਰਨਾਕ! ਚੱਕਰਵਾਤੀ ਤੂਫਾਨ 'ਮੋਂਥਾ' ਕਾਰਨ ਪਵੇਗਾ ਭਾਰੀ ਮੀਂਹ
NEXT STORY