ਜੰਮੂ - ਜੰਮੂ-ਕਸ਼ਮੀਰ ਵਿਚ ਕੌਮਾਂਤਰੀ ਸਰਹੱਦ 'ਤੇ ਭਾਰਤੀ ਫੌਜ ਦੀ ਸਰਗਰਮੀ ਅਤੇ ਸਖ਼ਤੀ ਕਾਰਣ ਅੱਤਵਾਦੀਆਂ ਦੇ ਹੌਸਲੇ ਪਸਤ ਹੋ ਚੁੱਕੇ ਹਨ। ਆਈ.ਐੱਸ.ਆਈ. ਵੀ ਹੁਣ ਇਨ੍ਹਾਂ ਦੀ ਘੁਸਪੈਠ ਦੀਆਂ ਕੋਸ਼ਿਸ਼ਾਂ ਵਿਚ ਮਦਦ ਦੇਣ ਤੋਂ ਹੱਥ ਖੜ੍ਹੇ ਕਰ ਰਹੀ ਹੈ। ਇਹੀ ਕਾਰਣ ਹੈ ਕਿ ਹੁਣ ਸਰਹੱਦ ਪਾਰ ਬਣੇ ਲਾਂਚ ਪੈਡਸ 'ਤੇ ਸਿਰਫ 108 ਅੱਤਵਾਦੀ ਹੀ ਬਚੇ ਹਨ। ਜੋ ਜਨਵਰੀ ਮਹੀਨੇ ਵਿਚ ਦੇਖੇ ਗਏ ਸਨ। ਇਹ ਜਾਣਕਾਰੀ ਖੁਫੀਆ ਏਜੰਸੀਆਂ ਦੇ ਸੂਤਰਾਂ ਨੇ ਦਿੱਤੀ ਹੈ।
ਖੁਫੀਆ ਏਜੰਸੀਆਂ ਦੀ ਰਿਪੋਰਟ ਮੁਤਾਬਕ ਸਰਹੱਦ ਪਾਰ ਰਹਿ ਰਹੇ ਅੱਤਵਾਦੀ ਬਹੁਤ ਜ਼ਿਆਦਾ ਸਹਿਮੇ ਹੋਏ ਹਨ। ਸੁਰੱਖਿਆ ਦਸਤਿਆਂ ਦੀ ਇਕ ਰਿਪੋਰਟ ਤੋਂ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਲਾਂਚ ਪੈਡਸ 'ਤੇ ਨਵੇਂ ਸਾਲ ਵਿਚ ਅੱਤਵਾਦੀਆਂ ਦੀ ਗਿਣਤੀ ਵਿਚ ਭਾਰੀ ਗਿਰਾਵਟ ਆਈ ਹੈ। ਭਾਰਤੀ ਖੁਫੀਆ ਏਜੰਸੀਆਂ ਲਗਾਤਾਰ ਐੱਲ.ਓ.ਸੀ. 'ਤੇ ਸਰਵਿਲਾਂਸ ਕਰ ਰਹੀ ਹੈ। ਓਧਰ ਭਾਰਤ-ਪਾਕਿਸਤਾਨ ਵਿਚਾਲੇ ਸੀਜ਼ਫਾਇਰ ਸਮਝੌਤਾ ਹੋਣ ਨਾਲ ਅੱਤਵਾਦੀਆਂ ਨੂੰ ਕਵਰ ਫਾਇਰ ਵੀ ਨਹੀਂ ਮਿਲ ਰਿਹਾ ਹੈ, ਅਜਿਹੇ ਵਿਚ ਉਨ੍ਹਾਂ ਲਈ ਐੱਲ.ਓ.ਸੀ. ਪਾਰ ਕਰਨਾ ਵੱਡੀ ਚੁਣੌਤੀ ਸਾਬਿਤ ਹੋ ਰਹੀ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
ਪ੍ਰਾਈਵੇਟ ਨੌਕਰੀਆਂ 'ਚ ਹਰਿਆਣਾ ਦੇ ਲੋਕਾਂ ਲਈ ਰਾਖਵੀਂਆਂ ਹੋਣਗੀਆਂ 75 ਫੀਸਦੀ ਸੀਟਾਂ
NEXT STORY