ਸੋਨੀਪਤ (ਵਾਰਤਾ)- ਇੰਡੀਅਨ ਨੈਸ਼ਨਲ ਲੋਕਦਲ (ਇਨੈਲੋ) ਦੀ 'ਪਰਿਵਰਤਨ ਪੈਦਲ ਯਾਤਰਾ ਤੁਹਾਡੇ ਦੁਆਰ' ਸੋਮਵਾਰ ਨੂੰ 62ਵੇਂ ਦਿਨ 'ਚ ਪ੍ਰਵੇਸ਼ ਕਰ ਗਈ। ਇਨੈਲੋ ਸੁਪਰੀਮੋ ਓਮ ਪ੍ਰਕਾਸ਼ ਚੌਟਾਲਾ ਨੇ ਸੋਮਵਾਰ ਨੂੰ ਸੋਨੀਪਤ ਦੇ ਵੱਖ-ਵੱਖ ਪਿੰਡਾਂ 'ਚ ਆਯੋਜਿਤ ਸਭਾਵਾਂ ਸੰਬੋਧਨ ਕਰਦੇ ਹੋਏ ਦੋ ਲਗਾਇਆ ਕਿ ਭਾਰਤੀ ਜਨਤਾ ਪਾਰਟੀ-ਜਨਨਾਇਕ ਜਨਤਾ ਪਾਰਟੀ (ਭਾਜਪਾ-ਜੇ.ਜੇ.ਪੀ.) ਗਠਜੋੜ ਲੁਟੇਰਿਆਂ ਦਾ ਗਿਰੋਹ ਹੈ, ਜੋ ਦੋਹਾਂ ਹੱਥਾਂ ਨਾਲ ਰਾਜ ਨੂੰ ਲੁੱਟ ਰਹੇ ਹਨ। ਹੁਣ ਸਮਾਂ ਆ ਗਿਆ ਹੈ, ਜਦੋਂ ਇਨ੍ਹਾਂ ਲੁਟੇਰਿਆਂ ਨੂੰ ਸੱਤਾ ਤੋਂ ਬਾਹਰ ਦਾ ਰਸਤਾ ਦਿਖਾ ਕੇ ਕਿਸਾਨ ਦਾ ਰਾਜ ਲਿਆਂਦਾ ਜਾਵੇ ਨਹੀਂ ਤਾਂ ਪੂਰਾ ਰਾਜ ਬਰਬਾਦ ਹੋ ਜਾਵੇਗਾ।
ਉਨ੍ਹਾਂ ਕਿਹਾ ਕਿ ਰਾਜ 'ਤੇ ਮੌਜੂਦਾ ਸਮੇਂ ਲਗਭਗ 4 ਲੱਖ ਕਰੋੜ ਦਾ ਕਰਜ਼ ਹੈ ਪਰ ਵਿਕਾਸ ਦੇ ਨਾਮ 'ਤੇ ਇਕ ਇੱਟ ਵੀ ਨਹੀਂ ਲੱਗੀ ਹੈ। ਭਾਜਪਾ ਸਰਕਾਰ ਨੇ ਹਾਲਾਤ ਇੰਨੇ ਖ਼ਰਾਬ ਕਰ ਦਿੱਤੇ ਹਨ ਕਿ ਕਰਜ਼ਾ ਚੁਕਾਉਣ ਲਈ ਵੀ ਕਰਜ਼ ਲੈਣਾ ਪੈ ਰਿਹਾਹੈ। ਉਨ੍ਹਾਂ ਨੇ ਇਨੈਲੋ ਸ਼ਾਸਨ ਆਉਣ 'ਤੇ ਸਾਰਿਆਂ ਦੇ ਕਲਿਆਣ ਦਾ ਵਾਅਦਾ ਕੀਤਾ, ਉੱਥੇ ਹੀ ਮੌਜੂਦਾ ਭਾਜਪਾ-ਜੇ.ਜੇ.ਪੀ. ਸ਼ਾਸਨ 'ਤੇ ਜਨਤਾ ਦੇ ਹਿੱਤਾਂ ਦੀ ਅਣਦੇਖੀ ਅਤੇ ਤਾਨਾਸ਼ਾਹੀ ਤਰੀਕੇ ਨਾਲ ਕੰਮ ਕਰਨ ਦੇ ਦੋਸ਼ ਲਗਾਏ ਅਤੇ ਪ੍ਰਦੇਸ਼ਵਾਸੀਆਂ ਨੂੰ ਸਰਕਾਰ ਖ਼ਿਲਾਫ਼ ਇਕਜੁਟ ਹੋਣ ਦੀ ਅਪੀਲ ਕੀਤੀ। ਸ਼੍ਰੀ ਚੌਟਾਲਾ ਨੇ ਕਿਹਾ ਕਿ ਹਰਿਆਣਾ ਪਰਿਵਰਤਨ ਯਾਤਰਾ ਨੂੰ ਮਿਲ ਰਹੇ ਜਨ ਸਮਰਥਨ ਤੋਂ ਇਹ ਤੈਅ ਹੋ ਗਿਆ ਹੈ ਕਿ ਰਾਜ ਦੀ ਜਨਤਾ ਸੱਤਾ ਪਰਿਵਰਤਨ ਦਾ ਮਨ ਬਣਾ ਚੁੱਕੀ ਹੈ ਅਤੇ 2024 'ਚ 100 ਫੀਸਦੀ ਇਨੈਲੋ ਦੀ ਸਰਕਾਰ ਬਣੇਗੀ। ਇਸ ਤੋਂ ਬਾਅਦ ਲੋਕਾਂ ਨੂੰ ਸਰਕਾਰ ਦੇ ਦੁਆਰ 'ਤੇ ਨਹੀਂ ਆਉਣਾ ਪਵੇਗਾ ਸਗੋਂ ਸਰਕਾਰ ਲੋਕਾਂ ਦੇ ਘਰ ਪਹੁੰਚੇਗੀ।
NCERT ਨੇ ਕਿਤਾਬਾਂ 'ਚੋਂ ਹਟਾਏ ਕਿਸਾਨ ਅੰਦੋਲਨ ਨਾਲ ਸੰਬੰਧਤ ਹਿੱਸੇ
NEXT STORY