ਇੰਟਰਨੈਸ਼ਨਲ ਡੈਸਕ- ਕੈਨੇਡਾ ਵਿੱਚ ਲਿਬਰਲ ਪਾਰਟੀ ਨੇ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਲਿਬਰਲ ਪਾਰਟੀ ਸੱਤਾ ਵਿਚ ਕਾਇਮ ਰਹੇਗੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਕਾਰਵਾਈਆਂ ਦਾ ਢੁਕਵਾਂ ਜਵਾਬ ਦੇਵਗੀ। ਪਰ ਕੀ ਮਾਰਕ ਕਾਰਨੀ ਦੇ ਮੁੜ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਭਾਰਤ ਅਤੇ ਕੈਨੇਡਾ ਦੇ ਸਬੰਧ ਵਾਪਸ ਪਟੜੀ 'ਤੇ ਆ ਜਾਣਗੇ। ਇਸ ਬਾਰੇ ਆਸ ਜਤਾਈ ਜਾ ਰਹੀ ਹੈ ਕਿ ਭਾਰਤ-ਕੈਨੇਡਾ ਦੇ ਸਬੰਧਾਂ ਵਿਚ ਸੁਧਾਰ ਹੋਵੇਗਾ। ਦਰਅਸਲ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਕਾਰਜਕਾਲ ਦੌਰਾਨ ਭਾਰਤ ਨਾਲ ਕੈਨੇਡਾ ਦੇ ਸਬੰਧ ਬਹੁਤ ਵਿਗੜ ਗਏ ਸਨ। ਟਰੂਡੋ ਹਰ ਰੋਜ਼ ਭਾਰਤ 'ਤੇ ਗੰਭੀਰ ਦੋਸ਼ ਲਗਾਉਂਦੇ ਸਨ। ਭਾਰਤ ਨਾਲ ਵਧਦੇ ਤਣਾਅ ਵਿਚਕਾਰ ਉਸਨੇ ਅਸਤੀਫਾ ਦੇ ਦਿੱਤਾ। ਇਸ ਤੋਂ ਬਾਅਦ ਮਾਰਕ ਕਾਰਨੀ ਪ੍ਰਧਾਨ ਮੰਤਰੀ ਬਣੇ ਅਤੇ ਹੁਣ ਆਮ ਚੋਣਾਂ ਦੇ ਨਤੀਜਿਆਂ ਵਿਚ ਸਪੱਸ਼ਟ ਹੋ ਗਿਆ ਹੈ ਕਿ ਉਹ ਸੱਤਾ ਵਿਚ ਬਣੇ ਰਹਿਣਗੇ।
ਸੁਧਰਨਗੇ ਭਾਰਤ-ਕੈਨੇਡਾ ਸੰਬੰਧ
ਕੈਨੇਡਾ ਵਿਚ ਹੋਈਆਂ ਚੋਣਾਂ ਵਿਚ ਕਾਰਨੀ ਜਿੱਤ ਗਏ ਹਨ ਅਤੇ ਉਹ ਨਵੇਂ ਪ੍ਰਧਾਨ ਮੰਤਰੀ ਬਣ ਸਕਦੇ ਹਨ। ਅਜਿਹੀ ਸਥਿਤੀ ਵਿੱਚ ਪ੍ਰਧਾਨ ਮੰਤਰੀ ਮਾਰਕ ਕਾਰਨੀ ਦਾ ਹਾਲੀਆ ਬਿਆਨ ਬਹੁਤ ਮਹੱਤਵਪੂਰਨ ਹੋ ਜਾਂਦਾ ਹੈ। ਉਨ੍ਹਾਂ ਨੇ ਹਾਲ ਹੀ ਵਿੱਚ ਸੰਕੇਤ ਦਿੱਤਾ ਸੀ ਕਿ ਜੇਕਰ ਉਹ ਸੱਤਾ ਵਿੱਚ ਵਾਪਸ ਆਉਂਦੇ ਹਨ, ਤਾਂ ਉਹ ਨਵੀਂ ਦਿੱਲੀ ਨਾਲ ਆਪਣੇ ਸਬੰਧਾਂ ਨੂੰ ਮੁੜ ਸਥਾਪਿਤ ਕਰ ਸਕਦੇ ਹਨ। ਉਨ੍ਹਾਂ ਕਿਹਾ ਸੀ ਕਿ ਭਾਰਤ ਨਾਲ ਕੈਨੇਡਾ ਦੇ ਸਬੰਧ ਬਹੁਤ ਮਹੱਤਵਪੂਰਨ ਹਨ। ਕੈਨੇਡਾ ਦੇ ਲੋਕਾਂ ਦੇ ਭਾਰਤ ਨਾਲ ਮਜ਼ਬੂਤ ਆਰਥਿਕ, ਰਣਨੀਤਕ ਅਤੇ ਨਿੱਜੀ ਸਬੰਧ ਹਨ। ਉਨ੍ਹਾਂ ਕਿਹਾ ਕਿ ਮੈਂ ਭਾਰਤ ਨਾਲ ਉਨ੍ਹਾਂ ਮੁੱਦਿਆਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਾਂਗਾ ਜਿਨ੍ਹਾਂ ਨੇ ਸਾਡੇ ਸਬੰਧਾਂ ਵਿੱਚ ਦਰਾਰਾਂ ਪਾਈਆਂ ਹਨ।
ਪੜ੍ਹੋ ਇਹ ਅਹਿਮ ਖ਼ਬਰ-'ਅਜਿਹੇ ਆਦਮੀ ਨੂੰ ਚੁਣੋ ਜਿਸ 'ਚ ਦਮ ਹੋਵੇ...' ਕੈਨੇਡਾ ਚੋਣਾਂ ਦੌਰਾਨ Trump ਨੇ ਕੱਸਿਆ ਤੰਜ਼
ਦੋਵਾਂ ਦੇਸ਼ਾਂ ਦੀ ਆਰਥਿਕਤਾ 'ਤੇ ਸਕਾਰਾਤਮਕ ਪ੍ਰਭਾਵ
ਉਨ੍ਹਾਂ ਅੱਗੇ ਕਿਹਾ ਕਿ ਮੈਂ ਆਪਣੇ ਤਜ਼ਰਬਿਆਂ ਤੋਂ ਕਹਿ ਸਕਦਾ ਹਾਂ ਕਿ ਵਿਸ਼ਵ ਅਰਥਵਿਵਸਥਾ ਹਿੱਲ ਗਈ ਹੈ। ਉਸਦਾ ਰੂਪ ਬਦਲ ਰਿਹਾ ਹੈ। ਅਜਿਹੀ ਸਥਿਤੀ ਵਿੱਚ ਕੈਨੇਡਾ ਭਾਰਤ ਨਾਲ ਅੱਗੇ ਵਧ ਸਕਦਾ ਹੈ। ਭਾਰਤ ਅਤੇ ਕੈਨੇਡਾ ਮਿਲ ਕੇ ਬਹੁਤ ਸਾਰੇ ਮੌਕੇ ਪੈਦਾ ਕਰ ਸਕਦੇ ਹਨ, ਜੋ ਯਕੀਨੀ ਤੌਰ 'ਤੇ ਸਾਨੂੰ ਵਪਾਰ ਯੁੱਧ ਤੋਂ ਬਾਹਰ ਨਿਕਲਣ ਵਿੱਚ ਮਦਦ ਕਰਨਗੇ।
ਦੋਵੇਂ ਦੇਸ਼ ਹਾਈ ਕਮਿਸ਼ਨਰ ਨਿਯੁਕਤ ਕਰ ਸਕਦੇ ਹਨ
ਇੱਥੇ ਦੱਸ ਦਈਏ ਕਿ ਕਾਰਨੀ ਭਾਰਤ ਨਾਲ ਸਬੰਧਾਂ ਨੂੰ ਸੁਧਾਰਨ ਬਾਰੇ ਸੱਚਮੁੱਚ ਸਕਾਰਾਤਮਕ ਹੈ। ਉਸਨੇ ਓਂਟਾਰੀਓ ਦੇ ਕਿੰਗ ਸਿਟੀ, ਗ੍ਰੇਟਰ ਟੋਰਾਂਟੋ, ਕੈਲਗਰੀ ਸਮੇਤ ਕਈ ਇੰਟਰਵਿਊਆਂ ਅਤੇ ਚੋਣ ਰੈਲੀਆਂ ਵਿੱਚ ਭਾਰਤ ਨਾਲ ਸਬੰਧਾਂ ਨੂੰ ਸੁਧਾਰਨ ਬਾਰੇ ਗੱਲ ਕੀਤੀ ਹੈ। ਅਜਿਹੀਆਂ ਰਿਪੋਰਟਾਂ ਹਨ ਕਿ ਦੋਵੇਂ ਦੇਸ਼ ਕੈਨੇਡਾ ਵਿੱਚ ਨਵੀਂ ਸਰਕਾਰ ਦੇ ਗਠਨ ਤੋਂ ਤੁਰੰਤ ਬਾਅਦ ਹਾਈ ਕਮਿਸ਼ਨਰ ਨਿਯੁਕਤ ਕਰਨ 'ਤੇ ਵਿਚਾਰ ਕਰ ਰਹੇ ਹਨ। ਅਜਿਹੀ ਸਥਿਤੀ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਕਾਰਨੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਭਾਰਤ ਅਤੇ ਕੈਨੇਡਾ ਦੇ ਸਬੰਧਾਂ ਵਿੱਚ ਸੁਧਾਰ ਹੋ ਸਕਦਾ ਹੈ।
ਭਾਰਤ ਵੀ ਕੈਨੇਡਾ ਨਾਲ ਸਬੰਧ ਸੁਧਾਰਨ ਲਈ ਤਿਆਰ
ਖਾਸ ਗੱਲ ਇਹ ਹੈ ਕਿ ਸਿਰਫ਼ ਕੈਨੇਡਾ ਹੀ ਨਹੀਂ ਸਗੋਂ ਹੁਣ ਭਾਰਤ ਦਾ ਰੁਖ਼ ਵੀ ਨਰਮ ਹੋ ਗਿਆ ਹੈ। ਪਿਛਲੇ ਮਹੀਨੇ ਹੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਸੀ ਕਿ ਸਾਨੂੰ ਉਮੀਦ ਹੈ ਕਿ ਅਸੀਂ ਆਪਸੀ ਵਿਸ਼ਵਾਸ ਅਤੇ ਸੰਵੇਦਨਸ਼ੀਲਤਾ ਦੇ ਆਧਾਰ 'ਤੇ ਆਪਣੇ ਸਬੰਧਾਂ ਨੂੰ ਦੁਬਾਰਾ ਬਣਾ ਸਕਦੇ ਹਾਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਅਮਰੀਕਾ 'ਚ ਗੜੇਮਾਰੀ ਅਤੇ ਤੂਫਾਨ ਨਾਲ ਤਬਾਹੀ, ਸ਼ਕਤੀਸ਼ਾਲੀ ਤੂਫਾਨ ਦੀ ਸੰਭਾਵਨਾ
NEXT STORY