ਨਵੀਂ ਦਿੱਲੀ, (ਭਾਸ਼ਾ)- ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਨੇ ਆਸਾਮ ’ਚ 2200 ਕਰੋੜ ਰੁਪਏ ਦੇ ‘ਆਨਲਾਈਨ ਟ੍ਰੇਡਿੰਗ’ ਘਪਲੇ ਦੇ ਮੁੱਖ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਸੀ. ਬੀ. ਆਈ. ਦੇ ਬੁਲਾਰੇ ਨੇ ਇਕ ਬਿਆਨ ’ਚ ਦੱਸਿਆ ਕਿ ਮੁਲਜ਼ਮ ਗੋਪਾਲ ਪਾਲ ਨੂੰ ‘ਏ. ਜੇ. ਆਰ. ਐੱਸ. ਮਾਰਕੀਟਿੰਗ’ ਮਾਮਲੇ ਦੇ ਸਿਲਸਿਲੇ ’ਚ ਸਿਲੀਗੁਡ਼ੀ ’ਚ ਇਕ ਟਿਕਾਣੇ ਤੋਂ ਗ੍ਰਿਫਤਾਰ ਕੀਤਾ ਗਿਆ। ਇਹ ਮਾਮਲਾ ਘਪਲੇ ਨਾਲ ਸਬੰਧਤ 41 ਮਾਮਲਿਆਂ ’ਚੋਂ ਇਕ ਹੈ, ਜਿਨ੍ਹਾਂ ਦੀ ਏਜੰਸੀ ਜਾਂਚ ਕਰ ਰਹੀ ਹੈ।
ਸੀ. ਬੀ. ਆਈ. ਨੇ ਆਸਾਮ ਸਰਕਾਰ ਦੀ ਸਿਫਾਰਿਸ਼ ਤੋਂ ਬਾਅਦ ਸੂਬੇ ’ਚ ਵੱਖ-ਵੱਖ ਅਨਿਯਮਿਤ ਜਮ੍ਹਾ ਯੋਜਨਾਵਾਂ ਨਾਲ ਸਬੰਧਤ 41 ਮਾਮਲਿਆਂ ਦੀ ਜਾਂਚ ਆਪਣੇ ਹੱਥ ’ਚ ਲੈ ਲਈ ਹੈ। ਸੂਬੇ ’ਚ ਆਨਲਾਈਨ ਟ੍ਰੇਡਿੰਗ ਘਪਲਾ ਅਗਸਤ ਦੇ ਆਖਰੀ ਹਫ਼ਤੇ ’ਚ ਉਦੋਂ ਸਾਹਮਣੇ ਆਇਆ ਸੀ, ਜਦੋਂ 29 ਸਾਲਾ ਦੀਪਾਂਕਰ ਬਰਮਨ ਦੀ ਕੰਪਨੀ ’ਚ ਵੱਡੀ ਮਾਤਰਾ ’ਚ ਪੈਸਾ ਨਿਵੇਸ਼ ਕਰਨ ਵਾਲੇ ਨਿਵੇਸ਼ਕਾਂ ਨੇ ਉਨ੍ਹਾਂ ਨੂੰ ਪੈਸਾ ਵਾਪਸ ਨਾ ਦਿੱਤੇ ਜਾਣ ਦਾ ਦੋਸ਼ ਲਾਇਆ।
CISF ਨੂੰ ਮਿਲੀ ਪਹਿਲੀ ਮਹਿਲਾ ਬਟਾਲੀਅਨ, ਗ੍ਰਹਿ ਮੰਤਰਾਲੇ ਨੇ ਦਿੱਤੀ ਮਨਜ਼ੂਰੀ
NEXT STORY