ਲਾਹੌਰ - ਕੋਰੋਨਾਵਾਇਰਸ ਕਾਰਨ ਬੰਦ ਕੀਤਾ ਗਿਆ ਵਾਹਘਾ ਬਾਰਡਰ ਨੂੰ ਇਕ ਪਾਕਿਸਤਾਨੀ ਬੱਚੇ ਲਈ ਖੋਲ ਦਿੱਤਾ ਗਿਆ, ਜੋ ਆਪਣੇ ਦਿੱਲ ਦਾ ਇਲਾਜ ਕਰਾਉਣ ਲਈ ਪਰਿਵਾਰ ਸਮੇਤ ਭਾਰਤ ਆਇਆ ਹੋਇਆ ਸੀ। ਡੇਲੀ ਪਾਕਿਸਤਾਨ ਦੀ ਖਬਰ ਮੁਤਾਬਕ ਇਸ ਪਰਿਵਾਰ ਨੂੰ ਵਿਸ਼ੇਸ਼ ਇਜ਼ਾਜਤ ਦਿੰਦੇ ਹੋਏ ਬਾਰਡਰ ਕੁਝ ਦੇਰ ਲਈ ਖੋਲ ਦਿੱਤਾ ਗਿਆ ਹੈ।
ਖਲੀਜ਼ ਟਾਈਮਸ ਦੀ ਰਿਪੋਰਟ ਮੁਤਾਬਕ ਕਰਾਚੀ ਦਾ ਰਹਿਣ ਵਾਲਾ 12 ਸਾਲ ਦਾ ਸਬੀਹ ਸ਼ੀਰਾਜ਼ ਅਪਰੇਸ਼ਨ ਕਰਾਉਣ ਲਈ ਆਪਣੀ ਮਾਂ ਅਤੇ ਪਿਤਾ ਸਮੇਤ 18 ਫਰਵਰੀ ਨੂੰ ਭਾਰਤ ਆਇਆ ਸੀ ਅਤੇ ਭਾਰਤ ਵਿਚ ਉਸ ਦਾ ਅਪਰੇਸ਼ਨ ਸਫਲ ਹੋਇਆ। ਅਪਰੇਸ਼ਨ ਤੋਂ ਬਾਅਦ ਸਬੀਹ ਸ਼ੀਰਾਜ ਆਪਣੀ ਮਾਂ ਅਤੇ ਪਿਤਾ ਦੇ ਨਾਲ ਜਦ ਵਾਪਸ ਪਾਕਿਸਤਾਨ ਜਾਣ ਲਈ ਭਾਰਤ ਦੇ ਅਟਾਰੀ ਬਾਰਡਰ 'ਤੇ ਪਹੁੰਚਿਆ ਪਰ ਸੁਰੱਖਿਆ ਕਾਰਨਾਂ ਅਤੇ ਕੋਰੋਨਾਵਾਇਰਸ ਦੇ ਖਤਰੇ ਨੂੰ ਦੇਖਦੇ ਹੋਏ ਇਸ ਪਰਿਵਾਰ ਨੂੰ ਭਾਰਤੀ ਅਧਿਕਾਰੀਆਂ ਨੇ ਪਾਕਿਸਤਾਨ ਜਾਣ ਦੀ ਇਜ਼ਾਜਤ ਨਹੀਂ ਦਿੱਤੀ।
ਉਨ੍ਹਾਂ ਨੂੰ ਦੱਸਿਆ ਗਿਆ ਕਿ ਵਾਹਘਾ ਬਾਰਡਰ ਨੂੰ ਪੂਰੀ ਤਰ੍ਹਾਂ ਨਾਲ ਸੀਲ ਕਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਉਨ੍ਹਾਂ ਦੇ ਅਪੀਲ ਕਰਨ 'ਤੇ ਸਬੀਹ ਸ਼ੀਰਾਜ ਨੂੰ ਮਾਂ-ਪਿਤਾ ਸਮੇਤ ਵਾਪਸ ਪਾਕਿਸਤਾਨ ਜਾਣ ਦੀ ਇਜ਼ਾਜਤ ਦੇ ਦਿੱਤੀ ਗਈ। ਇਸ ਪਰਿਵਾਰ ਨੇ ਇਕ ਰਾਤ ਅੰਮਿ੍ਰਤਸਰ ਵਿਚ ਕੱਟੀ। ਇਸ ਤੋਂ ਬਾਅਦ ਇਸ ਪਾਕਿਸਤਾਨੀ ਪਰਿਵਾਰ ਨੂੰ ਵਾਪਸੀ ਦੀ ਵਿਸ਼ੇਸ਼ ਇਜ਼ਾਜਤ ਮਿਲ ਗਈ।
ਪਿਤਾ ਬੋਲਿਆ, ਅਸੀਂ ਸ਼ੁਕਰਗੁਜਾਰ ਹਾਂ
ਉਥੇ ਬੱਚੇ ਦੇ ਪਿਤਾ ਸ਼ੀਜਾਜ ਅਰਸ਼ਦ ਨੇ ਆਖਿਆ ਕਿ ਉਨ੍ਹਾਂ ਦੇ ਪੁੱਤਰ ਦੇ ਜ਼ਖਮ 'ਤੇ ਲੱਗੇ ਟਾਂਕੇ ਅਜੇ ਖੁਲੇ ਨਹੀਂ ਹਨ, ਜਿਸ ਕਾਰਨ ਉਸ ਨੂੰ ਦਵਾਈ ਦੇਣੀ ਪੈਂਦੀ ਹੈ। ਜਦ ਵੀਰਵਾਰ ਦੇ ਦਿਨ ਉਨ੍ਹਾਂ ਨੂੰ ਅਟਾਰੀ ਬਾਰਡਰ 'ਤੇ ਰੋਕਿਆ ਗਿਆ ਸੀ ਤਾਂ ਇਸ ਨਾਲ ਉਨ੍ਹਾਂ ਨੂੰ ਬਹੁਤ ਪਰੇਸ਼ਾਨੀ ਆਈ ਪਰ ਅਸੀਂ ਸ਼ੁਕਰਗੁਜਾਰ ਹਾਂ ਕਿ ਸਾਨੂੰ ਇੰਨੀ ਜਲਦੀ ਆਉਣ ਦੀ ਇਜ਼ਾਜਤ ਮਿਲ ਗਈ। ਉਥੇ ਬੱਚੇ ਦੀ ਮਾਂ ਸਾਇਮਾ ਸ਼ੀਰਾਜ਼ ਵੀ ਖੁਸ਼ ਸੀ ਕਿ ਉਨ੍ਹਾਂ ਨੂੰ ਵਾਪਸੀ ਦੀ ਇਜ਼ਾਜਤ ਮਿਲ ਗਈ। ਇਸ ਤੋਂ ਬਾਅਦ ਸਬੀਹ ਸ਼ੀਰਾਜ਼ ਅਤੇ ਉਸ ਦੇ ਪਰਿਵਾਰ ਨੇ ਆਖਿਆ ਕਿ ਉਹ ਭਾਰਤ ਅਤੇ ਪਾਕਿਸਤਾਨ ਦੋਹਾਂ ਸਰਕਾਰਾਂ ਦਾ ਸ਼ੁਕਰੀਆ ਅਦਾ ਕਰਦੇ ਹਨ, ਜਿਨ੍ਹਾਂ ਨੇ ਉਨ੍ਹਾਂ ਦੀ ਵਾਪਸੀ ਲਈ ਬਾਰਡਰ ਖੋਲਿਆ।
ਕੋਰੋਨਾ ਵਾਇਰਸ ਦੀ ਜਾਂਚ ਲਈ ਸਰਕਾਰ ਨੇ ਤੈਅ ਕੀਤੀ ਕੀਮਤ
NEXT STORY