ਨਵੀਂ ਦਿੱਲੀ (ਵਾਰਤਾ)- ਨਵੀਂ ਦਿੱਲੀ ਦੇ ਚਾਣਕਿਆਪੁਰੀ ‘ਚ 16 ਸਾਲਾ ਲਾਪਤਾ ਕੁੜੀ ਨੂੰ ਉਸ ਦੇ ਪਰਿਵਾਰ ਨਾਲ ਮਿਲਾਉਣ ‘ਚ ਆਨਲਾਈਨ ਗੇਮ ਚੈਟ ਨੇ ਦਿੱਲੀ ਪੁਲਿਸ ਦੀ ਮਦਦ ਕੀਤੀ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਕਿਹਾ ਕਿ ਇਕ ਔਰਤ ਨੇ ਚਾਣਕਿਆਪੁਰੀ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੀ ਧੀ 14 ਅਗਸਤ ਸ਼ਾਮ 5.30 ਵਜੇ ਲਾਪਤਾ ਹੋ ਗਈ ਸੀ। ਸ਼ਿਕਾਇਤ ਮਿਲਣ ਤੋਂ ਬਾਅਦ ਪੁਲਸ ਨੇ ਕੁੜੀ ਦੀ ਭਾਲ ਲਈ ਟੀਮ ਬਣਾਈ। ਕੁੜੀ ਕਿਸੇ ਵੀ ਗੈਜੇਟ ਦੀ ਵਰਤੋਂ ਨਹੀਂ ਕਰ ਰਹੀ ਸੀ, ਇਸ ਲਈ ਤਕਨੀਕੀ ਤੌਰ 'ਤੇ ਉਸ ਦੇ ਸਥਾਨ ਦਾ ਪਤਾ ਲਗਾਉਣਾ ਅਸੰਭਵ ਸੀ। ਕੁੜੀ ਜਿਸ ਮੋਬਾਇਲ ਦੀ ਵਰਤੋਂ ਕਰ ਰਹੀ ਸੀ, ਉਸ ਦੀ ਜਾਂਚ ਤੋਂ ਬਾਅਦ ਪੁਲਸ ਨੂੰ ਪਤਾ ਲੱਗਾ ਕਿ ਉਹ ਰਾਜਸਥਾਨ ਦੇ ਰਹਿਣ ਵਾਲੇ ਇਕ ਹੋਰ ਖਿਡਾਰੀ ਵਿਕਰਮ ਚੌਹਾਨ ਨਾਲ ਆਨਲਾਈਨ ਗੇਮ 'ਫ੍ਰੀ ਫਾਇਰ'ਖੇਡਦੀ ਸੀ। ਪੁਲਸ ਨੇ ਉਸ ਦੇ ਪਿਤਾ ਦੇ ਮੋਬਾਈਲ ਫੋਨ ਦੀ ਕਾਲ ਰਿਕਾਰਡਿੰਗ ਦੀ ਵੀ ਜਾਂਚ ਕੀਤੀ, ਜਿਸ ਦੀ ਉਸਨੇ ਕਈ ਵਾਰ ਵਰਤੋਂ ਕੀਤੀ ਸੀ।
ਇਹ ਵੀ ਪੜ੍ਹੋ : ਜੰਮੂ ਕਸ਼ਮੀਰ 'ਚ ITBP ਜਵਾਨਾਂ ਨਾਲ ਭਰੀ ਬੱਸ ਖੱਡ 'ਚ ਡਿੱਗੀ, 7 ਸੁਰੱਖਿਆ ਕਰਮੀ ਸ਼ਹੀਦ
ਪੁਲਸ ਨੇ ਕਿਹਾ,"ਸਾਨੂੰ ਪਤਾ ਲੱਗਾ ਕਿ ਉਹ ਰਾਜਸਥਾਨ ਦੇ ਰਹਿਣ ਵਾਲੇ ਵਿਕਰਮ ਚੌਹਾਨ ਦੇ ਸੰਪਰਕ ਵਿਚ ਸੀ। ਵਿਕਰਮ ਨਾਲ ਸੰਪਰਕ ਕੀਤਾ ਗਿਆ ਤਾਂ ਉਸ ਨੇ ਪੁਲਸ ਨੂੰ ਦੱਸਿਆ ਕਿ ਕੁੜੀ ਨੇ ਇਕ ਆਟੋਰਿਕਸ਼ਾ ਡਰਾਈਵਰ ਦੇ ਮੋਬਾਈਲ ਫੋਨ ਦੀ ਵਰਤੋਂ ਕਰ ਕੇ ਉਸ ਨੂੰ ਫ਼ੋਨ ਕੀਤਾ ਸੀ। ਉਸ ਨੇ ਚੌਹਾਨ ਨੂੰ ਦੱਸਿਆ ਕਿ ਉਹ ਸਰੋਜਨੀ ਨਗਰ ਨੇੜੇ ਸੀ। ਰਾਮ ਨਗਰ ਮੰਦਰ ਸਥਿਤ ਹੈ। ਇਕ ਪੁਲਿਸ ਟੀਮ ਉੱਥੇ ਭੇਜੀ ਗਈ ਪਰ ਉਹ ਨਹੀਂ ਮਿਲੀ।'' ਆਟੋ ਚਾਲਕ ਦਾ ਫ਼ੋਨ ਸਰਵਿਲਾਂਸ 'ਤੇ ਰੱਖਣ ਨਾਲ ਪੁਲਸ ਨੂੰ ਗੁਰਦੁਆਰਾ ਬੰਗਲਾ ਸਾਹਿਬ ਪਹੁੰਚਣ 'ਚ ਮਦਦ ਮਿਲੀ, ਜਿੱਥੇ ਕੁੜੀ ਮਿਲੀ ਸੀ। ਪੁਲਸ ਨੇ ਕਿਹਾ,''ਕੁੜੀ ਨੇ ਪੁਲਸ ਨੂੰ ਦੱਸਿਆ ਕਿ ਉਹ ਕੁਝ ਮੁੱਦਿਆਂ 'ਤੇ ਆਪਣੀ ਮਾਂ ਤੋਂ ਨਾਰਾਜ਼ ਸੀ। ਉਹ ਤਾਂ ਘਰੋਂ ਦੌੜ ਗਈ। ਉਹ ਸਰੋਜਨੀ ਨਗਰ ਗਈ ਅਤੇ ਫਿਰ ਬੰਗਲਾ ਸਾਹਿਬ ਆਈ। ਉੱਥੇ ਉਸ ਨੇ ਇਕ ਸੇਵਾਦਾਰ ਦੇ ਸੈੱਲ ਫੋਨ ਦਾ ਇਸਤੇਮਾਲ ਕੀਤਾ ਅਤੇ ਆਪਣੇ ਦੋਸਤ ਨੂੰ ਫਿਰ ਤੋਂ ਫੋਨ ਕੀਤਾ। ਅਸੀਂ ਕੁੜੀ ਨੂੰ ਮਾਤਾ-ਪਿਤਾ ਨੂੰ ਸੌਂਪ ਦਿੱਤਾ ਹੈ।''
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਬਿਹਾਰ ’ਚ ਨਿਤੀਸ਼ ਸਰਕਾਰ ਦੇ ਕੈਬਨਿਟ ਦਾ ਵਿਸਥਾਰ, 31 ਵਿਧਾਇਕਾਂ ਨੇ ਚੁੱਕੀ ਮੰਤਰੀ ਅਹੁਦੇ ਦੀ ਸਹੁੰ
NEXT STORY