ਗੁਹਾਟੀ : ਚੋਣ ਕਮਿਸ਼ਨ ਨੇ ਅਸਾਮ ਵਿੱਚ 6 ਪੋਲਿੰਗ ਅਧਿਕਾਰੀਆਂ ਨੂੰ ਮੁਅੱਤਲ ਕਰਣ ਦੇ ਆਦੇਸ਼ ਦਿੱਤੇ ਹਨ। ECI ਨੇ ਇਹ ਖੁਲਾਸਾ ਹੋਣ ਤੋਂ ਬਾਅਦ ਇਹ ਕਾਰਵਾਈ ਕੀਤੀ ਹੈ ਦਿਮਾ ਹਸਾਓ ਜ਼ਿਲ੍ਹੇ ਦੇ ਇੱਕ ਬੂਥ ਵਿੱਚ ਸਿਰਫ 90 ਵੋਟਰ ਰਜਿਸਟਰਡ ਹਨ ਜਦੋਂ ਕਿ ਇੱਥੇ 181 ਵੋਟਾਂ ਪਈਆਂ। ਹਾਫਲਾਂਗ ਵਿਧਾਨਸਭਾ ਖੇਤਰ ਦੇ ਇਸ ਬੂਥ ਵਿੱਚ ਦੂਜੇ ਪੜਾਅ ਦੇ ਅਨੁਸਾਰ 1 ਅਪ੍ਰੈਲ ਨੂੰ ਵੋਟਾਂ ਪਈਆਂ ਸਨ। ਸਾਲ 2016 ਦੀਆਂ ਚੋਣਾਂ ਵਿੱਚ ਇੱਥੋਂ ਬੀਜੇਪੀ ਦੇ ਬੀਰਭੱਦਰ ਹਗਜੇਰ ਨੇ ਜਿੱਤ ਹਾਸਲ ਕੀਤੀ ਸੀ। ਇਸ ਦੌਰਾਨ 74 ਫੀਸਦੀ ਵੋਟਾਂ ਪਈਆਂ ਸਨ। ਚੋਣ ਕਮਿਸ਼ਨ ਵਲੋਂ ਜਾਰੀ ਪ੍ਰੈੱਸ ਇਸ਼ਤਿਹਾਰ ਵਿੱਚ ਕਿਹਾ ਗਿਆ ਹੈ ਕਿ ਪ੍ਰੀਜਾਇਡਿੰਗ ਅਤੇ ਪਹਿਲੀ ਪੋਲਿੰਗ ਅਧਿਕਾਰੀ ਨੇ ਆਪਣੇ ਬਿਆਨ ਵਿੱਚ ਸਵੀਕਾਰ ਕੀਤਾ ਹੈ ਕਿ ਉਨ੍ਹਾਂ ਨੇ ਮੁੱਖ ਪੋਲਿੰਗ ਸਟੇਸ਼ਨ ਵਿੱਚ ਰਜਿਸਟਰਡ ਵੋਟਰਾਂ ਨੂੰ ਵੀ ਇਸ ਸਹਾਇਕ ਪੋਲਿੰਗ ਸਟੇਸ਼ਨ ਵਿੱਚ ਵੋਟਾਂ ਪਾਉਣ ਦੀ ਇਜਾਜ਼ਤ ਦੇ ਦਿੱਤੀ। ਨਿਯੂਜ ਏਜੰਸੀ ਮੁਤਾਬਕ ਸੈਕਸ਼ਨ ਅਧਿਕਾਰੀ ਸੇਇਖੋਸਿਏਮ ਹਾਨਗੁਮ, ਪ੍ਰੀਜਾਇਡਿੰਗ ਅਫਸਰ ਪ੍ਰਹਲਾਦ ਰਾਏ, ਪਹਿਲੀ ਪੋਲਿੰਗ ਅਧਿਕਾਰੀ ਪਰਾਮੇਸ਼ਵਰ ਚਾਰਾਂਗਸਾ, ਦੂਜਾ ਪੋਲਿੰਗ ਅਫ਼ਸਰ ਸਵਰਾਜ ਕਾਂਤੀ ਦਾਸ ਅਤੇ ਤੀਜਾ ਪੋਲਿੰਗ ਅਧਿਕਾਰੀ ਲਾਜਾਮਲੋ ਤੇਇਕ ਨੂੰ ਤੱਤਕਾਲ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ। ਚੋਣ ਕਮਿਸ਼ਨ ਵਲੋਂ ਅਸਾਮ ਵਿੱਚ ਰੀ-ਪੋਲਿੰਗ ਦਾ ਹੁਕਮ ਦੇਣ ਦੀ ਇਹ ਦੂਜੀ ਘਟਨਾ ਹੈ।
ਇਹ ਵੀ ਪੜ੍ਹੋ- ਬੀਜੇਪੀ ਨੇ ਅਨਿਲ ਦੇਸ਼ਮੁੱਖ ਤੋਂ ਬਾਅਦ CM ਉਧਵ ਠਾਕਰੇ ਤੋਂ ਕੀਤੀ ਅਸਤੀਫੇ ਦੀ ਮੰਗ
ਚੋਣ ਕਮਿਸ਼ਨ, ਇਸ ਤੋਂ ਪਹਿਲਾਂ, ਇੱਥੇ ਦੀ ਰਾਤਾਬਾਰੀ ਸੀਟ ਦੇ ਇੱਕ ਪੋਲਿੰਗ ਸਟੇਸ਼ਨ 'ਤੇ ਮੁੜ ਵੋਟਿੰਗ ਕਰਾਉਣ ਦਾ ਐਲਾਨ ਕਰ ਚੁੱਕਾ ਹੈ। ਇੱਥੇ ਦੀ ਪੋਲਿੰਗ ਟੀਮ ਬੀਜੇਪੀ ਦੇ ਉਮੀਦਵਾਰ ਦੀ ਕਾਰ ਤੋਂ ਈ.ਵੀ.ਐੱਮ. ਲੈ ਕੇ ਸਟਰਾਂਗ ਰੂਮ 'ਤੇ ਪਹੁੰਚੀ ਸੀ, ਜਿਸ ਤੋਂ ਬਾਅਦ ਕਰੀਮਗੰਜ ਵਿੱਚ ਹਿੰਸਾ ਭੜਕ ਗਈ ਸੀ। ਰਾਤਾਬਰੀ ਸੀਟ ਇਸ ਜ਼ਿਲ੍ਹੇ ਵਿੱਚ ਹੀ ਆਉਂਦੀ ਹੈ। ਟੀਮ ਦੇ ਮੈਬਰਾਂ ਨੂੰ ਚੋਣ ਕਮਿਸ਼ਨ ਨੇ ਬਰਖਾਸਤ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ, ਜਿਸ ਕਾਰ ਵਿੱਚ ਪੋਲਿੰਗ ਟੀਮ ਦੇ ਮੈਂਬਰ ਈ.ਵੀ.ਐੱਮ. ਲੈ ਕੇ ਪੁੱਜੇ ਸਨ, ਉਹ ਕਾਰ ਪਥਰਕੰਡੀ ਦੇ ਬੀਜੇਪੀ ਉਮੀਦਵਾਰ ਕ੍ਰਿਸ਼ਣੇਂਦੁ ਪਾਲ ਦੀ ਸੀ। ਇਸ ਘਟਨਾ ਨੂੰ ਲੈ ਕੇ ਵਿਰੋਧੀ ਪਾਰਟੀਆਂ ਨੇ ਸੱਤਾਧਾਰੀ ਬੀਜੇਪੀ 'ਤੇ ਘਪਲਾ ਕਰਣ ਦਾ ਦੋਸ਼ ਲਗਾਇਆ ਸੀ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
ਸਿੱਕਿਮ ਸਮੇਤ ਉੱਤਰ ਬੰਗਾਲ, ਬਿਹਾਰ ਅਤੇ ਅਸਾਮ 'ਚ ਲੱਗੇ ਭੂਚਾਲ ਦੇ ਝਟਕੇ
NEXT STORY