ਨੈਸ਼ਨਲ ਡੈਸਕ- ਜੰਮੂ-ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ ਤੋਂ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਖ਼ਿਲਾਫ਼ ਵੱਡੇ ਆਪਰੇਸ਼ਨ ਦੌਰਾਨ ਜੈਸ਼-ਏ-ਮੁਹੰਮਦ (JeM) ਦੇ 2 ਅੱਤਵਾਦੀਆਂ ਨੂੰ ਢੇਰ ਕਰ ਸੁੱਟਿਆ ਹੈ। ਇਸ ਕਾਰਵਾਈ ਨੂੰ ਰਾਮਨਗਰ ਤਹਿਸੀਲ ਦੇ ਬਸੰਤਗੜ੍ਹ ਇਲਾਕੇ ਵਿੱਚ ਸਥਿਤ ਇੱਕ ਗੁਫਾ ਵਿੱਚ ਅੰਜਾਮ ਦਿੱਤਾ ਗਿਆ।
ਇਸ ਮੁਹਿੰਮ ਨੂੰ 'ਆਪਰੇਸ਼ਨ ਕਿਆ' ਦਾ ਨਾਮ ਦਿੱਤਾ ਗਿਆ ਹੈ, ਜਿਸ ਨੂੰ ਭਾਰਤੀ ਫੌਜ ਦੀ ਵ੍ਹਾਈਟ ਨਾਈਟ ਕੋਰਪਸ, ਸੀ.ਆਰ.ਪੀ.ਐੱਫ. ਅਤੇ ਜੰਮੂ-ਕਸ਼ਮੀਰ ਪੁਲਸ ਨੇ ਸਾਂਝੇ ਤੌਰ 'ਤੇ ਚਲਾਇਆ ਹੈ। ਅੱਤਵਾਦੀ ਮੰਗਲਵਾਰ ਦੁਪਹਿਰ ਤੋਂ ਜਾਫਰ ਜੰਗਲੀ ਖੇਤਰ ਦੀ ਇੱਕ ਕੁਦਰਤੀ ਗੁਫਾ ਵਿੱਚ ਲੁਕੇ ਹੋਏ ਸਨ। ਮੰਗਲਵਾਰ ਸ਼ਾਮ ਨੂੰ ਜਦੋਂ ਅੱਤਵਾਦੀਆਂ ਨੇ ਹਨੇਰੇ ਦੀ ਆੜ ਵਿੱਚ ਭੱਜਣ ਦੀ ਕੋਸ਼ਿਸ਼ ਕੀਤੀ, ਤਾਂ ਸੁਰੱਖਿਆ ਬਲਾਂ ਨੇ ਘੇਰਾਬੰਦੀ ਨੂੰ ਹੋਰ ਮਜ਼ਬੂਤ ਕਰ ਦਿੱਤਾ।
ਇਹ ਵੀ ਪੜ੍ਹੋ- ਅਮਰੀਕਾ ਵਾਂਗ ਭਾਰਤ ਵੀ ਕਰਨ ਲੱਗਾ ਡਿਪੋਰਟ ! 2 ਬ੍ਰਿਟਿਸ਼ ਨਾਗਰਿਕਾਂ ਨੂੰ ਦਿੱਤਾ ਦੇਸ਼ ਛੱਡਣ ਦੇ ਹੁਕਮ
ਅੱਤਵਾਦੀਆਂ ਦੀ ਸਹੀ ਲੋਕੇਸ਼ਨ ਦਾ ਪਤਾ ਲਗਾਉਣ ਅਤੇ ਨਿਗਰਾਨੀ ਲਈ ਡਰੋਨਾਂ, ਡੌਗ ਸਕੁਐਡ ਅਤੇ ਪੈਰਾਟਰੂਪਰਾਂ ਦੀ ਮਦਦ ਲਈ ਗਈ। ਪੁਲਸ ਨੇ ਇਲਾਕੇ ਦੇ ਸਾਰੇ ਰਸਤੇ ਸੀਲ ਕਰ ਦਿੱਤੇ ਸਨ ਤਾਂ ਜੋ ਮੁਲਜ਼ਮ ਫਰਾਰ ਨਾ ਹੋ ਸਕਣ। ਦੋਵਾਂ ਅੱਤਵਾਦੀਆਂ ਦੇ ਮਾਰੇ ਜਾਣ ਤੋਂ ਬਾਅਦ, ਹੁਣ ਸੁਰੱਖਿਆ ਬਲਾਂ ਵੱਲੋਂ ਗੁਫਾ ਦੀ ਤਲਾਸ਼ੀ ਲਈ ਜਾ ਰਹੀ ਹੈ ਅਤੇ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਇਲਾਕੇ ਵਿੱਚ ਕੋਈ ਹੋਰ ਖਤਰਾ ਬਾਕੀ ਨਾ ਰਹੇ।
ਜ਼ਿਕਰਯੋਗ ਹੈ ਕਿ ਜੰਮੂ ਖੇਤਰ ਵਿੱਚ ਅੱਤਵਾਦ ਵਿਰੁੱਧ ਕਾਰਵਾਈਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਕਿਸ਼ਤਵਾੜ ਦੇ ਜੰਗਲਾਂ ਵਿੱਚ ਵੀ ਪਿਛਲੇ ਤਿੰਨ ਹਫ਼ਤਿਆਂ ਤੋਂ 'ਆਪਰੇਸ਼ਨ ਤਰਾਸ਼ੀ-1' ਜਾਰੀ ਹੈ, ਜਿੱਥੇ ਜੈਸ਼ ਦੇ ਹੋਰ ਅੱਤਵਾਦੀਆਂ ਦੇ ਲੁਕੇ ਹੋਣ ਦਾ ਸ਼ੱਕ ਹੈ। ਇਸ ਤੋਂ ਪਹਿਲਾਂ 23 ਜਨਵਰੀ ਨੂੰ ਕਠੂਆ ਵਿੱਚ ਜੈਸ਼ ਦੇ ਇੱਕ ਸੀਨੀਅਰ ਕਮਾਂਡਰ ਉਸਮਾਨ ਨੂੰ ਵੀ ਢੇਰ ਕੀਤਾ ਗਿਆ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਅਜੀਤ ਪਵਾਰ ਨੇ ਜਹਾਜ਼ ਕ੍ਰੈਸ਼ ਹੋਣ ਤੋਂ ਪਹਿਲਾਂ ਇਸ ਵਿਅਕਤੀ ਨੂੰ ਕੀਤਾ ਸੀ ਆਖਰੀ ਫ਼ੋਨ, ਕੀਤੀ ਇਹ ਗੱਲ
NEXT STORY