ਜੰਮੂ- ਅਮਰਨਾਥ ਯਾਤਰਾ 'ਤੇ ਜਾਣ ਵਾਲੇ ਸ਼ਰਧਾਲੂਆਂ ਲਈ ਹੈਲੀਕਾਪਟਰ ਸੇਵਾ ਦੀ ਆਨਲਾਈਨ ਬੁਕਿੰਗ ਜੂਨ ਦੇ ਪਹਿਲੇ ਹਫ਼ਤੇ 'ਚ ਸ਼ੁਰੂ ਹੋਵੇਗੀ। ਇਹ ਯਾਤਰਾ 29 ਜੂਨ ਤੋਂ ਸ਼ੁਰੂ ਹੋ ਕੇ 19 ਅਗਸਤ ਨੂੰ ਖ਼ਤਮ ਹੋਵੇਗੀ। ਅਧਿਕਾਰਤ ਸੂਤਰਾਂ ਨੇ ਕਿਹਾ ਕਿ ਯਾਤਰਾ 'ਤੇ ਜਾਣ ਦੇ ਇੱਛੁਕ ਸ਼ਰਧਾਲੂਆਂ ਲਈ ਹੈਲੀਕਾਪਟਰ ਸੇਵਾ ਦੀ ਆਨਲਾਈਨ ਬੁਕਿੰਗ ਜੂਨ ਦੇ ਪਹਿਲੇ ਹਫ਼ਤੇ ਸ਼ੁਰੂ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਨੇ ਕਿਹਾ ਕਿ ਅਮਰਨਾਥ ਸ਼ਰਾਈਨ ਬੋਰਡ ਹੈਲੀਕਾਪਟਰ ਬੁਕਿੰਗ ਦੀ ਆਨਲਾਈਨ ਬੁਕਿੰਗ, ਆਖ਼ਰੀ ਤਾਰੀਖ਼ ਅਤੇ ਕਿਰਾਇਆ ਤੇ ਹੋਰ ਜਾਣਕਾਰੀਆਂ ਜਲਦ ਹੀ ਵੈੱਬਸਾਈਟ 'ਤੇ ਮੁਹੱਈਆ ਕਰਵਾਈਆਂ ਜਾਣਗੀਆਂ। ਤੀਰਥ ਯਾਤਰੀਆਂ ਲਈ ਰਜਿਸਟ੍ਰੇਸ਼ਨ ਪਹਿਲਾਂ ਹੀ 15 ਅਪ੍ਰੈਲ ਤੋਂ ਸ਼ੁਰੂ ਕਰ ਦਿੱਤੀ ਗਈ ਹੈ।
ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਲੰਗਰ ਆਯੋਜਨ ਕਮੇਟੀਆਂ 15 ਜੂਨ ਨੂੰ ਮਾਲ ਨਾਲ ਲੱਦੇ ਟਰੱਕਾਂ ਨਾਲ ਜੰਮੂ-ਕਸ਼ਮੀਰ ਪਹੁੰਚਣਗੀਆਂ। 'ਲੰਗਰ' (ਤੈਅ ਥਾਵਾਂ 'ਤੇ ਸਥਾਪਿਤ ਕੀਤੇ ਜਾਣਗੇ। ਇਸ ਸਾਲ ਪਵਿੱਤਰ ਗੁਫਾ ਤੱਕ 125 ਲੰਗਰ ਲਗਾਉਣ ਦੀ ਇਜਾਜ਼ਤ ਦਿੱਤੀ ਗਈ ਹੈ। ਜੰਮੂ-ਕਸ਼ਮੀਰ ਦੇ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਨੇ 16 ਮਈ ਨੂੰ ਆਪਣੀ ਕਟੜਾ ਫੇਰੀ ਦੌਰਾਨ ਆਪਣੇ ਸੰਦੇਸ਼ 'ਚ ਇਸ ਸਾਲ ਦੀ ਅਮਰਨਾਥ ਯਾਤਰਾ ਲਈ ਦੇਸ਼-ਵਿਦੇਸ਼ ਤੋਂ ਸ਼ਰਧਾਲੂਆਂ ਨੂੰ ਸੱਦਾ ਦਿੱਤਾ।
ਉੱਤਰਾਖੰਡ ’ਚ ਜੈਨ ਮੁਨੀਆਂ ਨਾਲ ਮਾੜੇ ਸਲੂਕ ਦਾ ਵੀਡੀਓ ਵਾਇਰਲ
NEXT STORY